ਰੋਮ, ਇਟਲੀ (ਕੈਂਥ)— ਪਲਾਸਟਿਕ ਦੇ ਬਣੇ ਭਾਂਡਿਆਂ 'ਚ ਗਰਮ ਖਾਣਾ ਖਾਣ ਨੂੰ ਜਿਥੇ ਡਾਕਟਰਾਂ ਨੇ ਕੈਂਸਰ ਨੂੰ ਸੱਦਾ ਦੇਣ ਦੇ ਬਰਾਬਰ ਦੱਸਿਆ ਹੈ ਉਥੇ ਹੀ ਇਹ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਟਲੀ ਦੀ ਪੀਜਾ ਯੂਨੀਵਰਸਿਟੀ ਵਲੋਂ ਕੀਤੇ ਇਕ ਨਵੇਂ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੁੰਦਰ, ਦਰਿਆ ਤੇ ਨਦੀਆਂ ਦੇ ਕੰਢਿਆਂ 'ਤੇ ਪਲਾਸਟਿਕ ਦੇ ਛੋਟੇ-ਛੋਟੇ ਕਣ ਕਈ ਤਰ੍ਹਾਂ ਦੇ ਖਤਰਿਆਂ ਦੀ ਘੰਟੀ ਵਜਾ ਰਹੇ ਹਨ। ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵੱਖ-ਵੱਖ ਇਲਾਕਿਆਂ ਦੇ ਅਜਿਹੇ ਕਈ ਕੰਢਿਆਂ ਦਾ ਨਿਰੀਖਣ ਕੀਤਾ।
ਕੁਝ ਖੇਤਰਾਂ 'ਚ ਜਿਥੋਂ ਇਹ ਨਮੂਨੇ ਲਏ ਗਏ ਸਨ, ਉਨ੍ਹਾਂ 'ਚ 5 ਤੋਂ 10 ਗ੍ਰਾਮ ਦੇ ਮਾਈਕ੍ਰੋਪਲਾਸਟਿਕ ਕਣ ਰੇਤ ਦੀ ਸਤ੍ਹਾ ਹੇਠੋਂ ਪਾਏ ਗਏ, ਜਿਨ੍ਹਾਂ ਤੋਂ ਵਿਗਿਆਨੀਆਂ ਨੇ ਅੰਦਾਜਾ ਲਗਾਇਆ ਹੈ ਕਿ ਹਜ਼ਾਰਾਂ ਟਨ ਅਜਿਹੇ ਸੈਮੀ-ਡੀਗਰੇਡ ਕਣ ਇਟਲੀ ਦੇ ਸਮੁੰਦਰੀ ਤੱਟਾਂ 'ਤੇ ਮੌਜੂਦ ਹਨ। ਖੋਜ ਟੀਮ ਨੇ 2 ਮਿਲੀਮੀਟਰ ਤੋਂ ਛੋਟੇ ਪਲਾਸਟਿਕ ਕਣਾਂ ਦਾ ਵੀ ਨਿਰੀਖਣ ਕੀਤਾ ਹੈ, ਜਿਨ੍ਹਾਂ 'ਚੋਂ ਬਹੁਤੇ ਸਮੁੰਦਰ ਨੇ ਬਾਹਰ ਸੁੱਟੇ ਹੋਏ ਸਨ। ਇਹ ਪਲਾਸਟਿਕ ਜ਼ਿਆਦਾਤਰ ਖਾਣ-ਪੀਣ ਦੀਆਂ ਚੀਜ਼ਾਂ ਨੂੰ ਪੈਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨਵੇਂ ਅਧਿਐਨ ਦੇ ਮੁੱਖ ਲੇਖਕ ਪ੍ਰੋ: ਵਲਟਰ ਕਸਟਲਵੇਤਰੋ ਨੇ ਯੂਨੀਵਰਸਿਟੀ ਪੀਜਾ ਵਲੋਂ ਜਾਰੀ ਕੀਤੇ ਗਏ ਇਕ ਕਾਰਜਕਾਰੀ ਲੇਖ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਖੋਜ 'ਚ ਇਹ ਸਾਹਮਣੇ ਆਇਆ ਹੈ ਕਿ ਵਾਤਾਵਰਣ 'ਚ ਗੰਦਗੀ ਦੀ ਇਹ ਪ੍ਰਕ੍ਰਿਆ ਕਾਫੀ ਵੱਡੀ ਹੈ ਤੇ ਅਜਿਹੇ ਮਾਹੌਲ 'ਚ ਸੈਰ ਸਪਾਟੇ ਦਾ ਕੀ ਮੱਹਤਵ ਹੋਵੇਗਾ? ਸਮੁੰਦਰੀ ਕਿਨਾਰਿਆਂ 'ਤੇ ਮੁੱਖ ਖਤਰਿਆਂ 'ਚੋਂ ਮਾਈਕ੍ਰੋਪਲਾਸਟਿਕ ਪ੍ਰਦੂਸ਼ਿਤ ਪਦਾਰਥਾਂ ਨੂੰ ਇੱਕਠੇ ਕਰਨ ਦਾ ਕੰਮ ਕਰਦਾ ਹੈ, ਜੋ ਕਿ ਬਹੁਤ ਜ਼ਹਿਰੀਲਾ ਹੁੰਦਾ ਹੈ। ਇਹ ਇੱਕਠ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਕਰਨ ਦਾ ਸਬਬ ਵੀ ਬਣਦਾ ਹੈ। ਇਸ ਸੰਬਧੀ ਜ਼ਿਆਦਾਤਰ ਅਧਿਐਨ ਸਮੁੰਦਰੀ ਪ੍ਰਦੂਸ਼ਣ 'ਚ ਵੱਡੇ ਪਲਾਸਟਿਕ ਦੇ ਮਲਬੇ 'ਤੇ ਕੇਂਦਰਿਤ ਹੁੰਦਾ ਹੈ ਜੋ ਕਿ ਆਮ ਤੌਰ ਤੇ ਉੱਪਰਲੇ ਸਮੁੰਦਰ 'ਚ ਜਾਲ ਦੁਆਰਾ ਇਕੱਠੇ ਕੀਤੇ ਜਾਂਦੇ ਹਨ। ਕੁਝ ਅਧਿਐਨਾਂ ਨੇ ਮਾਈਕ੍ਰੋਪਲਾਸਟਿਕ ਅਤੇ ਕੰਢਿਆਂ ਤੇ ਉਨ੍ਹਾਂ ਦੇ ਪ੍ਰਭਾਵ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਸਾਰੇ ਮਾਮਲੇ ਸੰਬਧੀ ਪੀਜਾ ਯੂਨੀਵਰਸਿਟੀ ਨੇ ਇਹੀ ਸਿੱਟਾ ਕੱਢਿਆ ਹੈ ਕਿ ਇਟਲੀ ਦੇ ਸਮੁੰਦਰੀ ਤੱਟਾਂ 'ਤੇ 1,000 ਤੋਂ 2,000 ਟਨ ਮਾਈਕ੍ਰੋਪਲਾਸਟਿਕ ਹੈ, ਜੋ ਕਿ ਕਈ ਤਰ੍ਹਾਂ ਦੀਆਂ ਖਤਰਿਆਂ ਨੂੰ ਜਨਮ ਦੇਣ ਦਾ ਕੰਮ ਕਰਦਾ ਹੈ। ਇਹ ਪ੍ਰਦੂਸ਼ਣ ਜ਼ਿਆਦਾਤਰ ਇਟਲੀ ਦੇ ਸਮੁੰਦਰੀ ਕੰਢਿਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਹੋਰਨਾਂ ਖੇਤਰਾਂ 'ਚ ਵੀ ਪਾਇਆ ਜਾਂਦਾ ਹੈ।
ਇਟਾਲੀਅਨ ਵਾਤਾਵਰਣ ਸੰਸਥਾ ਲਗਾਮਬੀਏਂਤੇ ਵਲੋਂ ਸਾਲ 2017 ਦੀ ਇਕ ਰਿਪੋਰਟ 'ਚ ਪਾਇਆ ਗਿਆ ਹੈ ਕਿ ਇਟਾਲੀ ਦੇ ਸਮੁੰਦਰੀ ਕੰਢਿਆਂ ਦਾ 40 ਫੀਸਦੀ ਪਾਣੀ ਪ੍ਰਦੂਸ਼ਿਤ ਹੈ। ਵਾਤਾਵਰਣ ਸੰਸਥਾ ਲਗਾਮਬੀਏਂਤੇ ਦੀ ਅੰਤਿਮ ਰਿਪੋਰਟ ਮੁਤਾਬਕ ਕੁੱਲ 260 ਟੈਸਟਾਂ 'ਚੋਂ ਪਾਣੀ ਦੇ 105 ਨਮੂਨਿਆਂ 'ਚ ਲਗਭਗ 40 ਫੀਸਦੀ ਪਾਣੀ ਪ੍ਰਦੂਸ਼ਿਤ ਪਾਇਆ ਗਿਆ ਹੈ। ਇਟਲੀ ਦੇ ਸਮੁੰਦਰੀ ਕੰਢਿਆਂ ਉੱਪਰ ਪਾਬੰਦੀ ਵਾਲੀ ਪਲਾਸਟਿਕ ਨੂੰ ਵਰਤਣ ਲਈ ਕਈ ਲੋਕਾਂ ਨੂੰ ਜੁਰਮਾਨਾ ਵੀ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਟਲੀ ਦੇ ਜ਼ਿਆਦਾਤਰ ਲੋਕ ਇਸ ਸਭ ਕੁਝ ਜਾਣਦੇ ਹੋਏ ਵੀ ਇਸ ਖਤਰੇ ਤੋਂ ਬੇਖਬਰ ਹਨ, ਜੋ ਕਿ ਉਨ੍ਹਾਂ ਦੀ ਜਾਨ ਦਾ ਖੌਅ ਬਣ ਸਕਦਾ ਹੈ।
ਸਤੰਬਰ 'ਚ ਹੋਵੇਗਾ ਨੇਪਾਲ ਤੇ ਚੀਨ ਦੇ ਵਿਚਾਲੇ ਫੌਜੀ ਅਭਿਆਸ: ਰਿਪੋਰਟ
NEXT STORY