ਬੇਰੂਤ - ਲੈਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ ਨੇ ਐਤਵਾਰ ਨੂੰ ਲੈਬਨਾਨ-ਇਜ਼ਰਾਇਲ ਸਰਹੱਦ ’ਤੇ ਹੋਏ ਸੰਘਰਸ਼ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਫਰਾਂਸ ਦੇ ਰਾਸ਼ਟਰਪਤੀ ਦੇ ਸਲਾਹਕਾਰ ਐਮਾਨੁਏਲ ਬੋਨੇ ਨਾਲ ਫੋਨ ’ਤੇ ਗੱਲਬਾਤ ਕਰ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਸਰਕਾਰ ਵੱਲੋਂ ਜਾਰੀ ਬਿਆਨ ’ਚ ਆਖਿਆ ਕਿ ਪ੍ਰਧਾਨ ਮੰਤਰੀ ਸਾਦ ਹਰੀਰੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਫਰਾਂਸ ਦੇ ਰਾਸ਼ਟਰਪਤੀ ਦੇ ਸਲਾਹਕਾਰ ਐਮਾਨੁਏਲ ਬੋਨੇ ਨੇ ਫੋਨ ’ਤੇ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਦੱਖਣੀ ਸਰਹੱਦ ਦੀ ਸਥਿਤੀ ਨੂੰ ਲੈ ਕੇ ਦਖਲਅੰਦਾਜ਼ੀ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਇਜ਼ਰਾਇਲ ਦੇ ਡ੍ਰੋਨ ਨੇ ਹਿਜ਼ਬੁੱਲਾਹ ਵਿਰੋਧੀ ਇਕ ਅਭਿਆਨ ਦੌਰਾਨ ਲੈਬਨਾਨ ਦੀ ਸਰਹੱਦ ਕੋਲ ਗੋਲੀਬਾਰੀ ਕੀਤੀ ਸੀ। ਇਸ ਦੇ ਜਵਾਬ ’ਚ ਲੈਬਨਾਨ ਨੇ ਕਈ ਐਂਟੀ ਟੈਂਕ ਮਿਜ਼ਾਈਲਾਂ ਤੋਂ ਉੱਤਰੀ ਇਜ਼ਰਾਇਲ ਨੂੰ ਨਿਸ਼ਾਨਾ ਬਣਾਉਦੇ ਹੋਏ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਇਜ਼ਰਾਇਲ ਨੇ ਲੈਬਨਾਨ ਦੀਆਂ ਦੱਖਣੀ ਬਸਤੀਆਂ ’ਤੇ ਤੋਪਾਂ ਤੋਂ 100 ਗੋਲੇ ਦਾਗੇ। ਲੈਬਨਾਨ ਹਿਜ਼ਬੁੱਲਾ ਵਿਰੋਧੀ ਅਭਿਆਨਾਂ ’ਚ ਆਪਣੇ ਹਵਾਈ ਖੇਤਰ ਹਮਲਿਆਂ ਨੂੰ ਲੈ ਕੇ ਵਾਰ-ਵਾਰ ਇਤਰਾਜ਼ ਜਤਾਉਦਾ ਰਿਹਾ। ਉਸ ਨੇ ਇਸ ਨੂੰ ਆਪਣੀ ਹਕੂਮਤ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 1701 ਦਾ ਉਲੰਘਣ ਦੱਸਿਆ ਹੈ।
ਟੈਕਸਾਸ ’ਚ ਗੋਲੀਬਾਰੀ ਦੌਰਾਨ 7 ਦੀ ਮੌਤ, 20 ਲੋਕ ਜ਼ਖਮੀ : ਪੁਲਸ
NEXT STORY