ਜਕਾਰਤਾ— ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਆਪਣੇ ਮੰਤਰੀ ਮੰਡਲ ਦੀ ਕਾਰਜ ਸਮਰੱਥਾ ਵਧਾਉਣ ਦੇ ਮਕਸਦ ਨਾਲ ਵੱਡਾ ਫੇਰਬਦਲ ਕਰਦੇ ਹੋਏ ਵਿਸ਼ਵ ਬੈਂਕ ਦੀ ਮੈਨੇਜਿੰਗ ਡਾਇਰੈਕਟਰ ਮੁਲਯਾਨੀ ਇੰਦਰਾਵਤੀ ਨੂੰ ਦੇਸ਼ ਦੀ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਇੰਡੋਨੇਸ਼ੀਆ ਦੀ ਫੌਜ ਦੇ ਸਾਬਕਾ ਜਨਰਲ ਵਿਰਾਂਤੋ ਨੂੰ ਲੁਹੁਤ ਪੰਡਜੈਤਨ ਦੇ ਸਥਾਨ 'ਤੇ ਮੁੱਖ ਸੁਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ। ਵਪਾਰ, ਊਰਜਾ, ਟਰਾਂਸਪੋਰਟ ਅਤੇ ਉਦਯੋਗ ਮੰਤਰੀ ਵੀ ਬਦਲੇ ਗਏ ਹਨ।
ਨਵੇਂ ਮੰਤਰੀ ਮੰਡਲ ਵਿਚ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਰਾਜਨੀਤਿਕ ਦਲ 'ਗੋਲਕਰ' ਦੇ ਇਕ ਮੈਂਬਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਡੋਡੋ ਦੇ 2014 ਵਿਚ ਰਾਸ਼ਟਰਪਤੀ ਚੁਣੇ ਜਾਣ 'ਤੇ ਗੋਲਕਰ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਵਿਡੋਡੋ ਨੇ ਰਾਜਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਸੌਖਾ ਨਹੀਂ ਹੈ। ਸਾਨੂੰ ਆਪਣੀ ਗਰੀਬੀ ਦੀ ਸਮੱਸਿਆ ਨਾਲ ਲੜਨਾ ਹੋਵੇਗਾ ਅਤੇ ਦੇਸ਼ ਵਿਚ ਅਮੀਰ ਤੇ ਗਰੀਬ ਵਿਚ ਦੇ ਅੰਤਰ ਨੂੰ ਖਤਮ ਕਰਨ ਦੀ ਲੋੜ ਹੈ। ਵਿੱਤ ਮੰਤਰੀ ਦੇ ਰੂਪ ਵਿਚ ਇੰਦਰਾਵਤੀ ਦੀ ਨਿਯੁਕਤੀ ਨੂੰ ਇਕ ਵੱਡੇ ਬਦਲਾਅ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਜਕਾਰਤਾ ਦੇ ਇਕ ਮਾਹਰ ਪਾਲ ਰਾਲੈਂਡ ਨੇ ਦੱਸਿਆ ਕਿ ਇਸ ਨਾਲ ਨਿਵੇਸ਼ਕਾਂ ਦਾ ਭਰੋਸਾ ਫਿਰ ਤੋਂ ਵਾਪਸ ਆਵੇਗਾ।
ਦਲਿਤ ਪਰਿਵਾਰ ਕਦੋਂ ਤੱਕ ਅਤਿਆਚਾਰ ਦਾ ਸ਼ਿਕਾਰ ਹੁੰਦੇ ਰਹਿਣਗੇ
NEXT STORY