ਤਾਈਪੇ-ਪਿਛਲੇ ਹਫ਼ਤੇ ਤਾਈਵਾਨ ਨੇੜੇ ਫੌਜੀ ਜਹਾਜ਼ਾਂ ਦੀ ਵੱਡੀ ਗਿਣਤੀ 'ਚ ਆਵਾਜਾਈ ਦੇ ਨਾਲ ਚੀਨ ਫੌਜੀ ਸ਼ਕਤੀ ਦਿਖਾ ਰਿਹਾ ਹੈ ਅਤੇ ਉਸ ਨੇ ਖੇਤਰ 'ਚ ਆਪਣੇ ਦਬਦਬੇ ਦਾ ਦਾਅਵਾ ਕਰਦੇ ਹੋਏ ਇਸ ਟਾਪੂ ਦੇਸ਼ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਸੋਮਵਾਰ ਨੂੰ ਤਾਈਵਾਨ ਦੇ ਦੱਖਣੀ ਪੱਛਮੀ ਤੱਟ ਨੇੜੇ ਅੰਤਰਰਾਸ਼ਟਰੀ ਹਵਾਈ ਅੱਡੇ 'ਚ 56 ਜਹਾਜ਼ਾਂ ਨੂੰ ਭੇਜਿਆ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ਦੇ ਹਾਈ ਸਕੂਲ 'ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ
ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ ਜਦ ਖੇਤਰ ਦੇ ਦੇਸ਼ ਚੀਨ ਦਾ ਵਿਰੋਧ ਕਰ ਰਹੇ ਚੀਨ ਦੀ ਤਾਜ਼ਾ ਕਾਰਵਾਈ ਨੂੰ ਅਮਰੀਕਾ ਨੇ ਜ਼ੋਖਮ ਭਰਿਆ ਅਤੇ ਅਸਥਿਰਤਾ ਪੈਦਾ ਕਰਨ ਵਾਲਾ ਦੱਸਿਆ ਹੈ, ਉਥੇ ਚੀਨ ਨੇ ਕਿਹਾ ਕਿ ਅਮਰੀਕਾ ਤਾਈਵਾਨ ਨੂੰ ਹਥਿਆਰ ਵੇਚ ਰਿਹਾ ਹੈ।
ਅਮਰੀਕਾ ਨੇ ਬੀਜਿੰਗ ਦੇ ਖੇਤਰੀ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਆਪਣੀ ਸਹਿਯੋਗੀ ਦੇਸ਼ਾਂ ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਜਲ ਸੈਨਾ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਦੀ ਅਖ਼ਬਾਰ ਨੇ ਬੰਦ ਕੀਤੀ ਬੇਲਾਰੂਸ ਬ੍ਰਾਂਚ
ਤਾਈਵਾਨੀ ਰੱਖਿਆ ਮੰਤਰੀ ਚਿਓ ਕੁਓ ਚੇਂਗ ਨੇ ਬੁੱਧਵਾਰ ਨੂੰ ਵਿਧਾਇਕਾਂ ਨੂੰ ਕਿਹਾ ਕਿ ਹਾਲਾਤ 40 ਸਾਲ ਤੋਂ ਸਭ ਤੋਂ ਗੰਭੀਰ ਸਥਿਤੀ 'ਚ ਹਨ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਅਜੇ ਜੰਗ ਦਾ ਖ਼ਦਸ਼ਾ ਨਹੀਂ ਹੈ ਪਰ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਬੀਜਿੰਗ ਟਾਪੂ ਦੇਸ਼ 'ਤੇ ਕਬਜ਼ਾ ਕਰਨ ਦੀਆਂ ਪਿਛਲੀਆਂ ਧਮਕੀਆਂ ਨੂੰ ਅਮਲੀਜਾਮਾ ਪੁਆਉਂਦਾ ਹੈ ਤਾਂ ਕਾਫੀ ਕੁਝ ਦਾਅ 'ਤੇ ਹੋਵੇਗਾ।
ਇਹ ਵੀ ਪੜ੍ਹੋ : ਸਵੀਡਨ ਨੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਾਡਰਨਾ ਟੀਕੇ ਲਾਉਣੇ ਕੀਤੇ ਬੰਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਵੀਡਨ ਨੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਾਡਰਨਾ ਟੀਕੇ ਲਾਉਣੇ ਕੀਤੇ ਬੰਦ
NEXT STORY