ਵਾਸ਼ਿੰਗਟਨ (ਵਿਸ਼ੇਸ਼)- ਸੰਯੁਕਤ ਰਾਜ ਅਮਰੀਕਾ ਨਾਲ ਭਾਰਤ ਦੇ ਸਬੰਧ ਲਗਾਤਾਰ ਤਰੱਕੀ ਵੱਲ ਵੱਧ ਰਹੇ ਹਨ ਅਤੇ ਦੋਨੋਂ ਦੇਸ਼ਾਂ ਨੂੰ ਇਨ੍ਹਾਂ ਸਬੰਧਾਂ ਨਾਲ ਅਧਿਕਾਰਕ ਲਾਭ ਪ੍ਰਾਪਤ ਕਰਨ ਲਈ ਸਿਹਤ, ਸਿੱਖਿਆ, ਜਲਵਾਯੁ ਤਬਦੀਲੀ ਅਤੇ ਰੱਖਿਆ ਵਰਗੇ ਪ੍ਰਮੁੱਖ ਖੇਤਰਾਂ ਵਿਚ ਹੋਰ ਜ਼ਿਆਦਾ ਸਹਿਯੋਗ ਕਰਨ ਦੀ ਲੋੜ ਹੈ।
ਇਹ ਗੱਲ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ‘ਇੰਡੀਆ ਹਾਊਸ’ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਸਭਾ ਨੂੰ ਸੰਬੋਧਤ ਕਰਦੇ ਹੋਏ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਨਾਲ ਸਾਡੀ ਵਿਆਪਕ ਸੰਸਾਰਿਕ ਰਣਨੀਤਕ ਸਾਂਝੇਦਾਰੀ ਸਾਡੇ ਲੋਕਾਂ ਦੇ ਨਾਲ-ਨਾਲ ਦੁਨੀਆ ਵਿਚ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਵਿਚ ਵੱਡਾ ਮਹੱਤਵ ਰੱਖਦੀ ਹੈ। ਇਸ ਮੌਕੇ ਸੰਧੂ ਨੇ ਆਪਣੀ ਅਧਿਕਾਰਕ ਰਿਹਾਇਸ਼ ਇੰਡੀਆ ਹਾਊਸ ਵਿਚ ਰਾਸ਼ਟਰੀ ਝੰਡਾ ਲਹਿਰਾਇਆ।
ਉਨ੍ਹਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਸਿੱਧੇ ਪ੍ਰਸਾਰਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਹਾਲਾਂਕਿ ਇਨ੍ਹਾਂ ਸਬੰਧਾਂ ਦੀ ਅਸਲੀ ਸਮਰੱਥਾ ਨੂੰ ਦੇਖ ਦੇ ਹੋਏ ਅਸੀਂ ਹੁਣ ਵੀ ਇਕੱਠੇ ਬਹੁਤ ਕੁਝ ਹਾਸਲ ਕਰਨਾ ਹੈ। ਸਾਨੂੰ ਸਿਹਤ ਅਤੇ ਫਾਰਮਾ, ਡਿਜੀਟਲ ਅਤੇ ਸੂਚਨਾ ਤਕਨਾਲੌਜੀ, ਸਿੱਖਿਆ ਅਤੇ ਖੋਜ਼, ਸਵੱਛ ਊਰਜਾ ਅਤੇ ਜਲਵਾਯੁ ਤਬਦੀਲੀ ਅਤੇ ਰਣਨੀਤਕ ਅਤੇ ਰੱਖਿਆ ਵਰਗੇ ਪ੍ਰਮੁੱਖ ਖੇਤਰਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਕਰਨਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ -ਜਾਨ ਬਚਾਉਣ ਦੀ ਜੱਦੋ-ਜਹਿਦ, 134 ਦੀ ਸਮਰੱਥਾ ਵਾਲੇ ਜਹਾਜ਼ 'ਚ ਸਵਾਰ ਹੋਏ 800 ਲੋਕ
ਇਹ ਗੌਰ ਕਰਦੇ ਹੋਏ ਕਿ ਕੋਵਿਡ ਹੁਣ ਵੀ ਸਾਰੇ ਲਈ ਚੁਣੌਤੀ ਬਣਿਆ ਹੋਇਆ ਹੈ, ਸੰਧੂ ਨੇ ਚੌਕਸ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਮਨੁੱਖਤਾ ਦੀ ਹੋਂਦ ਇਸ ਗੱਲ ਨਾਲ ਜੁੜੀ ਹੈ ਕਿ ਅਸੀਂ ਇਕ-ਦੂਸਰੇ ਦਾ ਕਿੰਨੀ ਚੰਗੀ ਤਰ੍ਹਾਂ ਨਾਲ ਸਮਰਥਨ ਕਰਦੇ ਹਾਂ। ਭਾਰਤ ਨੇ ਪਿਛਲੇ ਸਾਲ ਅਮਰੀਕਾ ਨੂੰ ਮਦਦ ਦਾ ਹੱਥ ਵਧਾਇਆ। ਇਸ ਸਾਲ ਭਾਰਤ ਵਿਚ ਕੋਵਿਡ ਲਹਿਰ ਦੇ ਉਛਾਲ ਦੌਰਾਨ ਅਮਰੀਕੀ ਸਰਕਾਰ, ਕਾਂਗਰਸ, ਨਿੱਜੀ ਖੇਤਰ ਅਤੇ ਐੱਨ. ਆਰ. ਆਈਜ ਨੇ ਭਾਰਤ ਨੂੰ ਭਾਰੀ ਸਮਰਥਨ ਪ੍ਰਦਾਨ ਕੀਤਾ। ਮੈਂ ਇਸ ਮੌਕੇ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਉਦਾਰ ਕੋਸ਼ਿਸ਼ਾਂ ਲਈ ਸ਼ੁੱਕਰੀਆ ਕਰਦਾ ਹਾਂ।
ਭਾਰਤ-ਅਮਰੀਕਾ ਸੰਬਧਾਂ ਦਾ ਲੰਬਾ ਸਫਰ
ਰਾਜਦੂਤ ਨੇ ਕਿਹਾ ਕਿ ਅਮਰੀਕਾ ਨਾਲ ਸਾਡੇ ਸਬੰਧ ਲਗਾਤਾਰ ਤਰੱਕੀ ’ਤੇ ਹਨ-ਰਾਸ਼ਟਰਪਤੀ ਜੋ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਨ ’ਤੇ ਗੱਲਬਾਤ, ਕਵਾਡ (ਚਹੁੰਪੱਖੀ ਸੁਰੱਖਿਆ ਸੰਵਾਦ), ਜਲਵਾਯੁ ਅਤੇ ਜੀ-7 ਸ਼ਿਖਰ ਸੰਮੇਲਨਾਂ ਵਿਚ ਪ੍ਰਧਾਨ ਮੰਤਰੀ ਦੀ ਭਾਗੀਦਰੀ, ਹਾਲ ਹੀ ਵਿਚ ਕੈਬਨਿਟ ਅਤੇ ਉੱਚ ਅਧਿਕਾਰੀਆਂ ਦੇ ਪੱਧਰ ’ਤੇ ਹੋਈਆਂ ਦੋਨੋਂ ਧਿਰਾਂ ਦੇ ਦੌਰੇ ਸਾਡੇ ਸਬੰਧਾਂ ਵਿਚ ਮਜ਼ਬੂਤੀ ਅਤੇ ਨੇੜਤਾ ਨੂੰ ਦਰਸ਼ਾਉਂਦੇ ਹਨ। ਭਾਰਤ-ਅਮਰੀਕਾ ਸਬੰਧ ਅਸਲ ਵਿਚ ਇਕ ਲੰਬਾ ਸ਼ਫਰ ਤੈਅ ਕਰ ਚੁੱਕੇ ਹਨ।
ਜਾਨ ਬਚਾਉਣ ਲਈ ਜੱਦੋ-ਜਹਿਦ, 134 ਦੀ ਸਮਰੱਥਾ ਵਾਲੇ ਜਹਾਜ਼ 'ਚ ਸਵਾਰ ਹੋਏ 800 ਲੋਕ
NEXT STORY