ਸਿਡਨੀ, (ਏਜੰਸੀ)— ਬਹੁਤ ਸਾਰੇ ਲੋਕ ਆਨਲਾਈਨ ਖਾਣਾ ਆਡਰ ਕਰਨ ਦੇ ਸ਼ੌਕੀਨ ਹਨ ਕਿਉਂਕਿ ਉਨ੍ਹਾਂ ਨੂੰ ਮਨਪਸੰਦ ਭੋਜਨ ਕੁਝ ਹੀ ਸਮੇਂ 'ਚ ਖਾਣ ਨੂੰ ਮਿਲ ਜਾਂਦਾ ਹੈ। ਕਈ ਵਾਰ ਖਾਣੇ 'ਚ ਖਰਾਬੀ ਕਾਰਨ ਉਨ੍ਹਾਂ ਨੂੰ ਇਸ ਤਰ੍ਹਾਂ ਖਾਣਾ ਮੰਗਵਾਉਣਾ ਮਹਿੰਗਾ ਪੈਂਦਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਵੀ ਇਕ ਮਾਮਲਾ ਦੇਖਣ ਨੂੰ ਮਿਲਿਆ। ਸੁਰੇਨ ਸਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਕੇ. ਐੱਫ. ਸੀ. ਦੇ ਇਕ ਰੈਸਟੋਰੈਂਟ 'ਚੋਂ ਚਿਕਨ ਮੰਗਵਾਇਆ ਸੀ । ਜਦ ਉਸ ਨੇ ਡੱਬਾ ਖੋਲ੍ਹਿਆ ਤਾਂ ਇਸ 'ਚ ਚਿਕਨ ਦੇ ਨਾਲ-ਨਾਲ ਉਸ ਨੂੰ ਇਕ ਖੰਭ ਵੀ ਮਿਲਿਆ। ਉਸ ਨੇ ਦੱਸਿਆ ਕਿ ਚਿਕਨ ਦੇ ਪੀਸ 'ਚ ਖੰਭ ਇਸ ਤਰ੍ਹਾਂ ਲੱਗਾ ਸੀ ਜਿਵੇਂ ਇਸ ਨੂੰ ਖਾਸ ਤੌਰ 'ਤੇ ਸਜਾਇਆ ਗਿਆ ਹੋਵੇ।

ਉਸ ਨੇ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਸੀ ਅਤੇ ਬਹੁਤ ਚਾਅ ਨਾਲ ਜਦ ਮੈਂ ਡੱਬਾ ਖੋਲ ਕੇ ਚਿਕਨ ਖਾਣ ਲੱਗਾ ਤਾਂ ਖੰਭ ਦੇਖ ਕੇ ਮੇਰੀ ਭੁੱਖ ਮਰ ਗਈ। ਉਸ ਨੇ ਕਿਹਾ ਕਿ ਉਹ ਇੰਨਾ ਵਿਅਸਤ ਸੀ ਕਿ ਉਹ ਰੈਸਟੋਰੈਂਟ ਵਾਲਿਆਂ ਨੂੰ ਇਸ ਦੀ ਸ਼ਿਕਾਇਤ ਤਕ ਨਾ ਕਰ ਸਕਿਆ। ਉਸ ਨੇ ਇਹ ਗੱਲ ਹੁਣ ਇਸ ਲਈ ਸਾਂਝੀ ਕੀਤੀ ਹੈ ਤਾਂ ਕਿ ਉਹ ਰੈਸਟੋਰੈਂਟ ਨੂੰ ਦੱਸ ਸਕਣ। ਜਦ ਕੇ. ਐੱਫ. ਸੀ. ਵਾਲਿਆਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਗਲਤੀ 'ਤੇ ਮੁਆਫੀ ਮੰਗੀ। ਉਨ੍ਹਾਂ ਕਿਹਾ,''ਸਾਨੂੰ ਪਤਾ ਲੱਗਾ ਹੈ ਕਿ ਸਾਡਾ ਇਕ ਗਾਹਕ ਸਾਡੇ ਵਲੋਂ ਭੇਜੇ ਗਏ ਖਾਣੇ 'ਚ ਮਿਲੇ ਖੰਭ ਕਾਰਨ ਨਾਰਾਜ਼ ਹੋ ਗਿਆ ਹੈ। ਅਸੀਂ ਉਸ ਤੋਂ ਮੁਆਫੀ ਮੰਗਦੇ ਹਾਂ।'' ਉਨ੍ਹਾਂ ਦੱਸਿਆ ਕਿ ਚਿਕਨ 'ਚ ਕਈ ਬਾਲ ਅਤੇ ਖੰਭ ਹੁੰਦੇ ਹਨ ਪਰ ਕਰਮਚਾਰੀਆਂ ਕੋਲੋਂ ਗਲਤੀ ਨਾਲ ਇਕ ਖੰਭ ਚਿਕਨ 'ਚ ਲੱਗਾ ਰਹਿ ਗਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਯਕੀਨੀ ਕੀਤਾ ਹੈ ਕਿ ਅੱਗੇ ਤੋਂ ਉਹ ਵਧੇਰੇ ਧਿਆਨ ਰੱਖਣ।
ਭਾਈ ਰਣਜੀਤ ਸਿੰਘ ਸ਼ੇਰਗਿੱਲ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
NEXT STORY