ਬੀਜਿੰਗ — ਚੀਨ ਨੇ ਐੱਸ. ਸੀ. ਓ. 'ਚ ਭਾਰਤ ਅਤੇ ਪਾਕਿਸਤਾਨ ਦਾ ਸਵਾਗਤ ਕਰਦੇ ਹੋਏ ਵੀਰਵਾਰ ਇਸ ਡਰ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਦੇ ਮੱਤਭੇਦ ਗਰੁੱਪ ਦੀ ਏਕਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਚੀਨ ਨੇ ਕਿਹਾ ਕਿ ਐਲਾਨ ਪੱਤਰ 'ਚ ਮੈਂਬਰਾਂ 'ਤੇ ਉਨ੍ਹਾਂ ਦੀ ਦੋਪਾਸੜ ਦੁਸ਼ਮਣੀ ਨੂੰ ਸੰਗਠਨ 'ਚ ਲਿਆਉਣ 'ਤੇ ਰੋਕ ਲਾਈ ਗਈ ਹੈ।
ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਨੇ ਗਰੁੱਪ ਦੇ ਨਵੇਂ ਮੈਂਬਰਾਂ ਵਜੋਂ ਦੋਹਾਂ ਦੇਸ਼ਾਂ ਦਾ ਰਸਮੀ ਤੌਰ 'ਤੇ ਸਵਾਗਤ ਕਰਦੇ ਹੋਏ ਇਥੇ ਐੱਸ. ਸੀ. ਓ. ਹੈੱਡਕੁਆਰਟਰ 'ਚ ਕਿਹਾ ਕਿ ਸੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸੰਸਥਾਪਕ ਮੈਂਬਰ ਵਜੋਂ ਅਸੀਂ ਭਾਰਤ ਅਤੇ ਪਾਕਿਸਤਾਨ ਦੇ ਮੈਂਬਰ ਬਣਨ ਤੋਂ ਖੁਸ਼ ਹਾਂ। 8 ਮੈਂਬਰਾਂ ਵਾਲੇ ਇਸ ਸੰਗਠਨ ਦੇ ਅਹਿਮ ਮੈਂਬਰ ਚੀਨ 'ਚ ਸੰਗਠਨ ਦਾ ਹੈੱਡਕੁਆਰਟਰ ਹੈ। ਚੀਨ 'ਚ ਭਾਰਤ ਦੇ ਰਾਜਦੂਤ ਵਿਜੇ ਗੋਖਲੇ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮ-ਅਹੁਦਾ ਮਸੂਹ ਖਾਲਿਦ ਇਸ ਸਮਾਰੋਹ 'ਚ ਸ਼ਾਮਿਲ ਹੋਏ।
ਜ਼ਿੰਦਗੀ 'ਚ ਸਫਲ ਬਣਨਾ ਹੈ ਤਾਂ ਆਪਣੇ ਸੌਣ ਦਾ ਸਮਾਂ ਕਰੋ ਫਿਕਸ
NEXT STORY