ਬੁਡਾਪੇਸਟ— ਹੰਗਰੀ ਦੀ ਰਾਜਧਾਨੀ ਬੁਡਾਪੇਸਟ 'ਚ ਪਾਕਿਸਤਾਨ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,ਜਿਸ 'ਤੇ ਕਤਲ ਦੇ ਦੋਸ਼ ਹਨ। ਉਸ 'ਤੇ ਇਕ ਜਾਂ ਦੋ ਕਤਲਾਂ ਦੇ ਦੋਸ਼ ਨਹੀਂ ਸਗੋਂ 70 ਕਤਲਾਂ ਦੇ ਦੋਸ਼ ਹਨ। ਜਿਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਪ੍ਰਵਾਸੀ ਲੋਕਾਂ ਦੇ ਗਰੁੱਪ ਨਾਲ ਆਸਟਰੀਆ ਭੱਜਣ ਦੀ ਤਿਆਰੀ 'ਚ ਸੀ। ਇੰਟਰਪੋਲ ਵਲੋਂ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ। ਉਹ ਵਾਂਟਡ ਅਪਰਾਧੀਆਂ ਦੀ ਸੂਚੀ 'ਚ ਸੀ। 35 ਸਾਲਾ ਪਾਕਿਸਤਾਨੀ ਨਾਗਰਿਕ ਸਮੇਤ ਪ੍ਰਵਾਸੀਆਂ ਦੇ ਇਸ ਸਮੂਹ ਨੂੰ ਹੰਗਰੀ ਦੀ ਦੱਖਣੀ ਸਰਹੱਦ ਕੋਲ ਪੁਲਸ ਨੇ ਫੜਿਆ ਸੀ। ਪੁਲਸ ਨੇ ਇਕ ਬਿਆਨ 'ਚ ਇਸ ਸੰਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਉਸ ਵਿਅਕਤੀ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੰਨਾ ਦੱਸਿਆ ਗਿਆ ਕਿ ਉਸ ਦੀ ਗ੍ਰਿਫਤਾਰੀ ਲਈ ਪੁਲਸ ਨੇ 'ਕੌਮਾਂਤਰੀ ਗ੍ਰਿਫਤਾਰੀ ਵਾਰੰਟ' ਜਾਰੀ ਕੀਤਾ ਸੀ।
ਆਸਟਰੀਆ 'ਚ ਜਾਸੂਸਾਂ ਨੇ ਕਿਹਾ ਕਿ ਕਥਿਤ ਤੌਰ 'ਤੇ ਇਸ ਵਿਅਕਤੀ ਨੂੰ 'ਪਾਕਿਸਤਾਨੀ ਕਸਾਈ' ਦੇ ਰੂਪ 'ਚ ਜਾਣਿਆ ਜਾਂਦਾ ਹੈ। ਉਹ ਪੇਸ਼ੇਵਰ ਹੱਤਿਆਰਾ ਹੈ ਜੋ ਪਾਕਿਸਤਾਨ 'ਚ ਭਾੜੇ 'ਤੇ ਤਕਰੀਬਨ 70 ਕਤਲ ਕਰ ਚੁੱਕਾ ਹੈ । ਆਸਟਰੀਅਨ ਸੰਘੀ ਅਪਰਾਧਕ ਬਿਊਰੋ ਨੇ ਕਿਹਾ ਕਿ ਬੁਡਾਪੇਸਟ ਦੇ ਦੱਖਣ 'ਚ 175 ਕਿਲੋਮੀਟਰ ਦੂਰ ਅਤੇ ਹੰਗਰੀ ਦੀ ਸਰਹੱਦ ਕੋਲ ਬੋਲੀ 'ਚ ਇਨ੍ਹਾਂ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਹਿਲਾ ਨੂੰ ਦੇਖ ਸਭ ਹੋ ਰਹੇ ਹਨ ਹੈਰਾਨ, ਤੱਪਦੇ ਹੋਏ ਜਵਾਲਾਮੁਖੀ ਦਾ ਕਰਦੀ ਹੈ ਫੋਟੋਸ਼ੂਟ
NEXT STORY