ਲੰਡਨ— ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਤੇ ਪਾਕਿਸਤਾਨੀ ਸਿੱਖਿਆ ਅਧਿਕਾਰੀ ਵਰਕਰ ਮਲਾਲਾ ਯੂਸੁਫਜ਼ਈ ਨੇ ਵੀਰਵਾਰ ਨੂੰ ਕਸ਼ਮੀਰ ਮੁੱਦੇ ਦਾ ਸ਼ਾਂਤੀ ਪੂਰਨ ਹੱਲ ਕੱਢਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਸੀਂ ਸਾਰੇ ਸ਼ਾਂਤੀ ਨਾਲ ਰਹਿ ਸਕਦੇ ਹਾਂ। ਸਾਨੂੰ ਇਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਲੋੜ ਨਹੀਂ ਹੈ।
ਭਾਰਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਅਧਿਕਾਰ ਦੇਮ ਵਾਲੀ ਧਾਰਾ 370 ਨੂੰ ਖਤਮ ਕਰ ਦਿੱਤਾ ਹੈ ਤੇ ਇਸ ਨੂੰ ਦੋ ਕੇਂਦਰਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲਦਾਖ 'ਚ ਵੰਡ ਦਿੱਤਾ ਹੈ। ਇਸ ਦੇ ਜਵਾਬ 'ਚ, ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਸੀ ਤੇ ਭਾਰਤ ਦੇ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਘੱਟ ਕਰਨ ਦਾ ਫੈਸਲਾ ਲਿਆ ਸੀ। ਉਸ ਨੇ ਭਾਰਤ ਦੇ ਕਦਮ ਨੂੰ ਇਕਤਰਫਾ ਤੇ ਗੈਰ-ਕਾਨੂੰਨੀ ਦੱਸਿਆ। ਮਲਾਲਾ ਨੇ ਆਪਣੇ ਟਵੀਟ 'ਚ ਕਿਹਾ ਕਿ ਜਦੋਂ ਮੈਂ ਬੱਚੀ ਸੀ, ਮੇਰੇ ਮਾਤਾ-ਪਿਤਾ ਛੋਟੇ ਸਨ, ਜਦੋਂ ਮੇਰੇ ਦਾਦਾ-ਦਾਦੀ ਜਵਾਨ ਸਨ, ਕਸ਼ਮੀਰ ਦੇ ਲੋਕ ਉਦੋਂ ਤੋਂ ਸੰਘਰਸ਼ ਦੀ ਸਥਿਤੀ 'ਚ ਰਹਿ ਰਹੇ ਹਨ।
ਸਭ ਤੋਂ ਘੱਟ ਉਮਰ 'ਚ ਨੋਬਲ ਪੁਰਸਕਾਰ ਹਾਸਲ ਕਰਨ ਵਾਲੀ ਮਲਾਲਾ (22) ਨੇ ਕਿਹਾ ਕਿ ਉਹ ਕਸ਼ਮੀਰ ਦੀ ਫਿਕਰ ਕਰਦੀ ਹੈ ਕਿਉਂਕਿ ਦੱਖਣੀ ਏਸ਼ੀਆ ਮੇਰਾ ਘਰ ਹੈ, ਇਕ ਅਜਿਹਾ ਘਰ ਜਿਸ ਨੂੰ ਮੈਂ ਕਸ਼ਮੀਰੀਆਂ ਸਣੇ 1.8 ਅਰਬ ਲੋਕਾਂ ਨਾਲ ਸਾਂਝਾ ਕਰਦੀ ਹਾਂ। ਮਲਾਲਾ ਨੇ ਕਿਹਾ ਕਿ ਇਹ ਖੇਤਰ ਵੱਖ-ਵੱਖ ਸੰਸਕ੍ਰਿਤੀਆਂ, ਧਰਮਾਂ, ਭਾਸ਼ਾਵਾਂ, ਭੋਜਨਾਂ ਤੇ ਰਸਮਾਂ ਦੀ ਅਗਵਾਈ ਕਰਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਅਸੀਂ ਸ਼ਾਂਤੀ ਨਾਲ ਰਹਿ ਸਕਦੇ ਹਾਂ। ਮਲਾਲਾ ਨੇ ਕਿਹਾ ਕਿ ਇਸ ਗੱਲ ਦੀ ਕੋਈ ਲੋੜ ਨਹੀਂ ਹੈ ਕਿ ਅਸੀਂ ਦਰਦ ਸਹੀਏ ਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਈਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ 'ਚ ਮੁੱਖ ਰੂਪ ਨਾਲ ਔਰਤਾਂ ਤੇ ਬੱਚਿਆਂ ਦੀ ਚਿੰਤਾ ਹੈ ਕਿਉਂਕਿ ਉਨ੍ਹਾਂ ਨੂੰ ਹਿੰਸਾ ਦੌਰਾਨ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਅਜਿਹੇ ਸੰਘਰਸ਼ਾਂ 'ਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਦੱਖਣੀ ਏਸ਼ੀਆਈ ਦੇਸ਼ਾਂ, ਅੰਤਰਰਾਸ਼ਟਰੀ ਭਾਈਚਾਰੇ ਤੇ ਅਧਿਕਾਰੀਆਂ ਨੂੰ ਇਕ ਦਰਦ 'ਤੇ ਪ੍ਰਤਿਕਿਰਿਆ ਦੇਣ ਦੀ ਅਪੀਲ ਕੀਤੀ। ਮਲਾਲਾ ਨੇ ਕਿਹਾ ਕਿ ਸਾਡੇ ਵਿਚਾਲੇ ਕੋਈ ਵੀ ਵਿਵਾਦ ਕਿਉਂ ਨਾ ਹੋਵੇ, ਸਾਨੂੰ ਕਸ਼ਮੀਰ 'ਚ ਸੱਤ ਦਹਾਕੇ ਪੁਰਾਣੇ ਸੰਘਰਸ਼ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਮਰਾਨ ਸਰਕਾਰ ਨੇ ਰੋਕੀ ਸਮਝੌਤਾ ਐਕਸਪ੍ਰੈਸ : ਪਾਕਿ ਮੀਡੀਆ
NEXT STORY