ਮੈਲਬੌਰਨ (ਏ.ਐੱਨ.ਆਈ.): ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਈਨੇ ਦੇ ਸੱਦੇ 'ਤੇ 10 ਤੋਂ 13 ਫਰਵਰੀ ਤੱਕ ਆਸਟ੍ਰੇਲੀਆ ਦੀ ਇੱਕ ਅਧਿਕਾਰਤ ਯਾਤਰਾ 'ਤੇ ਹਨ। ਸ਼ੁੱਕਰਵਾਰ ਨੂੰ ਉਹ ਚੌਥੀ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਦਾ ਹਿੱਸਾ ਬਣੇ। ਇੱਥੇ ਦੱਸ ਦਈਏ ਕਿ ਕਵਾਡ ਦੀ ਇਹ ਅਹਿਮ ਮੀਟਿੰਗ ਮੈਲਬੌਰਨ ਵਿੱਚ ਹੋਈ। ਇੱਥੇ ਐਸ ਜੈਸ਼ੰਕਰ ਨੇ ਦੇਸ਼ ਵਿੱਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਐਤਵਾਰ ਨੂੰ ਮੈਲਬੌਰਨ ਦੀ ਆਪਣੀ ਯਾਤਰਾ ਦੀ ਸਮਾਪਤੀ ਕੀਤੀ। ਭਾਰਤੀ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਭਾਰਤ ਦੇ ਸਕਾਰਾਤਮਕ ਅਕਸ ਨੂੰ ਇੱਕ ਵਧੀਆ ਆਕਾਰ ਦੇਣ ਵਿੱਚ ਪ੍ਰਵਾਸੀ ਭਾਰਤੀਆਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਤੇ ਲਿਖਿਆ ਕਿ ਭਾਰਤੀ ਭਾਈਚਾਰੇ ਨਾਲ ਮੇਰੀ ਮੈਲਬੌਰਨ ਯਾਤਰਾ ਦੀ ਸਮਾਪਤੀ ਕਰਨਾ ਠੀਕ ਹੈ। ਭਾਰਤ ਦੇ ਸਕਾਰਾਤਮਕ ਅਕਸ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਸਰਾਹਣਯੋਗ ਹੈ। ਸਾਡੇ ਸਬੰਧਾਂ ਦੇ ਇਸ ਨਵੇਂ ਪੜਾਅ ਵਿੱਚ ਉਹ ਪ੍ਰਮੁੱਖ ਭਾਈਵਾਲ ਹਨ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੈਸ਼ੰਕਰ ਨੇ ਕਿਹਾ ਕਿ ਕਵਾਡ ਰਿਲੇਟਰਲ ਸਕੋਰਿਟੀ ਡਾਇਲਾਗ (ਕਵਾਡ) ਸਮਸਾਮਿਕ ਮੁੱਦਿਆਂ ਨੂੰ ਸਮੂਹ ਕੋਸ਼ਿਸ਼ਾਂ ਦੇ ਮਾਧਿਅਮ ਤੋਂ ਹਿੰਦ-ਪ੍ਰਸ਼ਾਂਤ ਵਿੱਚ ਸ਼ਾਂਤੀ ਅਤੇ ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਨੂੰ ਵਧਾਉਣ ਲਈ ਮਿਲ ਕੇ ਕੰਮ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਆਸਟ੍ਰੇਲੀਆ ਅਤੇ ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਯੂਕਰੇਨ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ, ਦੂਤਘਰ ਵੀ ਕੀਤੇ ਬੰਦ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਇਕ ਏਜੰਡਾ ਬਣਾ ਰਹੇ ਹਾਂ ਜੋ ਇਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ ਹਿੰਦ-ਪ੍ਰਸ਼ਾਂਤ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਅਸੀਂ ਸਮੂਹਿਕ ਕੋਸ਼ਿਸ਼ਾਂ ਦੇ ਮਾਧਿਅਮ ਦੁਆਰਾ ਹਿੰਦ-ਪ੍ਰਸ਼ਾਂਤ ਵਿੱਚ ਸ਼ਾਂਤੀ ਅਤੇ ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਮਿਲਕੇ ਕੰਮ ਕਰਨ ਦੇ ਚਾਹਵਾਨ ਹਾਂ ਜੋ ਸਮਕਾਲੀ ਮੁੱਦਿਆਂ ਨੂੰ ਸੰਬੋਧਿਤ ਕਰਦੇ ਹਨ।
ਤੁਹਾਨੂੰ ਦੱਸ ਦਈਏ ਕਿ ਚੌਥੀ ਕਵਾਡ ਬੈਠਕ ਵਿੱਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਿਖਰਲੇ ਰਾਜਨੀਤਕਾਂ ਨੇ ਸੁਰੱਖਿਆ, ਆਰਥਿਕਤਾ, ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਅਤੇ ਆਜ਼ਾਦ ਅਤੇ ਖੁੱਲ੍ਹੇ ਭਾਰਤ-ਪੈਸੀਫਿਕ ਸਮੇਤ ਹੋਰ ਖੇਤਰਾਂ ਵਿਚ ਸਹਿਯੋਗ ਨੂੰ ਵਧਾਵਾ ਦਿੱਤਾ। ਆਸਟ੍ਰੇਲੀਆ ਨਾਲ ਆਪਣੀ ਦੋ-ਪੱਖੀ ਗੱਲਬਾਤ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ ਦੀ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ, ਅੰਤਰਰਾਸ਼ਟਰੀ ਜਲ ਵਿਚ ਨੈਵੀਗੇਸ਼ਨ ਦੀ ਸੁਤੰਤਰਤਾ, ਸਭ ਲਈ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਸਭ ਲਈ ਸੰਪਰਕ, ਵਿਕਾਸ ਅਤੇ ਸੁਰੱਖਿਆ ਨੂੰ ਪ੍ਰਫੁੱਲਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਾਂਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ 'ਚ ਕੋਵਿਡ-19 ਦੇ 810 ਨਵੇਂ ਕੇਸ ਦਰਜ, ਜਾਣੋ ਤਾਜਾ ਸਥਿਤੀ
NEXT STORY