ਸੰਯੁਕਤ ਰਾਸ਼ਟਰ— ਭਾਰਤ ਦਾ ਕਹਿਣਾ ਹੈ ਕਿ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਇਡ) ਦੀ ਵਰਤੋਂ ਕਾਰਨ ਖਤਰਿਆਂ ਦਾ ਸਾਹਮਣਾ ਕਰ ਰਹੇ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਤੇ ਕੈਂਪਾਂ ਦੇ ਸੁਰੱਖਿਆ ਬੁਨਿਆਦੀ ਢਾਂਚਿਆਂ ਨੂੰ ਮਜ਼ਬੂਤ ਕਰਨ ਲਈ ਆਈ.ਈ.ਡੀ. ਰੋਕੂ ਦਸਤੇ ਦੀ ਲੋੜ ਹੈ।
ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਫੌਜੀ ਸਲਾਹਕਾਰ ਕਰਨਲ ਸੰਦੀਪ ਕਪੂਰ ਨੇ ਕਿਹਾ ਕਿ ਸ਼ਾਂਤੀ ਰੱਖਿਆ ਕਰਮਚਾਰੀਆਂ 'ਤੇ ਪਿਛਲੇ ਚਾਰ ਸਾਲਾਂ 'ਚ ਹੋਏ ਇਨ੍ਹਾਂ ਘਾਤਕ ਹਮਲਿਆਂ ਦੇ ਇਕ ਵਿਸ਼ਲੇਸ਼ਣ ਮੁਤਾਬਕ ਘੱਟ ਤੋਂ ਘੱਟ ਉਨ੍ਹਾਂ 'ਤੇ ਹੋਏ ਹਮਲਿਆਂ 'ਚੋਂ ਇਕ ਚੌਥਾਈ ਹਮਲੇ ਆਈ.ਈ.ਡੀ. ਨਾਲ ਹੋਏ ਹਨ। ਉਨ੍ਹਾਂ ਕਿਹਾ ਕਿ ਆਈ.ਈ.ਡੀ. ਨੂੰ ਅਸਫਲ ਕਰਨ ਲਈ ਵੈਸੇ ਤਾਂ ਤਮਾਮ ਕਦਮ ਚੁੱਕੇ ਗਏ ਹਨ ਪਰ ਸਾਨੂੰ ਲੱਗਦਾ ਹੈ ਕਿ ਅਜਿਹੇ ਖਤਰਿਆਂ ਤੋਂ ਨਿਪਟਣ ਲਈ ਇਕ ਮਜ਼ਬੂਤ ਆਈ.ਈ.ਡੀ. ਰੋਕੂ ਦਸਤੇ ਦੀ ਲੋੜ ਹੈ। ਕੰਪਲੈਕਸ 'ਚ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਸੁਰੱਖਿਆ ਕੈਂਪਾਂ 'ਤੇ ਹੋਣ ਵਾਲੇ ਸਿੱਧੇ ਹਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਕਪੂਰ ਨੇ ਇਥੇ ਬੁੱਧਵਾਰ ਨੂੰ ਸ਼ਾਂਤੀ ਰੱਖਿਆ ਅਭਿਆਨਾਂ 'ਤੇ ਸੁਰੱਖਿਆ ਪ੍ਰੀਸ਼ਦ ਕਾਰਜ ਸਮੂਹ 'ਚ ਇਹ ਬਿਆਨ ਦਿੱਤਾ।
ਚੀਨ ਨੇ ਬਣਾਈ ਸਮੁੰਦਰ ਹੇਠਾਂ 288 ਫੁੱਟ ਡੂੰਘੀ ਸੁਰੰਗ, ਤਸਵੀਰਾਂ
NEXT STORY