ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਚ ਬੀਤੇ ਦਿਨੀਂ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ। ਜਿਸ ' ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੇ ਨਾਲ ਤਿੰਨ ਹੋਰ ਜ਼ਖਮੀ ਹੋਏ ਹਨ । ਡੀ. ਸੀ. ਪੁਲਸ ਵਿਭਾਗ ਦੇ ਅਨੁਸਾਰ ਇਹ ਗੋਲੀਬਾਰੀ ਲੌਂਗਫੈਲੋ ਸਟ੍ਰੀਟ, ਐੱਨ. ਡਬਲਯੂ. 'ਚ ਸ਼ਨੀਵਾਰ ਨੂੰ ਸ਼ਾਮ 7:30 ਵਜੇ 600 ਬਲਾਕਾਂ 'ਚ ਹੋਈ। ਇਸ ਗੋਲੀਬਾਰੀ ਕਾਰਨ 3 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ 3 ਪੀੜਤ ਸੱਟਾਂ ਤੋਂ ਜਖਮੀ ਹਨ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ
ਇਸ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਵਿਅਕਤੀ ਸ਼ਨੀਵਾਰ ਰਾਤ ਨੂੰ ਇੱਕ ਵਾਹਨ ਤੋਂ ਬਾਹਰ ਆਏ ਤੇ ਲੋਕਾਂ ਦੀ ਭੀੜ ਵਿੱਚ ਗੋਲੀਆਂ ਚਲਾਈਆਂ। ਗੋਲੀਬਾਰੀ ਦੇ ਸਾਰੇ ਪੀੜਤ ਬਾਲਗ ਹਨ। ਪੁਲਸ ਮੁਖੀ ਨੇ ਦੱਸਿਆ ਕਿ ਗੋਲੀਬਾਰੀ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਇਨਾਮ ਦੀ ਰਕਮ ਵੀ 75,000 ਡਾਲਰ ਤੱਕ ਰੱਖੀ ਗਈ ਹੈ। ਫਿਲਹਾਲ ਇਸ ਗੋਲੀਬਾਰੀ ਦੇ ਦੋਸ਼ੀ ਪੁਲਸ ਦੇ ਕਾਬੂ 'ਚ ਨਹੀਂ ਆਇਆ ਤੇ ਵਿਭਾਗ ਵੱਲੋਂ ਜਾਂਚ ਜਾਰੀ ਹੈ।
ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
US 'ਚ ਸਕੂਲ ਖੁੱਲ੍ਹਦੇ ਹੀ 3 ਹਫ਼ਤਿਆਂ 'ਚ 5 ਲੱਖ ਤੋਂ ਜ਼ਿਆਦਾ ਬੱਚੇ ਹੋਏ ਕੋਰੋਨਾ ਇਨਫੈਕਟਿਡ
NEXT STORY