ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਬੇਰਹਿਮੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕੁੜੀ ਨੇ ਦੋਸ਼ ਲਗਾਇਆ ਹੈ ਕਿ ਇੱਕੋ ਪਿੰਡ ਦੇ 6 ਨੌਜਵਾਨਾਂ ਨੇ ਉਸ ਨਾਲ ਬੇਰਹਿਮੀ ਕੀਤੀ ਹੈ, ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ।
ਇਹ ਵੀ ਪੜ੍ਹੋ...iPhone ਅਤੇ iPad ਯੂਜ਼ਰਸ ਸਾਵਧਾਨ! ਸਰਕਾਰ ਨੇ ਜਾਰੀ ਕੀਤੀ ਖਤਰੇ ਦੀ ਘੰਟੀ, ਤੁਰੰਤ ਕਰੋ ਇਹ ਕੰਮ
ਜਾਣੋ ਕੀ ਹੈ ਪੂਰਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਬਿਜਨੌਰ ਜ਼ਿਲ੍ਹੇ ਦੇ ਕੀਰਤਪੁਰ ਥਾਣਾ ਖੇਤਰ 'ਚ ਵਾਪਰੀ, ਜਿੱਥੇ ਕੁੜੀ ਨੇ ਆਪਣੇ ਮੰਗੇਤਰ ਨੂੰ ਮਿਲਣ ਲਈ ਬੁਲਾਇਆ ਸੀ। ਦੋਸ਼ ਹੈ ਕਿ ਇਸ ਦੌਰਾਨ ਉਸਦੇ ਪਿੰਡ ਦੇ 6 ਨੌਜਵਾਨ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ-ਇੱਕ ਕਰ ਕੇ ਲੜਕੀ ਨਾਲ ਗੈਂਗਰੇਪ ਕੀਤਾ। ਪੀੜਤਾ ਅਤੇ ਉਸ ਦੇ ਮੰਗੇਤਰ ਨੂੰ ਡਰਾਇਆ-ਧਮਕਾਇਆ ਗਿਆ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਡਰੀ ਹੋਈ ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸਿਆ।
ਇਹ ਵੀ ਪੜ੍ਹੋ..ਅੱਜ ਜਾਰੀ ਹੋਵੇਗਾ 10ਵੀਂ ਜਮਾਤ ਦਾ ਨਤੀਜਾ ! ਘਰ ਬੈਠੇ ਕਰੋ check
ਬਦਮਾਸ਼ਾਂ ਨੇ ਘਟਨਾ ਦੀ ਵੀਡੀਓ ਕੀਤੀ ਵਾਇਰਲ
ਲੜਕੀ ਨੇ ਦੋਸ਼ ਲਗਾਇਆ ਕਿ ਉਸ ਦੇ ਮੰਗੇਤਰ ਨੇ ਸਾਹਮਣੇ ਉਸ ਨਾਲ ਗੈਂਗਰੇਪ ਕੀਤਾ ਅਤੇ ਇਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਇਸ ਤੋਂ ਬਾਅਦ ਉਸਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੀੜਤਾ ਕਈ ਦਿਨਾਂ ਤੱਕ ਚੁੱਪ ਰਹੀ ਪਰ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਆਪਬੀਤੀ ਦੱਸੀ।
ਇਹ ਵੀ ਪੜ੍ਹੋ...ਖੌਫਨਾਕ ਮੌਤ ! ਟ੍ਰੇਨ ਦੇ ਇੰਜਣ 'ਚ ਫਸਿਆ ਕੁੜੀ ਦਾ ਸਿਰ, 350 ਕਿਲੋਮੀਟਰ ਦੂਰ ਜਾ ਮਿਲਿਆ
ਪੀੜਤ ਨੇ ਪੁਲਸ ਤੋਂ ਕਾਰਵਾਈ ਦੀ ਕੀਤੀ ਮੰਗ
ਪੀੜਤ ਨੇ ਮੁਲਜ਼ਮਾਂ ਖ਼ਿਲਾਫ਼ ਕੀਰਤਪੁਰ ਥਾਣੇ 'ਚ ਕੇਸ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਬਾਰੇ ਐਸਪੀ ਬਿਜਨੌਰ ਅਭਿਸ਼ੇਕ ਝਾਅ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੀੜਤ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲੇ ਨੂੰ ‘ਅੰਦਰੂਨੀ ਸਾਜ਼ਿਸ਼’ ਦੱਸਣ ਵਾਲੇ ਸੈਨਿਕ ਵਿਰੁੱਧ FIR ਦਰਜ
NEXT STORY