ਮਾਸਕੋ— ਰੂਸ 'ਚ ਈਰਾਨ ਦੇ ਰਾਜਦੂਤ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਸਾਬਕਾ ਸੰਸਦ ਮੈਂਬਰ ਕਾਜ਼ਮ ਜਲਾਲੀ ਰੂਸ 'ਚ ਈਰਾਨ ਦੇ ਨਵੇਂ ਰਾਜਦੂਤ ਹੋਣਗੇ। ਸ਼੍ਰੀ ਜਲਾਲੀ ਮੌਜੂਦਾ ਦੂਤ ਮਹਿੰਦੀ ਸਨਈ ਦੀ ਥਾਂ ਲੈਣਗੇ, ਜੋ ਸਾਲ 2013 ਤੋਂ ਇਸ ਅਹੁਦੇ 'ਤੇ ਕਾਬਿਜ ਹਨ। ਦੂਤਘਰ ਨੇ ਕਿਹਾ ਕਿ ਹਾਂ ਅਸੀਂ ਸ਼੍ਰੀ ਜਲਾਲੀ ਦੇ ਨਵੇਂ ਦੂਤ ਨਿਯੁਕਤ ਕੀਤੇ ਜਾਣ ਦੀ ਪੁਸ਼ਟੀ ਕਰਦੇ ਹਾਂ ਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਤਰੀਕ ਬਾਰੇ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਰਾਨ ਦੀ ਆਈ.ਐੱਸ.ਐੱਨ.ਏ. ਸੰਵਾਦ ਕਮੇਟੀ ਨੇ ਐਤਵਾਰ ਨੂੰ ਇਕ ਰਿਪੋਰਟ 'ਚ ਕਿਹਾ ਸੀ ਕਿ ਸ਼੍ਰੀ ਜਲਾਲੀ ਦੇ ਅਸਤੀਫੇ ਨੂੰ ਸਵਿਕਾਰ ਕਰਨ ਦੇ ਬਾਰੇ 'ਚ ਸੰਸਦ ਦੇ ਮੈਂਬਰਾਂ ਨੇ 146-58 ਵੋਟਾਂ ਨਾਲ ਫੈਸਲਾ ਪਾਸ ਕੀਤਾ ਗਿਆ, ਜਿਸ ਦੌਰਾਨ 9 ਮੈਂਬਰ ਗੈਰ-ਹਾਜ਼ਰ ਰਹੇ।
ਯੂ-ਟਿਊਬਰ ਦੀ ਅਨੋਖੀ ਮੁਹਿੰਮ, ਰੁੱਖ ਲਗਾਉਣ ਲਈ 142 ਕਰੋੜ ਰੁਪਏ ਜੋੜਨ ਦਾ ਟੀਚਾ
NEXT STORY