ਇਸਲਾਮਾਬਾਦ (ਭਾਸ਼ਾ)–ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਘਾਤਕ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਹਾਲਾਤ ’ਚ ਨਵੀਂ ਦਿੱਲੀ ਦੀ ਆਪਣੀ ਯਾਤਰਾ ਤੋਂ ਪਹਿਲਾਂ ਦੇਸ਼ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਸੋਮਵਾਰ ਨੂੰ ਇਕ ਦਿਨਾ ਯਾਤਰਾ ’ਤੇ ਪਾਕਿਸਤਾਨ ਪਹੁੰਚੇ।
ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੁਝ ਦਿਨ ਪਹਿਲਾਂ ਅਰਾਘਚੀ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਘੱਟ ਕਰਨ ’ਚ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮੁਸ਼ਕਲ ਸਥਿਤੀ ’ਚ ਤਹਿਰਾਨ ਬਿਹਤਰ ਸਮਝ ਵਿਕਸਿਤ ਕਰਨ ਦੇ ਮਨੋਰਥ ਨਾਲ ਪਾਕਿਸਤਾਨ ਤੇ ਭਾਰਤ ਵਿਚਕਾਰ ਵਿਚੋਲਗੀ ਕਰਨ ਲਈ ਤਿਆਰ ਹੈ।
ਪਾਕਿਸਤਾਨ ਤੇ ਈਰਾਨ ਵਿਚਕਾਰ ਗੂੜ੍ਹੇ ਦੁਵੱਲੇ ਸਬੰਧ ਹਨ। ਅਰਾਘਚੀ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸਬੰਧ ਹੋਰ ਮਜ਼ਬੂਤ ਹੋਣ ਦੇ ਨਾਲ ਹੀ ਆਪਸੀ ਸਹਿਯੋਗ ਵੀ ਵਧਣ ਦੀ ਆਸ ਹੈ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘੇਈ ਨੇ ਸ਼ਨੀਵਾਰ ਨੂੰ ਈਰਾਨ ਦੇ ਸਰਕਾਰੀ ‘ਪ੍ਰੈੱਸ ਟੀ. ਵੀ.’ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਖੇਤਰੀ ਦੇਸ਼ਾਂ ਦੇ ਨਾਲ ਤਹਿਰਾਨ ਦੇ ਵਿਚਾਰ-ਵਟਾਂਦਰੇ ਤਹਿਤ ਪਾਕਿਸਤਾਨ ਤੇ ਭਾਰਤ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਤਿੰਨ ਸ਼ਹਿਰਾਂ 'ਚ ਤਿੰਨ ਪਤਨੀਆਂ, ਖੁੱਲ੍ਹ ਗਈ 'ਸੀਰੀਅਲ ਪਤੀ' ਦੀ ਪੋਲ
NEXT STORY