ਇਸਲਾਮਾਬਾਦ (ਬਿਊਰੋ): ਪਾਕਿਸਤਾਨ ਇਸ ਸਮੇਂ ਭਾਰੀ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਮੁੱਢਲੀਆਂ ਵਸਤਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਆਮ ਜਨਤਾ ਲਈ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜਨਤਾ ਲਈ ਅਨਾਜ ਹਾਸਲ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ, ਉਹਨਾਂ ਦੇ ਬੱਚੇ ਭੁੱਖੇ ਰਹਿਣ ਲਈ ਮਜਬੂਰ ਹਨ। ਦੂਜੇ ਪਾਸੇ ਸਰਕਾਰ ਵੱਲੋਂ ਆਮ ਜਨਤਾ 'ਤੇ ਵਾਧੂ ਟੈਕਸ ਵੀ ਲਗਾਏ ਜਾ ਰਹੇ ਹਨ।
ਇਸ ਦੌਰਾਨ ਪਾਕਿਸਤਾਨ 'ਚ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਦੋ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਪਹਿਲੀ ਵੀਡੀਓ ਵਿੱਚ ਜਿੱਥੇ ਇੱਕ ਕਸ਼ਮੀਰੀ ਪਠਾਨ ਰੋਂਦੇ ਹੋਏ ਆਟਾ ਖਰੀਦਣ ਲਈ ਆਪਣੀ ਦੋ ਸਾਲਾ ਧੀ ਨੂੰ ਕਰਾਚੀ ਵਿਚ ਲੋਕਾਂ ਨੂੰ ਖਰੀਦਣ ਲਈ ਕਹਿ ਰਿਹਾ ਹੈ, ਉੱਥੇ ਹੀ ਇੱਕ ਹੋਰ ਵੀਡੀਓ ਜ਼ਿਲ੍ਹਾ ਮੰਡੀ ਬਹਾਉਦੀਨ ਦੇ ਸੂਫ਼ੀ ਦਰਬਾਰ ਦੇ ਬਾਹਰ ਤਖ਼ਤਮਲ ਪਿੰਡ ਦੇ ਇੱਕ ਜਗੀਰਦਾਰ ਸਈਦ ਚੌਧਰੀ ਟੀਪੂ ਵੱਲੋਂ ਬਣਾਈ ਗਈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਇੱਕ ਬੁੱਢੇ ਮੌਲਵੀ ਨੂੰ 18-19 ਸਾਲ ਦੇ ਇੱਕ ਨੌਜਵਾਨ ਨੂੰ ਆਟੇ ਦੀ ਬੋਰੀ ਨਾਲ ਭਰਮਾਉਂਦੇ ਹੋਏ ਫੜ ਲਿਆ। ਲੋਕ ਅਜਿਹੇ ਹਾਲਾਤ ਵਿਚ ਰਹਿਣ ਲਈ ਮਜਬੂਰ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੈਬਰ ਪਖਤੂਨਖਵਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅੱਤਵਾਦੀ ਢੇਰ
NEXT STORY