ਦੁਬਈ - ਇਜ਼ਰਾਈਲ ਦੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਦੇਸ਼ ਭਰ ਦੇ "ਸਾਰੇ ਜੰਗੀ ਖੇਤਰਾਂ" ਵਿੱਚ ਫੌਜਾਂ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਈਰਾਨ 'ਤੇ ਉਸਦਾ ਹਮਲਾ ਜਾਰੀ ਹੈ ਅਤੇ ਉਹ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਫੌਜ ਨੇ ਕਿਹਾ ਕਿ ਉਹ "ਰੱਖਿਆ ਅਤੇ ਹਮਲੇ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ" ਵੱਖ-ਵੱਖ ਫੌਜੀ ਇਕਾਈਆਂ ਦੇ ਰਿਜ਼ਰਵ ਸੈਨਿਕਾਂ ਨੂੰ ਬੁਲਾ ਰਹੀ ਹੈ। ਇਹ ਕਦਮ ਉਦੋਂ ਆਇਆ ਹੈ ਜਦੋਂ ਇਜ਼ਰਾਈਲ ਆਪਣੀ ਸਰਹੱਦ 'ਤੇ ਈਰਾਨ ਜਾਂ ਈਰਾਨੀ ਪ੍ਰੌਕਸੀ ਸਮੂਹਾਂ ਤੋਂ ਬਦਲਾ ਲੈਣ ਦੀ ਤਿਆਰੀ ਕਰ ਰਿਹਾ ਹੈ।
ਇਸ ਵਿਚਾਲੇ ਅਮਰੀਕਾ ਦੀ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ। ਇਜ਼ਰਾਈਲ ਵੱਲੋਂ ਈਰਾਨੀ ਠਿਕਾਣਿਆਂ 'ਤੇ ਹਮਲੇ ਤੋਂ ਬਾਅਦ ਖਾੜੀ ਦੇਸ਼ ਤੋਂ ਬਦਲੇ ਲਈ ਅਮਰੀਕਾ ਜੰਗੀ ਜਹਾਜ਼ਾਂ ਸਮੇਤ ਫੌਜੀ ਸਰੋਤਾਂ ਨੂੰ ਪੱਛਮੀ ਏਸ਼ੀਆ ਵੱਲ ਨੂੰ ਭੇਜ ਰਿਹਾ ਹੈ। ਦੋ ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿੱਧੀ ਜੰਗ ਦੀ ਤਿਆਰੀ! ਅਮਰੀਕਾ ਨੇ ਪੱਛਮੀ ਏਸ਼ੀਆ ਵੱਲ ਤੋਰੇ ਜੰਗੀ ਜਹਾਜ਼
NEXT STORY