ਕੁਆਲਾਲੰਪੁਰ (ਬਿਊਰੋ): ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਪੂਰੀ ਦੁਨੀਆ ਦੇ ਲਈ ਮੁਸੀਬਤ ਬਣੀਆਂ ਹੋਈਆਂ ਹਨ। ਵਿਸ਼ਵ ਦੇ ਕਈ ਛੋਟੇ-ਵੱਡੇ ਦੇਸ਼ ਹੁਣ ਚੀਨ ਦੇ ਖਿਲਾਫ਼ ਮੋਰਚਾ ਖੋਲ੍ਹਦੇ ਨਜ਼ਰ ਆ ਰਹੇ ਹਨ। ਦੱਖਣੀ ਚੀਨ ਸਾਗਰ ਮੁੱਦੇ 'ਤੇ ਅਮਰੀਕਾ, ਭਾਰਤ, ਜਾਪਾਨ, ਤਾਈਵਾਨ ਅਤੇ ਆਸਟ੍ਰੇਲੀਆ ਦੇ ਬਾਅਦ ਹੁਣ ਮਲੇਸ਼ੀਆ ਨੇ ਵੀ ਡ੍ਰੈਗਨ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਸਥਾਰਵਾਦੀ ਨੀਤੀ ਰੱਖਣ ਵਾਲੇ ਚੀਨ ਨੂੰ ਮਲੇਸ਼ੀਆ ਨੇ ਝਟਕਾ ਦਿੱਤਾ ਹੈ। ਮਲੇਸ਼ੀਆ ਨੇ ਡ੍ਰੈਗਨ ਦੇ ਦੱਖਣੀ ਚੀਨ ਸਾਗਰ 'ਤੇ ਕੀਤੇ ਗਏ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ।
ਬੀਜਿੰਗ ਦੇ ਦਾਅਵੇ ਦੇ ਕਾਰਨ ਦੋਹਾਂ ਵਿਚਾਲੇ ਤਣਾਅ ਵੱਧ ਗਿਆ ਸੀ। ਮਲੇਸ਼ੀਆ ਦੇ ਵਿਦੇਸ਼ ਮੰਤਰੀ ਹਿਸ਼ਾਮੁਦੀਨ ਹੁਸੈਨ ਨੇ ਸੰਸਦ ਵਿਚ ਆਪਣੇ ਸਭ ਤੋਂ ਵੱਡੇ ਕਾਰੋਬਾਰੀ ਪਾਰਟਨਰ ਨੂੰ ਝਾੜ ਪਾਉਂਦੇ ਹੋਏ ਕਿਹਾ,''ਮਲੇਸ਼ੀਆ ਚੀਨ ਦੇ ਇਸ ਦਾਅਵੇ ਨੂੰ ਖਾਰਿਜ ਕਰਦਾ ਹੈ ਕਿ ਉਸ ਪਾਣੀ 'ਤੇ ਉਹਨਾਂ ਦਾ ਇਤਿਹਾਸਿਕ ਅਧਿਕਾਰ ਹੈ।'' ਦੱਖਣੀ ਚੀਨ ਸਾਗਰ ਵਿਚ ਖੇਤਰ ਦੇ ਲਈ ਚੀਨ ਦੀਆਂ ਮੰਗਾਂ ਦੀ ਸਥਿਤੀ 'ਤੇ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ,''ਮਲੇਸ਼ੀਆਈ ਸਰਕਾਰ ਦੱਖਣੀ ਚੀਨ ਸਾਗਰ ਵਿਚ ਸਮੁੰਦਰੀ ਸਹੂਲਤਾਂ 'ਤੇ ਚੀਨ ਦੇ ਦਾਅਵਿਆਂ 'ਤੇ ਕਹਿ ਰਹੀ ਹੈ ਕਿ ਇਸ 'ਤੇ ਚੀਨ ਦਾ ਕੋਈ ਆਧਾਰ ਨਹੀਂ ਹੈ।''
ਪੜ੍ਹੋ ਇਹ ਅਹਿਮ ਖਬਰ- ਲਾਪਤਾ ਗੁੰਮਸ਼ੁਦਗੀ ਵਿਰੁੱਧ ਲੰਡਨ 'ਚ ਸਿੰਧੀ ਬਲੋਚ ਫੋਰਮ ਕਰੇਗੀ ਵਿਰੋਧ ਪ੍ਰਦਰਸ਼ਨ
ਇਹ ਮਲੇਸ਼ੀਆ ਵੱਲੋਂ ਚੁੱਕਿਆ ਗਿਆ ਇਕ ਅਸਧਾਰਨ ਕਦਮ ਹੈ, ਜਿਸ ਨੇ ਅਤੀਤ ਵਿਚ ਇਕੱਠੇ ਵਪਾਰ ਕਰਨ ਦੇ ਸਾਰੇ ਰਸਤਿਆਂ ਨੂੰ ਖੁੱਲ੍ਹੇ ਰੱਖਣ ਦੇ ਲਈ ਚੀਨ ਨੂੰ ਝਾੜ ਪਾਉਣ ਤੋਂ ਪਰਹੇਜ ਕੀਤਾ ਸੀ। ਹਾਲ ਹੀ ਵਿਚ ਮਲੇਸ਼ੀਆਈ ਸਰਕਾਰ ਦੀ ਇਕ ਰਿਪਰਟ ਨੇ ਖੁਲਾਸਾ ਕੀਤਾ ਸੀ ਕਿ 2016 ਅਤੇ 2019 ਦੇ ਵਿਚ ਮਲੇਸ਼ੀਆ ਦੇ ਹੋਰ ਆਰਥਿਕ ਖੇਤਰਾਂ ਵਿਚ ਚੀਨੀ ਜਹਾਜ਼ਾਂ ਦੀ 89 ਵਾਰ ਘੁਸਪੈਠ ਹੋਈ ਸੀ। ਅਪ੍ਰੈਲ ਵਿਚ, ਚੀਨੀ ਜਹਾਜ਼ਾਂ ਨੇ 100 ਦਿਨਾਂ ਤੋਂ ਵੱਧ ਸਮੇਂ ਤੱਕ ਮਲੇਸ਼ੀਆਈ ਪਾਣੀ ਵਿਚ ਘੁਸਪੈਠ ਕੀਤੀ ਸੀ। ਇਕ ਚੀਨੀ ਸਰਕਾਰੀ ਸਮੁੰਦਰੀ ਜਹਾਜ਼, ਹੈਯਾਂਗ ਦਿਝੀ 8 ਚੀਨੀ ਤੱਟ ਰੱਖਿਅਕ (CCG) ਸਮੁੰਦਰੀ ਜਹਾਜ਼ ਦੇ ਨਾਲ, ਮਲੇਸ਼ੀਆ ਦੇ ਐਕਸਕੁਲਸਿਵ ਇਕਨੌਮਿਕ ਜੌਨ (EEZ) ਵਿਚ ਦਾਖਲ ਹੋਇਆ ਅਤੇ ਮਲੇਸ਼ੀਆਈ ਤੇਲ ਕੰਪਨੀ ਪੇਟ੍ਰੋਨਾਸ ਦੇ ਸਮਝੌਤੇ ਦੇ ਤਹਿਤ ਇਕ ਅਭਿਆਸ ਸ਼ੁਰੂ ਕੀਤਾ।
ਵਿਦੇਸ਼ ਮੰਤਰੀ ਨੇ ਖੁਲਾਸਾ ਕੀਤਾ ਕਿ ਡੂੰਘੀਆਂ ਕੂਟਨੀਤਕ ਕੋਸ਼ਿਸ਼ਾਂ ਦੇ ਬਾਅਦ ਚੀਨੀ ਤੱਟ ਰੱਖਿਅਕ ਨੇ ਮਈ ਵਿਚ ਵਿਸ਼ੇਸ਼ ਆਰਥਿਕ ਖੇਤਰ ਛੱਡ ਦਿੱਤਾ ਸੀ। ਮਲੇਸ਼ੀਆ ਅਤੇ ਬਰੁਨੇਈ ਦੱਖਣੀ ਚੀਨ ਸਾਗਰ ਵਿਚ ਬੀਜਿੰਗ ਦੇ ਵਿਆਪਕ ਦਾਅਵਿਆਂ ਦਾ ਵਿਰੋਧ ਕਰਨ ਵਾਲੇ ਚਾਰ ਦੱਖਣ ਪੂਰਬ ਏਸ਼ੀਆਈ ਦੇਸ਼ਾਂ ਵਿਚੋਂ ਦੋ ਹਨ। ਗੌਰਤਲਬ ਹੈ ਕਿ ਦੱਖਣੀ ਚੀਨ ਸਾਗਰ ਦੇ ਮਾਧਿਅਮ ਨਾਲ ਹਰੇਕ ਸਾਲ 3-4 ਟ੍ਰਿਲੀਅਨ ਡਾਲਰ ਦਾ ਅੰਤਰਰਾਸ਼ਟਰੀ ਸ਼ਿਪਿੰਗ ਵਪਾਰ ਹੁੰਦਾ ਹੈ। ਪਰ ਵੀਅਤਨਾਮ ਅਤੇ ਫਿਲੀਪੀਨਜ਼ ਦੇ ਉਲਟ ਉਹਨਾਂ ਨੇ ਇਸ ਮੁੱਦੇ 'ਤੇ ਕੁਝ ਜਨਤਕ ਬਿਆਨ ਦਿੱਤੇ ਹਨ। ਮਲੇਸ਼ੀਆ ਨੇ ਕਿਹਾ ਹੈ ਕਿ ਵਿਵਾਦਮਈ ਖੇਤਰ ਵਿਚ ਚੀਨ ਦੇ ਦਾਅਵੇ ਦਾ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਕੋਈ ਆਧਾਰ ਨਹੀਂ ਹੈ। ਇਹ ਚੀਨ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਅਸਵੀਕਾਰ ਕਰਦਾ ਹੈ।
ਪੂਰਬੀ ਤੁਰਕਿਸਤਾਨ ਦੇ ਪੀ. ਐੱਮ. ਨੇ ਭਾਰਤ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ
NEXT STORY