ਤੁਰਕੀ: ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਅਰਦੋਣ ਦੇ ਦੋਵੇਂ ਪੁੱਤਰ ਅਹਿਮਦ ਅਤੇ ਬਿਲਾਲ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ) ਦਾ ਖੁੱਲ੍ਹਾ ਰਿਪੋਰਟ ਕਰ ਰਹੇ ਹਨ। ਅਰਦੋਣ ਦਾ ਇਕ ਪੁੱਤਰ ਵਿਚੋਲਾ ਹੈ। ਉਸ ਨੇ ਅੱਤਵਾਦੀਆਂ ਤੋਂ ਵੀ ਪੈਸੇ ਖਾ ਲਏ ਹਨ। ਤੁਰਕੀ ਭਾਰਤ ਦੇ ਖਿਲਾਫ ਕੰਮ ਕਰਨ ਦੇ ਲਈ ਪੈਸੇ ਦੇ ਰਿਹਾ ਹੈ ਅਤੇ ਸਾਜਿਸ਼ਾਂ ਰਚ ਰਿਹਾ ਹੈ, ਜਿਸ ਦਾ ਭਾਰਤ ਨੂੰ ਸਬੂਤ ਮਿਲ ਚੁੱਕਾ ਹੈ। ਭਾਰਤ ਸਰਕਾਰ ਨੂੰ ਹੁਣ ਤੁਰਕੀ ਨਾਲ ਨਿਪਟਣ ਲਈ ਕੁਰਦ ਲੜਾਕੂ ਹਥਿਆਰਾਂ, ਪੈਸੇ , ਰਾਜਨੀਤਿਕ ਜਾਂ ਕੂਟਨੀਤਿਕ ਰੂਪ ਨਾਲ ਸਪੋਰਟ ਕਰਨਾ ਚਾਹੀਦਾ।
ਇਹ ਕਹਿਣਾ ਹੈ ਰੱਖਿਆ, ਰਾਸ਼ਟਰੀ ਸੁਰੱਖਿਆ ਅਤੇ ਰਣਨੀਤੀਕਾਰ ਰਿਟਾਇਰ ਮੇਜਰ ਗੌਰਵ ਆਰਿਆ ਦਾ। ਆਰਿਆ ਨੇ ਇਕ ਚੈਨਲ ਨਾਲ ਗੱਲਬਾਤ ਕਰਕੇ ਕਿਹਾ ਕਿ ਅਰਦੋਣ ਅਤੇ ਉਸ ਦਾ ਪਰਿਵਾਰ ਆਂਤਕਵਾਦ ਦਾ ਇਸਤੇਮਾਲ ਕਰ ਰਿਹਾ ਹੈ। ਉਹ ਕਸ਼ਮੀਰ ਨੂੰ ਲੈ ਕੇ ਚਾਹੇ ਜਿੰਨੇ ਵੀ ਗਾਣੇ ਰਿਲੀਜ਼ ਕਰ ਲਵੇ, ਕੁੱਝ ਨਹੀਂ ਹੋਣ ਵਾਲਾ। ਅਰਦੋਣ ਆਪਣੇ ਆਪ ਨੂੰ ਇਸਲਾਮਿਕ ਵਰਡ ਦਾ ਪੁਤਿਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੀ ਉਹ ਇਕ ਮਿਊਜ਼ਿਕ ਵੀਡੀਓ ਚਾਈਨਾ ਦੇ ਬਾਰੇ 'ਚ ਵੀ ਬਣਾ ਕੇ ਦਿਖਾ ਸਕਦਾ ਹੈ।
ਉਨ੍ਹਾਂ ਨੇ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਚੀਨ ਦੇ ਭਾਰਤ ਦੇ ਖਿਲਾਫ ਪ੍ਰਚਾਰ ਕਰਨ ਦੇ ਲਈ ਪੰਜ ਪਾਗਲ ਕੁੱਤੇ ਪਾਕਿਸਤਾਨ, ਨਾਰਥ ਕੋਰੀਆ, ਤੁਰਕੀ ਇਰਾਨ ਅਤੇ ਮਲੇਸ਼ੀਆ ਪਾਲ ਰੱਖੇ ਹਨ। ਤੁਰਕੀ ਕਸ਼ਮੀਰ 'ਚ ਮੁਸਲਮਾਨਾਂ 'ਤੇ ਹੋ ਰਹੀ ਕਥਿਤ ਅੱਤਿਆਚਾਰਾਂ ਦਾ ਪ੍ਰੋਪੋਗੰਡਾ ਕਰਦਾ ਹੈ ਪਰ ਉਸ ਨੇ ਖ਼ੁਦ 15 ਲੱਖ ਮੁਸਲਮਾਨਾਂ ਨੂੰ ਜੇਲ 'ਚ ਪਾ ਕੇ ਰੱਖਿਆ ਹੈ।
ਯੂ. ਕੇ : ਡਰਾਈਵਰ ਕੋਲੋਂ ਬਰਾਮਦ ਹੋਈ 1.25 ਮਿਲੀਅਨ ਪੌਂਡ ਦੀ ਹੈਰੋਇਨ
NEXT STORY