ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਸਿੰਗਾਪੁਰੀ ‘ਰੈਪਰ’ ਸੁਭਾਸ਼ ਨਾਇਰ ਨੂੰ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਮੰਗਲਵਾਰ ਨੂੰ 6 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਨੂੰ ਜੁਲਾਈ 2019 ਤੋਂ ਮਾਰਚ 2021 ਦਰਮਿਆਨ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਰਮ ਸਬੰਧੀ ਮਾੜੀਆਂ ਟਿੱਪਣੀਆਂ ਕਰਨ ਲਈ ਇਸ ਸਾਲ 23 ਜੁਲਾਈ ਨੂੰ ਦੋਸ਼ੀ ਪਾਇਆ ਗਿਆ ਸੀ। ਉਸ ਦਾ ਪੂਰਾ ਨਾਂ ਸੁਭਾਸ਼ ਗੋਵਿਨ ਪ੍ਰਭਾਕਰ ਨਾਇਰ ਹੈ।
ਇਹ ਵੀ ਪੜ੍ਹੋ: ਫਰਾਂਸ ਦੀ ਸਖ਼ਤ ਕਾਰਵਾਈ : ਅਬਾਇਆ ਪਾ ਕੇ ਆਈਆਂ ਕੁੜੀਆਂ ਨੂੰ ਸਕੂਲ ’ਚ ਨਹੀਂ ਹੋਣ ਦਿੱਤਾ ਦਾਖ਼ਲ, ਵਾਪਸ ਭੇਜੀਆਂ
ਜ਼ਿਲ੍ਹਾ ਜੱਜ ਸੈਫੂਦੀਨ ਸਰੂਵਨ ਨੇ ਇਸਤਗਾਸਾ ਪੱਖ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਅਜਿਹੇ ਅਪਰਾਧਾਂ ਦੀ ਰੋਕਥਾਮ ਜ਼ਿਆਦਾ ਮਹੱਤਵ ਰੱਖਦੀ ਹੈ, ਕਿਉਂਕਿ ਮਾੜੇ ਇਰਾਦੇ ਵਾਲੇ ਨਸਲੀ ਸੰਦੇਸ਼ਾਂ ਨੂੰ ਵੱਡੇ ਪੱਧਰ ’ਤੇ ਤੇਜ਼ੀ ਨਾਲ ਫੈਲਾਇਆ ਜਾ ਸਕਦਾ ਹੈ। ਅਜਿਹੇ ਸੰਦੇਸ਼ ਨਾ ਸਿਰਫ਼ ਨਿਸ਼ਾਨਾ ਬਣਾਏ ਗਏ ਨਸਲੀ ਜਾਂ ਧਾਰਮਿਕ ਸਮੂਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਤੂਫਾਨ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ, 1600 ਤੋਂ ਵੱਧ ਹੋਏ ਬੇਘਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਟੀਵੀ ਐਂਕਰ ਰਸ਼ੇਲ ਬੂਨ ਦੀ ਪੈਨਕ੍ਰੀਆਟਿਕ ਕੈਂਸਰ ਕਾਰਨ ਹੋਈ ਮੌਤ
NEXT STORY