ਲੰਡਨ (ਭਾਸ਼ਾ): ਬ੍ਰਿਟੇਨ ਵਿਚ ਖੋਜਕਾਰਾਂ ਨੇ ਪਤਾ ਲਾਇਆ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਵਿਅਕਤੀ ਨੂੰ ਇਨਫੈਕਸ਼ਨ ਤੋਂ ਬਚਾਉਣ ਵਾਲੇ ਐਂਟੀਬਾਡੀ 'ਤੇਜ਼ੀ ਨਾਲ ਘੱਟ ਰਹੇ ਹਨ', ਜਿਸ ਦੇ ਕਾਰਣ ਕੋਵਿਡ-19 ਇਨਫੈਕਸ਼ਨ ਤੋਂ ਲੰਬੇ ਸਮੇਂ ਤੱਕ ਰੋਗ ਪ੍ਰਤੀਰੋਧਕ ਸਮਰਥਾ ਬਣੇ ਰਹਿਣ ਦੀਆਂ ਆਸਾਂ ਘੱਟਦੀਆਂ ਜਾ ਰਹੀਆਂ ਹਨ।
'ਇੰਪੀਰੀਅਲ ਕਾਲਜ ਲੰਡਨ' ਦੇ ਇਕ ਅਧਿਐਨ ਦੇ ਤਹਿਤ 3,65,000 ਤੋਂ ਵਧੇਰੇ ਲੋਕਾਂ ਦੀ ਜਾਂਚ ਕੀਤੀ ਗਈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਕੋਵਿਡ-19 ਦੇ ਲਈ ਜ਼ਿੰਮੇਦਾਰ ਕੋਰੋਨਾ ਵਾਇਰਸ ਤੋਂ ਰੱਖਿਆ ਕਰਨ ਵਾਲੇ ਐਂਟੀਬਾਡੀ ਸਮੇਂ ਦੇ ਨਾਲ ਘੱਟ ਹੋ ਰਹੇ ਹਨ, ਜੋ ਸੰਕੇਤ ਦਿੰਦੇ ਹਨ ਕਿ ਰੋਗ ਪ੍ਰਤੀਰੋਧਕ ਸਮਰਥਾ ਸਿਰਫ ਕੁਝ ਹੀ ਮਹੀਨੇ ਬਣੀ ਰਹਿ ਸਕਦੀ ਹੈ। ਅਧਿਐਨ ਕਰਨ ਵਾਲੇ ਖੋਜਕਾਰਾਂ ਵਿਚ ਸ਼ਾਮਲ ਰਹੇ ਪ੍ਰੋਫੈਸਰ ਵੈਂਡੀ ਬਾਰਕਲੇ ਨੇ ਕਿਹਾ ਕਿ ਹਰ ਵਾਰ ਸਰਦੀ ਦੇ ਮੌਸਮ ਵਿਚ ਲੋਕਾਂ ਨੂੰ ਇਨਫੈਕਸ਼ਨ ਕਰਨ ਵਾਲਾ ਕੋਰੋਨਾ ਵਾਇਰਸ 6 ਤੋਂ 12 ਮਹੀਨੇ ਬਾਅਦ ਲੋਕਾਂ ਨੂੰ ਫਿਰ ਤੋਂ ਇਨਫੈਕਟਿਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕੋਵਿਡ-19 ਇਨਫੈਕਸ਼ਨ ਦੇ ਲਈ ਜ਼ਿੰਮੇਦਾਰ ਵਾਇਰਸ ਨਾਲ ਇਨਫੈਕਸ਼ਨ ਹੋਣ 'ਤੇ ਵੀ ਸਰੀਰ ਇਸੇ ਤਰ੍ਹਾਂ ਪ੍ਰਤੀਕਿਰਿਆ ਦਿੰਦਾ ਹੈ।
ਇੰਪੀਰੀਅਲ ਕਾਲਜ ਲੰਡਨ ਦੇ ਡਾਇਰੈਕਟਰ ਪਾਲ ਇਲੀਅਟ ਨੇ ਕਿਹਾ ਕਿ ਸਾਡੇ ਅਧਿਐਨ ਦਰਸਾਉਂਦੇ ਹਨ ਕਿ ਸਮੇਂ ਦੇ ਨਾਲ ਉਨ੍ਹਾਂ ਲੋਕਾਂ ਦੀ ਗਿਣਤੀ ਘੱਟ ਦੇਖੀ ਗਈ ਹੈ, ਜਿਨ੍ਹਾਂ ਵਿਚ ਐਂਟੀਬਾਡੀ ਹਨ। ਅਧਿਐਨ ਵਿਚ ਕਿਹਾ ਗਿਆ ਹੈ ਕਿ ਐਂਟੀਬਾਡੀ ਘੱਟ ਹੋਣ ਦੇ ਮਾਮਲੇ ਵਿਚ ਨੌਜਵਾਨਾਂ ਦੇ ਮੁਕਾਬਲੇ 75 ਸਾਲ ਤੇ ਇਸ ਤੋਂ ਵਧੇਰੇ ਉਮਰ ਦੇ ਲੋਕਾਂ ਵਿਚ ਵਧੇਰੇ ਪਾਏ ਜਾਂਦੇ ਹਨ।
ਪਾਕਿ : ਵਿਦਿਆਰਥਣ ਨਾਲ ਜਮਾਤੀ ਸਣੇ ਚਾਰ ਲੋਕਾਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ
NEXT STORY