ਗੈਬੋਰੋਨ (ਬੋਤਸਵਾਨਾ) : ਬੋਤਸਵਾਨਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਉਸ ਦੀ ਇੱਕ ਖਾਣ ਵਿੱਚੋਂ ਮਿਲਿਆ ਹੈ ਅਤੇ ਇਸ ਨੂੰ ਵੀਰਵਾਰ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ ਵਿਸ਼ਾਲ 2,492-ਕੈਰੇਟ ਰਤਨ ਦੇਸ਼ ਵਿੱਚ ਖੋਜਿਆ ਗਿਆ ਸਭ ਤੋਂ ਵੱਡਾ ਕੁਦਰਤੀ ਹੀਰਾ ਹੈ ਅਤੇ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਖੁਦਾਈ ਹੈ।
ਕੈਨੇਡੀਅਨ ਮਾਈਨਿੰਗ ਕੰਪਨੀ ਲੂਕਾਰਾ ਡਾਇਮੰਡ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਪੱਛਮੀ ਬੋਤਸਵਾਨਾ ਵਿੱਚ ਆਪਣੀ ਕਾਰੋਵੇ ਖਾਨ ਤੋਂ ਇੱਕ 'ਅਸਾਧਾਰਨ' ਹੀਰਾ ਬਰਾਮਦ ਕੀਤਾ ਹੈ। ਲੁਕਾਰਾ ਨੇ ਕਿਹਾ ਕਿ ਇਹ 'ਉੱਚ ਗੁਣਵੱਤਾ' ਵਾਲਾ ਹੀਰਾ ਹੈ ਅਤੇ ਇਸ ਦੀ ਖੋਜ ਐਕਸ-ਰੇ ਤਕਨੀਕ ਦੀ ਮਦਦ ਨਾਲ ਕੀਤੀ ਗਈ ਹੈ। ਭਾਰ ਦੇ ਹਿਸਾਬ ਨਾਲ, ਇਹ 100 ਤੋਂ ਵੱਧ ਸਾਲਾਂ ਵਿੱਚ ਲੱਭਿਆ ਗਿਆ ਸਭ ਤੋਂ ਵੱਡਾ ਹੀਰਾ ਹੈ ਤੇ 1905 ਵਿੱਚ ਦੱਖਣੀ ਅਫ਼ਰੀਕਾ ਵਿੱਚ ਖੋਜੇ ਗਏ ਕੁਲੀਨਨ ਹੀਰੇ ਤੋਂ ਬਾਅਦ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਹੀਰਾ ਹੈ। ਕੁਲੀਨਨ ਹੀਰਾ 3,106 ਕੈਰੇਟ ਦਾ ਸੀ ਅਤੇ ਇਸ ਨੂੰ ਕਈ ਟੁਕੜਿਆਂ ਵਿੱਚ ਕੱਟਿਆ ਗਿਆ ਸੀ, ਜਿਨ੍ਹਾਂ ਵਿੱਚੋਂ ਕੁਝ ਬ੍ਰਿਟਿਸ਼ ਰਾਇਲ ਗਹਿਣਿਆਂ ਦਾ ਹਿੱਸਾ ਹਨ। 1800 ਦੇ ਦਹਾਕੇ ਦੇ ਅਖੀਰ ਵਿੱਚ ਬ੍ਰਾਜ਼ੀਲ ਵਿੱਚ ਇੱਕ ਵੱਡੇ ਕਾਲੇ ਹੀਰੇ ਦੀ ਖੋਜ ਕੀਤੀ ਗਈ ਸੀ, ਪਰ ਇਹ ਸਤ੍ਹਾ 'ਤੇ ਪਾਇਆ ਗਿਆ ਸੀ ਅਤੇ ਮੰਨਿਆ ਜਾਂਦਾ ਸੀ ਕਿ ਇਹ ਇੱਕ ਉਲਕਾ ਦਾ ਹਿੱਸਾ ਹੈ। ਬੋਤਸਵਾਨਾ ਹੀਰਿਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਇੱਥੇ ਦੁਨੀਆ ਦੇ ਸਭ ਤੋਂ ਵੱਡੇ ਹੀਰੇ ਲੱਭੇ ਗਏ ਹਨ।
ਅਮਰੀਕਾ, ਕੈਨੇਡਾ 'ਚ ਪ੍ਰਵਾਸ ਨੂੰ ਰੋਕਣ ਲਈ ਬ੍ਰਾਜ਼ੀਲ ਨੇ ਚੁੱਕਿਆ ਸਖ਼ਤ ਕਦਮ
NEXT STORY