ਬੀਜਿੰਗ- ਚੀਨ ਦੇ ਬੀਜਿੰਗ ਵਿਚ ਇਕ ਵਿਅਕਤੀ ਨੇ ਬੀਅਰ ਦੀਆਂ 10 ਬੋਤਲਾਂ ਪੀ ਲਈਆਂ ਅਤੇ ਉਸ ਦਾ ਯੂਰਿਨ ਬਲੈਡਰ ਫੱਟ ਗਿਆ। ਇਸ ਵਿਅਕਤੀ ਨੇ ਲਗਾਤਾਰ ਬੀਅਰ ਦੀਆਂ 10 ਬੋਤਲਾਂ ਪੀ ਲਈਆਂ ਸਨ।
ਲਗਭਗ 18 ਘੰਟਿਆਂ ਤਕ ਉਸ ਨੇ ਯੂਰਿਨ (ਪਿਸ਼ਾਬ) ਰੋਕ ਕੇ ਰੱਖਿਆ ਸੀ। ਮੀਡੀਆ ਰਿਪੋਰਟ ਮੁਤਾਬਕ 40 ਸਾਲਾ ਹੂ ਨਾਮਕ ਵਿਅਕਤੀ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਚੀਨ ਦੇ ਸੂਬੇ ਝੇਜਿਆਂਗ ਦੇ ਝੂਜੀ ਪੀਪਲਜ਼ ਹਸਪਤਾਲ ਵਿਚ ਲੈ ਜਾਇਆ ਗਿਆ।
ਉਸ ਦੇ ਢਿੱਡ ਵਿਚ ਦਰਦ ਹੋ ਰਹੀ ਸੀ। ਯੂਰੋਲਾਜੀ ਡਿਪਾਰਟਮੈਂਟ ਨੇ ਜਦ ਸਕੈਨਿੰਗ ਕੀਤੀ ਤਾਂ ਪਤਾ ਲੱਗਾ ਕਿ ਉਸ ਵਲੋਂ ਯੂਰਿਨ ਰੋਕੇ ਜਾਣ ਕਾਰਨ ਅਜਿਹਾ ਹੋਇਆ। ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤੇ ਹੁਣ ਉਹ ਕਾਫੀ ਠੀਕ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਬਹੁਤ ਘੱਟ ਵਾਪਰਦੇ ਹਨ। ਇਸ ਲਈ ਕਿਸੇ ਨੂੰ ਵੀ ਬਹੁਤੇ ਸਮੇਂ ਤੱਕ ਯੂਰਿਨ ਰੋਕ ਕੇ ਨਹੀਂ ਰੱਖਣਾ ਚਾਹੀਦਾ।
ਦੁਨੀਆ ਦੇ ਤੀਜੇ ਸਭ ਤੋਂ ਪ੍ਰਭਾਵਿਤ ਦੇਸ਼ ਰੂਸ 'ਚ ਕੋਰੋਨਾ ਦਾ ਕਹਿਰ ਬਰਕਰਾਰ
NEXT STORY