ਹੋਕਾਇਦੋ ਟਾਪੂ,(ਏਜੰਸੀ)— ਜਾਪਾਨ ਦੇ ਹੋਕਾਇਦੋ ਟਾਪੂ 'ਤੇ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.6 ਮਾਪੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਮਿਆਗੀ ਸੂਬੇ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ 3.36 ਵਜੇ ਭੂਚਾਲ ਝਟਕੇ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਪੂਰਬ 'ਚ 40 ਕਿਲੋ ਮੀਟਰ ਦੀ ਡੂੰਘਾਈ 'ਚ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਕਾਰਨ ਹੋਏ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲ ਸਕੀ ਅਤੇ ਨਾ ਹੀ ਸੁਨਾਮੀ ਨੂੰ ਚਿਤਾਵਨੀ ਦਿੱਤੀ ਗਈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਇਸੇ ਥਾਂ 'ਤੇ 6.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦ ਕਿ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਕਈ ਘਰ ਢਹਿ ਗਏ ਸਨ ਅਤੇ ਲੱਖਾਂ ਘਰਾਂ ਦੀ ਬੱਤੀ ਬੰਦ ਹੋ ਗਈ ਸੀ।
ਭੂਚਾਲ ਦਾ ਕੇਂਦਰ 40 ਕਿਲੋਮੀਟਰ ਦੀ ਡੂੰਘਾਈ 'ਚ ਤੋਮਾਕੋਮਾਈ ਸ਼ਹਿਰ 'ਚ ਸੀ। ਮੌਸਮ ਵਿਭਾਗ ਨੇ ਉਸ ਸਮੇਂ ਵੀ ਭੂਚਾਲ ਦੇ ਕਾਰਨ ਸੁਨਾਮੀ ਦੇ ਖਦਸ਼ੇ ਨੂੰ ਨਕਾਰ ਦਿੱਤਾ ਸੀ।
ਮੈਕਸੀਕੋ : ਗੁੰਮਨਾਮ ਕਬਰਾਂ 'ਚੋਂ ਮਿਲੀਆਂ 19 ਲਾਸ਼ਾਂ
NEXT STORY