ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਵਪਾਰਕ ਮੰਡੀ ਦੇ ਤੌਰ ਤੇ ਜਾਣੇ ਜਾਂਦੇ ਸ਼ਹਿਰ ਮਿਲਾਨ ਵਿਚ ਭਾਰਤ ਦਾ 72ਵਾਂ ਆਜ਼ਾਦੀ ਦਿਵਸ ਬੜੀ ਹੀ ਧੂਮਧਾਮ ਨਾਲ ਭਾਰਤੀ ਕੌਂਸਲੇਟ ਦਫਤਰ ਵਿਖੇ ਮਨਾਇਆ ਗਿਆ । ਕੌਂਸਲੇਟ ਜਨਰਲ ਸ੍ਰੀ ਚਰਨਜੀਤ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗਾਇਨ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਰਾਸ਼ਟਰ ਦੇ ਨਾਮ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿਚ ਗਰੀਬੀ ਅਤੇ ਅਸਮਾਨਤਾ ਨੂੰ ਦੂਰ ਕਰਨ ਦੇ ਨਾਲ-ਨਾਲ ਸਿੱਖਿਆ ਅਤੇ ਪ੍ਰਸਾਰ ਦੇ ਲਈ ਜਨਤਾ ਨੂੰ ਪ੍ਰੇਰਿਆ ਗਿਆ।ਦੇਸ਼ ਦੇ ਨੌਜਵਾਨਾਂ ਨੂੰ ਅਗਾਂਹਵਧੂ ਸੋਚ ਅਪਚਾਉਣ ਦੇ ਨਾਲ-ਨਾਲ ਗਾਂਧੀ ਜੀ ਦੇ ਅਹਿੰਸਾ ਅਤੇ ਸਵਦੇਸ਼ੀ ਸਵਰੂਪ ਨੂੰ ਵੀ ਉਚਾਰਿਆ ਗਿਆ।ਇਸ ਦੇ ਨਾਲ ਹੀ ਔਰਤਾਂ ਦੇ ਵਿਕਾਸ ਅਤੇ ਦੇਸ਼ ਲਈ ਜਾਨ ਵਾਰਨ ਵਾਲੇ ਮਹਾਨ ਸਪੂਤਾਂ ਦਾ ਵੀ ਜ਼ਿਕਰ ਕੀਤਾ ਗਿਆ ।ਸਮਾਗਮ ਵਿਚ ਭਾਰਤੀ ਕੌਂਸਲੇਟ ਦਫਤਰ ਦੇ ਸਰਕਾਰੀ ਅਮਲੇ ਤੋਂ ਇਲਾਵਾ ਬਹੁਤ ਸਾਰੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ, ਜਿਨ੍ਹਾਂ ਵਿਚ ਸ੍ਰੀ ਅਨਿਲ ਕੁਮਾਰ ਲੋਧੀ, ਸਤਵਿੰਦਰ ਮਿਆਣੀ, ਬੀਜੇਪੀ ਕਾਰਜਕਰਤਾ ਪਰਵੇਸ਼ ਕੁਮਾਰ ਸ਼ੁਕਲਾ ਜੀ, ਕਮਲ ਮਾਨਤੌਵਾ, ਜੈ ਸੈਣੀ ਜੀ, ਸੁਖਦੇਵ ਕੰਗ, ਅਨਿਲ ਕੁਮਾਰ ਬਰੇਸ਼ੀਆ, ਕਸਤਲਵੇਰਦੇ ਮੰਦਿਰ ਤੋਂ ਪੰਡਿਤ ਦਲਵਾਲ ਜਾਨੀ ਅਤੇ ਮਾਨਤੌਵਾ ਮੰਦਿਰ ਤੋਂ ਪਰਥ ਜੀ ਆਦਿ ਵੀ ਸ਼ਾਮਲ ਸਨ ।
ਬ੍ਰਿਟੇਨ : ਲੋਨ ਵਿਵਾਦ 'ਚ ਅਦਾਲਤ ਨੇ ਸਾਊਦੀ ਪ੍ਰਿੰਸ ਨੂੰ ਸੁਣਾਈ ਜੇਲ ਦੀ ਸਜ਼ਾ
NEXT STORY