ਦੁਬਈ (ਏਜੰਸੀ)- 5 ਮਹੀਨਿਆਂ ਦੇ ਇਕ ਬੱਚੇ ਨੂੰ ਬੈਗ ਵਿਚ ਪਾ ਕੇ ਸਮੱਗਲ ਕਰ ਕੇ ਪਾਕਿਸਤਾਨ ਤੋਂ ਦੁਬਈ ਲਿਜਾਏ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸੋਮਵਾਰ ਵਾਇਰਲ ਹੋ ਗਈ। ਵੀਡੀਓ ਨੂੰ ਪੁਲਸ ਦੇ ਕਮਿਸ਼ਨਰ (ਦੱਖਣੀ ਦਿੱਲੀ) ਐੱਚ. ਜੀ. ਐੱਸ. ਧਾਲੀਵਾਲ ਨੇ ਟਵੀਟ ਕੀਤਾ। ਵੀਡੀਓ ਵਿਚ ਨਜ਼ਰ ਆਉਂਦਾ ਹੈ ਕਿ ਬਰਾਊਨ ਰੰਗ ਦਾ ਇਕ ਬੈਗ ਜਦੋਂ ਖੋਲ੍ਹਿਆ ਗਿਆ ਤਾਂ ਉਸ ਵਿਚ ਇਕ ਬੱਚਾ ਸੀ, ਜੋ ਜ਼ਿੰਦਾ ਹੈ।
ਪਤਾ ਲੱਗਾ ਹੈ ਕਿ ਇਹ ਬਰਾਮਦਗੀ ਦੁਬਈ ਦੀ ਅਥਾਰਟੀ ਨੇ ਏਅਰਪੋਰਟ ’ਤੇ ਕੀਤੀ। ਬੱਚੇ ਦੇ ਮੱਥੇ ’ਤੇ ਸਟੀਲ ਦੇ 2 ਛੋਟੇ-ਛੋਟੇ ਗਲਾਸ ਵੀ ਰੱਖੇ ਹੋਏ ਸਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ ਲਈ ਜ਼ਿੰਮੇਵਾਰ ਕਿਡਨੈਪਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਬੱਚੇ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਤੋਂ ਦੁਬਈ ਲਿਜਾਇਆ ਜਾ ਰਿਹਾ ਸੀ।
'ਸਾਊਦੀ 'ਚ ਹੋਏ ਹਮਲਿਆਂ 'ਚ ਇਸਤੇਮਾਲ ਹੋਏ ਹਥਿਆਰ ਈਰਾਨ ਤੋਂ ਆਏ'
NEXT STORY