ਹਿਊਸਟਨ (ਏਜੰਸੀ) : ਕੈਲੀਫੋਰਨੀਆ ਵਿਚ ਵੱਖ-ਵੱਖ ਘਟਨਾਵਾਂ ਵਿਚ ਆਪਣੀਆਂ 2 ਸਹੇਲੀਆਂ ਦਾ ਕਤਲ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਇਕ ਸਹੇਲੀ ਨੂੰ ਚਾਕੂ ਮਾਰਿਆ ਅਤੇ ਦੂਜੀ ਨੂੰ ਆਪਣੀ ਕਾਰ ਨਾਲ ਦਰੜ ਦਿੱਤਾ। ਮੀਡੀਆ ਵਿਚ ਆਈਆਂ ਖ਼ਬਰਾਂ ਅਤੇ ਪੁਲਸ ਅਨੁਸਾਰ, ਭਾਰਤੀ ਮੂਲ ਦੀ 32 ਸਾਲਾ ਔਰਤ ਅਨੀਲਾ ਬੇਬੀ ਨੇ ਕਥਿਤ ਤੌਰ ’ਤੇ ਆਪਣੀਆਂ 2 ਸਹੇਲੀਆਂ ਐੱਨ. ਮੈਰੀ ਮੈਥਿਊ (35) ਅਤੇ ਅੰਜਨਾ ਹਰੀ (35) ਦਾ ਲਗਭਗ 90 ਮਿੰਟਾਂ ਦੇ ਫ਼ਾਸਲੇ ਵਿਚ ਵੱਖ-ਵੱਖ ਹਮਲਿਆਂ ਵਿਚ ਕਤਲ ਕਰ ਦਿੱਤਾ। ਦੋਸ਼ੀ ਅਤੇ ਦੋਵੇਂ ਮ੍ਰਿਤਕ ਔਰਤਾਂ ਕੇਰਲਮ ਦੀਆਂ ਰਹਿਣ ਵਾਲੀਆਂ ਸਨ।
ਇਹ ਵੀ ਪੜ੍ਹੋ : 'ਤਾਈਵਾਨ ਨੂੰ ਹਥਿਆਰ ਦਿੱਤੇ ਤਾਂ ਰੱਦ ਹੋਵੇਗੀ ਮੁਲਾਕਾਤ': ਚੀਨ ਦੀ ਅਮਰੀਕਾ ਨੂੰ ਖੁੱਲ੍ਹੀ ਚੇਤਾਵਨੀ
ਇਹ ਕਤਲ 28 ਅਗਸਤ ਨੂੰ ਸੈਨ ਜੋਸ ਅਤੇ ਮਿਲਪਿਟਾਸ ਵਿਚ ਹੋਏ। ਇਹ ਦੋਵੇਂ ਸ਼ਹਿਰ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਸਾਊਥ-ਬੇ ਇਲਾਕੇ ਵਿਚ ਹਨ ਅਤੇ ਇਨ੍ਹਾਂ ਵਿਚਾਲੇ ਦੂਰੀ 20 ਕਿਲੋਮੀਟਰ ਤੋਂ ਵੀ ਘੱਟ ਹੈ। ਬਾਅਦ ਵਿਚ ਜਾਂਚਕਾਰਾਂ ਨੇ ਦੋਵਾਂ ਕਤਲਾਂ ਦੀਆਂ ਕੜੀਆਂ ਨੂੰ ਜੋੜਿਆ ਅਤੇ ਬੇਬੀ ਦੀ ਪਛਾਣ ਸ਼ੱਕੀ ਵਜੋਂ ਕੀਤੀ। ਬੇਬੀ ਨੂੰ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਸ਼ੁਰੂ ਵਿਚ ਮਿਲਪਿਟਾਸ ਕਤਲ ਮਾਮਲੇ ਵਿਚ ਉਸ ’ਤੇ ਦੋਸ਼ ਲਾਏ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫ਼ਰਾਂਸ ’ਚ ਲੀਹੋਂ ਲੱਥੀ ਪੈਸੰਜਰ ਟਰੇਨ, 44 ਯਾਤਰੀ ਜ਼ਖਮੀ
NEXT STORY