ਵਾਸ਼ਿੰਗਟਨ, (ਏਜੰਸੀ)— ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀ ਅਰੁਣ ਐੱਮ. ਕੁਮਾਰ ਨੂੰ ਅਮਰੀਕੀ ਥਿੰਕ ਟੈਂਕ ਦਾ ਮੈਂਬਰ ਚੁਣਿਆ ਗਿਆ ਹੈ। ਥਿੰਕ ਟੈਂਕ ਵਿਦੇਸ਼ੀ ਮਾਮਲਿਆਂ ਸਬੰਧੀ ਕੰਮ ਕਰਦਾ ਹੈ। 66 ਸਾਲਾ ਕੁਮਾਰ ਇਸ ਸਮੇਂ ਕੇ. ਪੀ. ਐੱਮ. ਜੀ. ਦੇ ਸੀ. ਈ. ਓ. ਅਤੇ ਚੇਅਰਮੈਨ ਹਨ।
ਉਨ੍ਹਾਂ ਨੇ ਓਬਾਮਾ ਪ੍ਰਸ਼ਾਸਨ 'ਚ ਵੀ ਕੰਮ ਕੀਤਾ ਹੈ। ਗਲੋਬਲ ਮਾਰਕਿਟ 'ਚ ਅਸਿਸਟੈਂਟ ਸੈਕੇਟਰੀ ਆਫ ਕਮਰਸ ਅਤੇ ਅਮਰੀਕੀ ਵਿਦੇਸ਼ ਕਮਰਸ਼ੀਅਲ ਸਰਵਿਸ 'ਚ ਡਾਇਰੈਕਟਰ ਜਨਰਲ ਰਹਿਣ ਦੌਰਾਨ ਉਨ੍ਹਾਂ ਨੇ ਟਰੇਡ 'ਚ ਵਿਕਾਸ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਦੇਖ-ਰੇਖ 'ਚ ਅਮਰੀਕਾ ਕਾਫੀ ਵਿਕਾਸ ਕਰੇਗਾ ਕਿਉਂਕਿ ਉਨ੍ਹਾਂ ਨੂੰ ਕਈ ਸਾਲਾਂ ਦਾ ਤਜ਼ਰਬਾ ਹੈ।
ਭਾਰਤ ਦੇ ਏ-ਸੈੱਟ ਪਰੀਖਣ ਦੇ ਮਲਬੇ 'ਤੇ ਪਾਕਿ ਨੇ ਜ਼ਾਹਰ ਕੀਤੀ ਚਿੰਤਾ
NEXT STORY