ਯੂਰਪ, (ਬਿਊਰੋ)— ਸੜਕ ਹਾਦਸੇ ਪੂਰੀ ਦੁਨੀਆ 'ਚ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਆਮ ਤੌਰ 'ਤੇ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਦੇ ਕੁਝ ਨਿਯਮ ਹੁੰਦੇ ਹਨ ਅਤੇ ਜੇਕਰ ਇਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਤਾਂ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਹਾਲ ਹੀ 'ਚ ਯੂਰਪੀਅਨ ਦੇਸ਼ ਆਈਸਲੈਂਡ 'ਚ ਪ੍ਰਸ਼ਾਸਨ ਨੇ ਇਸ ਪਰੇਸ਼ਾਨੀ ਨਾਲ ਨਜਿੱਠਣ ਲਈ ਇਕ ਤਕਰੀਬ ਕੱਢੀ ਹੈ। ਦਰਅਸਲ ਆਈਸਲੈਂਡ ਵਿਚ ਭਾਰਤ ਦੀ ਤਰਜ਼ 'ਤੇ ਇੱਥੋਂ ਦੀਆਂ ਸੜਕਾਂ ਵਿਚ 3-ਡੀ ਜ਼ੈਬਰਾ ਕ੍ਰਾਸਿੰਗ ਬਣਾਈ ਜਾ ਰਹੀ ਹੈ, ਤਾਂ ਕਿ ਤੇਜ਼ੀ ਨਾਲ ਆਉਂਦੀਆਂ ਗੱਡੀਆਂ ਇਨ੍ਹਾਂ ਨੂੰ ਦੂਰ ਤੋਂ ਹੀ ਦੇਖ ਕੇ ਆਪਣੀ ਰਫਤਾਰ ਹੌਲੀ ਕਰ ਲਵੇ। ]

ਪਿਛਲੇ ਸਾਲ ਭਾਰਤ ਦੇ ਨਵੀਂ ਦਿੱਲੀ 'ਚ ਅਜਿਹੀ ਹੀ 3-ਡੀ ਜ਼ੈਬਰਾ ਕ੍ਰਾਸਿੰਗ ਬਣਾਈ ਗਈ ਸੀ। ਜਿਸ ਤੋਂ ਬਾਅਦ ਆਈਸਲੈਂਡ ਨੇ ਵੀ ਭਾਰਤ ਨੂੰ ਫਾਲੋਅ ਕਰਦੇ ਹੋਏ ਸੜਕਾਂ 'ਤੇ ਇਸ ਆਈਡੀਆ ਨੂੰ ਅਪਣਾਇਆ ਹੈ। ਭਾਰਤ ਦੇ ਇਸ ਆਈਡੀਆ ਨੂੰ ਦੁਨੀਆ ਦੇ ਕਈ ਦੇਸ਼ ਲਾਗੂ ਕਰਨ ਦੀ ਯੋਜਨਾ ਕਰ ਰਹੇ ਹਨ। ਸਾਊਥ ਅਫਰੀਕਾ, ਚੀਨ ਅਤੇ ਕਿਰਗਿਸਤਾਨ ਵੀ ਇਸ ਆਈਡੀਏ ਨੂੰ ਅਪਣਾ ਚੁੱਕੇ ਹਨ।
ਕੀ ਹੈ 3-ਡੀ ਜ਼ੈਬਰਾ ਕ੍ਰਾਸਿੰਗ—
3-ਡੀ ਜ਼ੈਬਰਾ ਕ੍ਰਾਸਿੰਗ ਇਕ ਅਜਿਹੀ ਸ਼ੇਪ ਵਿਚ ਬਣਾਇਆ ਜਾਂਦਾ ਹੈ, ਗੱਡੀ ਚਲਾਉਣ ਵਾਲਿਆਂ ਨੂੰ ਦੂਰ ਤੋਂ ਹੀ ਸੜਕ 'ਤੇ ਕੁਝ ਉੱਭਰਿਆ ਹੋਇਆ ਦਿਖਾਈ ਦੇਣ ਲੱਗਦਾ ਹੈ। ਇਸ ਦੇ ਚੱਲਦੇ ਵਾਹਨਾਂ ਨੂੰ ਆਪਣੀ ਰਫਤਾਰ ਹੌਲੀ ਕਰਨੀ ਪੈਂਦੀ ਹੈ। ਆਈਸਲੈਂਡ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਕਦਮ ਨਾਲ ਹਾਦਸੇ 'ਤੇ ਕਿਸੇ ਹੱਦ ਤੱਕ ਰੋਕ ਲਾਈ ਜਾ ਸਕਦੀ ਹੈ। ਆਈਸਲੈਂਡ ਦੇ ਵਾਤਾਵਰਣ ਕਮਿਸ਼ਨਰ ਰੌਫ ਟ੍ਰਾਇਲਾ ਨੇ ਨਵੀਂ ਦਿੱਲੀ 'ਚ ਇਸ ਬਿਹਤਰੀਨ ਫਾਰਮੂਲੇ ਨੂੰ ਦੇਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਆਪਣੇ ਦੇਸ਼ 'ਚ ਲਾਗੂ ਕਰਾਉਣ 'ਤੇ ਜ਼ੋਰ ਦਿੱਤਾ।
70 ਕਤਲਾਂ ਦਾ ਦੋਸ਼ੀ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ, ਬਣਾ ਰਿਹਾ ਸੀ ਇਹ ਯੋਜਨਾ
NEXT STORY