ਨਿਊਯਾਰਕ - ਇਕ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ ਨੂੰ ਜੇਲ ਤੋਂ ਰਿਹਾਅ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਸਰਕਾਰ ਨੇ ਟਰੰਪ ਦੇ ਬਾਰੇ ਵਿਚ ਕਿਤਾਬ ਲਿੱਖਣ ਨੂੰ ਲੈ ਕੇ ਕੋਹੇਨ ਖਿਲਾਫ ਕਾਰਵਾਈ ਕੀਤੀ। ਅਮਰੀਕਾ ਦੇ ਜਿਲਾ ਜੱਜ ਐਲਵੀਨ ਕੇ. ਹੇਲੇਰਸਟੀਨ ਨੇ ਕਿਹਾ ਕਿ 9 ਜੁਲਾਈ ਨੂੰ ਜਦ ਕੋਹੇਨ ਨੂੰ ਵਾਪਸ ਭੇਜਿਆ ਗਿਆ ਤਾਂ ਸੰਵਿਧਾਨ ਦੇ ਪਹਿਲੀ ਸੋਧ ਦੇ ਤਹਿਤ ਉਨ੍ਹਾਂ ਨੂੰ ਮਿਲੇ ਅਧਿਕਾਰਾਂ ਦਾ ਉਲੰਘਣ ਹੋਇਆ। ਉਸ ਵੇਲੇ ਪ੍ਰੋਬੇਸ਼ਨ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਸੀ ਕਿ ਕੋਹੇਨ ਨੇ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਜਾਂ ਉਸ ਦੇ ਬਾਰੇ ਵਿਚ ਜਨਤਕ ਰੂਪ ਤੋਂ ਗੱਲ ਕਰਨ 'ਤੇ ਪਾਬੰਦੀ ਦੀ ਸਹਿਮਤੀ ਦੇਣ ਵਾਲੇ ਦਸਤਾਵੇਜ਼ਾਂ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੱਜ ਨੇ ਕੋਹੇਨ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਤੱਕ ਜੇਲ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ।
ਕੋਰੋਨਾ ਦੇ 2 ਤਿਹਾਈ ਮਾਮਲੇ ਸਿਰਫ 10 ਦੇਸ਼ਾਂ 'ਚ : WHO
NEXT STORY