ਰੋਮ/ਮਿਲਾਨ (ਕੈਂਥ,ਚੀਨੀਆਂ)-ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਰਹੀ ਹੈ, ਜਿਸ ਨੇ ਆਰਥਿਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਰੋਨਾ ਵਾਇਰਸ ਨਾਲ ਹੁਣ ਤੱਕ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਟਲੀ 'ਚ ਹੁਣ ਤੱਕ ਕੁੱਲ 183957 ਕੇਸ ਦਰਜ ਹੋਏ ਹਨ ਅਤੇ 24648 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਇਟਲੀ ਸਰਕਾਰ ਮੋੜਵਾਂ ਜਵਾਬ ਦੇ ਰਹੀ ਹੈ ਤੇ ਹੁਣ ਤੱਕ 51600 ਮਰੀਜ਼ਾਂ ਠੀਕ ਹੋ ਚੁੱਕੇ ਹਨ। ਇਟਲੀ ਦੀ ਸਰਕਾਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਫਿਰ ਵੀ ਇਟਲੀ 'ਚ ਰਹਿ ਰਹੇ ਬਿਨਾਂ ਪੇਪਰਾਂ ਅਤੇ ਕਈ ਪੇਪਰ ਹੋਣ ਦੇ ਬਾਵਜੂਦ ਵੀ ਕੁਝ ਭਾਰਤੀ ਭਾਈਚਾਰੇ ਦੇ ਲੋਕ ਸਰਕਾਰ ਵਲੋਂ ਮਿਲ ਰਹੀਆਂ ਸਹੂਲਤਾਂ ਤੋਂ ਵਾਂਝੇ ਹਨ।

ਇਨ੍ਹਾਂ ਲੋੜਵੰਦਾਂ ਦੀ ਆਸ ਦੀ ਕਿਰਨ ਨਾਮੀ ਸੰਸਥਾ (ਰਜਿ) ਨਿਰੰਤਰ ਸੇਵਾ ਨਿਭਾਅ ਰਹੀ ਹੈ। ਇਹ ਸੰਸਥਾ ਅਸਲ 'ਚ ਲੋੜਵੰਦਾਂ ਲਈ ਆਸ ਦੀ ਕਿਰਨ ਬਣ ਬਹੁੜ ਰਹੀ ਹੈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਹਰ ਇੱਕ ਲੋੜਵੰਦ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਵੇਂ ਲੋੜਵੰਦ ਇਟਲੀ ਦੇ ਕਿਸੇ ਵੀ ਕੋਨੇ ਤੋਂ ਉਨ੍ਹਾਂ ਨਾਲ ਫ਼ੋਨ ਰਾਹੀ ਸੰਪਰਕ ਕਰਦੇ ਹਨ ਉਹ ਕਿਸੇ ਨਾ ਕਿਸੇ ਜ਼ਰੀਏ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਲੋੜਵੰਦਾਂ ਤੱਕ ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰ ਰਹੇ ਹਨ। ਵਰਨਣਯੋਗ ਹੈ ਕਿ ਆਸ ਦੀ ਕਿਰਨ ਸੰਸਥਾ ਹੁਣ ਤੱਕ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਅਤੇ ਹੋਰ ਵਿਦੇਸ਼ੀ ਮੂਲ ਦੇ ਲੋਕਾਂ ਤੱਕ ਵੀ ਖਾਣ-ਪੀਣ ਦੀਆਂ ਵਸਤਾਂ ਦੀ ਸੇਵਾ ਨਿਭਾ ਰਹੇ ਹਨ। ਇਹ ਸੰਸਥਾ ਇਟਲੀ ਦੀ ਨਾਮੀ ਸੰਸਥਾ ਬਾਕੋ ਆਲੀਮੈਨਤਾਰੀ ਨਾਲ ਮਿਲ ਕੇ ਇਹ ਸੇਵਾ ਨਿਭਾ ਰਹੀ ਹੈ ਜਿਸ ਦੀਆਂ ਸ਼ਲਾਘਾਯੋਗ ਕਾਰਵਾਈਆਂ ਹਕੀਕਤ ਵਿੱਚ ਬਾਬੇ ਨਾਨਕ ਦੀ ਸੋਚ ਦੀਆਂ ਧਾਰਨੀ ਹਨ।
ਲਾਕਡਾਊਨ ਤੋੜ ਸਫਰ ਕਰ ਰਿਹਾ ਸੀ 'ਮੁਰਦਾ', ਪੁਲਸ ਨੇ ਕੀਤਾ ਕਾਬੂ
NEXT STORY