ਟਾਇਰੇ (ਲਿਬਨਾਨ) : ਇਜ਼ਰਾਈਲੀ ਸੈਨਾ ਵਲੋਂ ਮਿਥ ਕੇ ਕੀਤੇ ਗਏ 3 ਹਮਲਿਆਂ ’ਚ 4 ਲਿਬਨਾਨੀ ਬਚਾਅ ਕਰਮਚਾਰੀ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਇਹ ਘਟਨਾ ਨਬਾਤੀਹ ਕੋਲ ਸਥਿਤ ਦੱਖਣੀ ਪਿੰਡ ਮਯਫਦੌਨ ਵਿਚ ਹੋਈ, ਜਿੱਥੇ ਪਹਿਲੇ ਹਮਲੇ ਵਿਚ ਜ਼ਖਮੀ ਨਾਗਰਿਕਾਂ ਦੀ ਮਦਦ ਲਈ ਪਹੁੰਚੇ ਬਚਾਅ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਲਿਬਨਾਨ ਦੇ ਸਿਹਤ ਮੰਤਰਾਲਾ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਸਪੱਸ਼ਟ ਉਲੰਘਣਾ ਦੱਸਿਆ ਹੈ। ‘ਇਸਲਾਮਿਕ ਹੈਲਥ ਕਮੇਟੀ’ ਦੇ ਅਧਿਕਾਰੀ ਅਬੂ ਹੈਦਰ ਹਯਾ ਨੇ ਕਿਹਾ ਕਿ ਰਾਹਤ ਕਰਮਾਚੀਰਆਂ ਨੂੰ ਸਿੱਧੇ ਨਿਸ਼ਾਨਾ ਬਣਾਇਆ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਇਸ ਜੰਗ ਵਿਚ ਕੋਈ ਸੀਮਾ ਰੇਖਾ ਨਹੀਂ ਬਚੀ ਹੈ।
'ਈਰਾਨ ਨਾਲ ਜਲਦ ਹੋ ਸਕਦੈ ਸਮਝੌਤਾ, ਪਰਮਾਣੂ ਹਥਿਆਰ...', ਟਰੰਪ ਦਾ ਵੱਡਾ ਦਾਅਵਾ
NEXT STORY