ਟੋਕੀਓ (ਏ.ਐੱਫ.ਪੀ.)— ਜਾਪਾਨ ਵਿਚ ਹੱਤਿਆ ਦੇ ਦੋਸ਼ੀ ਦੋ ਲੋਕਾਂ ਨੂੰ ਵੀਰਵਾਰ ਨੂੰ ਫਾਂਸੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਸਾਲ ਫਾਂਸੀ ਦੀ ਸਜ਼ਾ ਪਾਉਣ ਵਾਲੇ ਲੋਕਾਂ ਦੀ ਗਿਣਤੀ 15 ਹੋ ਗਈ ਹੈ। ਦੇਸ਼ ਵਿਚ ਹਾਲੇ 100 ਤੋਂ ਵੱਧ ਕੈਦੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਜਾਪਾਨ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਣ ਵਾਲੇ ਕੁਝ ਵਿਕਸਿਤ ਦੇਸ਼ਾਂ ਵਿਚੋਂ ਇਕ ਹੈ ਅਤੇ ਕੌਮਾਂਤਰੀ ਆਲੋਚਨਾ ਅਤੇ ਮਨੁੱਖੀ ਅਧਿਕਾਰ ਸਮੂਹਾਂ ਵੱਲੋਂ ਆਲੋਚਨਾ ਦੇ ਬਾਵਜੂਦ ਦੇਸ਼ ਵਿਚ ਮੌਤ ਦੀ ਸਜ਼ਾ ਨੂੰ ਜਨਤਾ ਦਾ ਭਾਰੀ ਸਮਰਥਨ ਪ੍ਰਾਪਤ ਹੈ।
ਜਾਪਾਨ ਦੇ ਨਿਆਂ ਮੰਤਰੀ ਤਾਕਾਸ਼ੀ ਯਾਮਾਸ਼ਿਤਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਕੀਜ਼ੋ ਕਾਵਾਮੁਰਾ (60) ਅਤੇ ਹਿਰੋਯਾ ਸਿਊਮੋਰੀ (67) ਨੂੰ ਫਾਂਸੀ ਦੇ ਦਿੱਤੀ ਗਈ। ਉਹ ਸਾਲ 1988 ਵਿਚ ਹੋਈ ਇਕ ਨਿਵੇਸ਼ ਕੰਪਨੀ ਦੇ ਪ੍ਰਮੁੱਖ ਅਤੇ ਇਕ ਕਰਮਚਾਰੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਸਨ। ਇਨ੍ਹਾਂ ਦੋਹਾਂ ਨੇ ਕਰੀਬ 10 ਲੱਖ ਯੇਨ (ਅੱਜ ਦੀ ਦਰ ਨਾਲ 900,000 ਡਾਲਰ) ਚੋਰੀ ਕਰਨ ਦੇ ਬਾਅਦ ਦੋਹਾਂ ਪੀੜਤਾਂ ਦੀਆਂ ਲਾਸ਼ਾਂ ਨੂੰ ਪਹਾੜੀ 'ਤੇ ਕੰਕਰੀਟ ਵਿਚ ਦੱਬ ਦਿੱਤਾ ਸੀ। ਦੋਹਾਂ ਨੂੰ ਸਾਲ 2004 ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।
ਕਾਨੂੰਨ ਮੰਤਰੀ ਤਕਾਸ਼ੀ ਯਾਮਾਸ਼ਿਤਾ ਨੇ ਪੱਤਰਕਾਰ ਸੰਮੇਲਨ ਵਿਚ ਦੱਸਿਆ,''ਇਹ ਬਹੁਤ ਘਿਨਾਉਣਾ ਅਪਰਾਧ ਸੀ ਜਿਸ ਨੇ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ।'' ਸਾਬਕਾ ਵਕੀਲ ਕਾਨੂੰਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਸਾਵਧਾਨੀ ਪੂਰਵਕ ਵਿਚਾਰ ਕਰਨ ਦੇ ਬਾਅਦ ਹੀ ਫਾਂਸੀ ਦੀ ਸਜ਼ਾ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਨਾਲ ਹੀ ਸਪਸ਼ੱਟ ਕੀਤਾ ਕਿ ਜਾਪਾਨ ਨੇੜਲੇ ਭਵਿੱਖ ਵਿਚ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਵਾਲਾ ਨਹੀਂ ਹੈ।
ਕੈਂਸਰ ਪੀੜਤ ਬੱਚੇ ਨੇ ਸਾਂਤਾ ਕਲਾਜ਼ ਨੂੰ ਲਿਖੀ ਭਾਵੁਕ ਚਿੱਠੀ
NEXT STORY