ਅਰਲਿੰਗਟਨ-ਅਮਰੀਕਾ ਦੇ ਟੈਕਸਾਸ 'ਚ ਹਾਈ ਸਕੂਲ 'ਚ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖਮੀ ਹੋ ਗਏ। ਉਥੇ 18 ਸਾਲਾ ਹਮਲਾਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਅਰਲਿੰਗਟਨ 'ਚ ਟਿੰਬਰਵਿਊ ਹਾਈ ਸਕੂਲ 'ਚ ਹੋਈ ਜੋ ਡਲਾਸ ਫੋਰਟ ਵਰਥ ਮਹਾਨਗਰ ਖੇਤਰ ਦੇ ਅਧੀਨ ਆਉਂਦਾ ਹੈ। ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸਕੂਲ 'ਚ ਝਗੜਾ ਹੋਣ ਤੋਂ ਬਾਅਦ ਗੋਲੀਬਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਪੁਲਸ ਸ਼ੱਕੀ ਹਮਲਾਵਾਰ ਦੀ ਭਾਲ ਕਰ ਰਹੀ ਹੈ ਜਿਸ ਦੀ ਪਛਾਣ ਟਿਮੋਥੀ ਜਾਰਜ ਸਿੰਪਕਿੰਸ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਦੀ ਅਖ਼ਬਾਰ ਨੇ ਬੰਦ ਕੀਤੀ ਬੇਲਾਰੂਸ ਬ੍ਰਾਂਚ
ਇਸ ਗੋਲੀਬਾਰੀ 'ਚ ਕਈ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਉਨ੍ਹਾਂ ਦੀ ਹਾਲਤ ਦੇ ਬਾਰੇ 'ਚ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਸਕੂਲ ਦੇ ਬੱਚੇ ਅਤੇ ਸਾਰੇ ਕਰਮਚਾਰੀਆਂ ਆਪਣੀ ਜਮਾਤ,ਦਫਤਰ 'ਚ ਬੰਦ ਹਨ। ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪੁਲਸ ਬੰਦੂਕਾਂ ਲੈ ਕੇ ਪਾਰਕਿੰਗ ਰਾਹੀਂ ਸਕੂਲ 'ਚ ਦਾਖਲ ਹੋ ਰਹੀ ਹੈ। ਘਟਨਾ 'ਚ ਐੱਫ.ਬੀ.ਆਈ. ਦੀ ਮਦਦ ਵੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ ਨੇ ਬੀਚ 'ਤੇ ਤੇਲ ਫੈਲਣ ਦੇ ਮੱਦੇਨਜ਼ਰ ਕੀਤਾ ਐਮਰਜੈਂਸੀ ਦਾ ਐਲਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਲੀਫੋਰਨੀਆ ਨੇ ਬੀਚ 'ਤੇ ਤੇਲ ਫੈਲਣ ਦੇ ਮੱਦੇਨਜ਼ਰ ਕੀਤਾ ਐਮਰਜੈਂਸੀ ਦਾ ਐਲਾਨ
NEXT STORY