ਬੀਜਿੰਗ - ਬਦਲਦੇ ਵੇਲੇ ਦੇ ਨਾਲ ਮੌਜੂਦਾ ਦੌਰ ਵਿਚ ਫੋਨ ਲੋਕਾਂ ਦੀ ਜ਼ਿੰਦਗੀ ਦਾ ਅਭਿੰਨ ਹਿੱਸਾ ਬਣ ਗਿਆ ਹੈ। ਤਮਾਮ ਕੰਮ ਲਈ ਲੋਕ ਫੋਨ ਦਾ ਇਸਤੇਮਾਲ ਕਰਦੇ ਵੇਲੇ ਇਹ ਭੁੱਲ ਜਾਂਦੇ ਹਨ ਕਿ ਕਦੋਂ ਇਸ ਦਾ ਇਸਤੇਮਾਲ ਨਹੀਂ ਕਰਨਾ ਹੈ, ਜਿਸ ਦਾ ਉਨ੍ਹਾਂ ਨੂੰ ਕਾਫੀ ਭਿਆਨਕ ਸਿੱਟਾ ਵੀ ਭੁਗਤਣਾ ਪੈਂਦਾ ਹੈ। ਇਕ ਅਜਿਹਾ ਹੀ ਮਾਮਲਾ ਚੀਨ ਤੋਂ ਆਇਆ ਹੈ। ਇਥੇ ਇਕ ਆਦਮੀ ਫੋਨ ਦੇ ਇਸਤੇਮਾਲ ਵਿਚ ਇੰਨਾ ਮਸ਼ਰੂਫ ਹੋ ਗਿਆ ਕਿ ਉਹ ਆਪਣੀ ਗੱਡੀ ਸਮੇਤ ਨਦੀ ਵਿਚ ਡਿੱਗ ਗਿਆ।
10 ਮਿੰਟ ਤੋਂ ਬਾਅਦ ਹੀ ਨਦੀ ਵਿਚ ਡਿੱਗਿਆ
ਦਿਲਚਸਪ ਗੱਲ ਇਹ ਹੈ ਕਿ ਚੀਨ ਦੇ ਇਸ ਵਿਅਕਤੀ ਨੂੰ ਕਾਰ ਚਲਾਉਣ ਦਾ ਲਾਇਸੰਸ ਜਿਵੇਂ ਹੀ ਮਿਲਿਆ ਉਸ ਤੋਂ ਸਿਰਫ 10 ਮਿੰਟ ਬਾਅਦ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਕਾਰ ਸਮੇਤ ਨਦੀ ਵਿਚ ਡਿੱਗ ਗਿਆ। ਕਾਰ ਡਰਾਈਵਰ ਦੀ ਪਛਾਣ ਝੈਂਗ ਦੇ ਰੂਪ ਵਿਚ ਹੋਈ ਹੈ। ਇਹ ਪੂਰੀ ਘਟਨਾ ਇਕ ਸਕਿਓਰਿਟੀ ਕੈਮਰੇ ਵਿਚ ਕੈਦ ਹੋ ਗਈ ਹੈ। ਦਰਅਸਲ ਝੈਂਗ ਜਦ ਨਦੀ 'ਤੇ ਬਣੇ ਪੁਲ ਨੂੰ ਪਾਰ ਕਰ ਰਿਹਾ ਸੀ ਤਾਂ ਇਸ ਦੌਰਾਨ ਉਹ ਫੋਨ ਦੇ ਇਸਤੇਮਾਲ ਵਿਚ ਮਸ਼ਰੂਫ ਸੀ। ਉਸ ਨੂੰ ਫੋਨ 'ਤੇ ਲਾਇਸੰਸ ਮਿਲਣ ਦੀ ਵਧਾਈ ਮਿਲ ਰਹੀ ਸੀ, ਉਦੋਂ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।
ਸੋਸ਼ਲ ਮੀਡੀਆ 'ਤੇ ਤਸਵੀਰ ਕੀਤੀ ਸਾਂਝੀ
ਡੇਲੀ ਮੇਲੀ ਦੀ ਖਬਰ ਮੁਤਾਬਕ ਇਹ ਘਟਨਾ 21 ਫਰਵਰੀ ਦੀ ਹੈ। ਇਹ ਹਾਦਸਾ ਚੀਨ ਦੇ ਜਿਨੁਯੀ ਸ਼ਹਿਰ ਵਿਚ ਹੋਇਆ ਹੈ। ਟ੍ਰੈਫਿਕ ਪੁਲਸ ਨੇ ਇਸ ਘਟਨਾ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪੋਸਟ ਵਿਚ ਲਿੱਖਿਆ ਹੈ ਕਿ ਕਾਰ ਦੇ ਮਾਲਕ ਨੇ 10 ਮਿੰਟ ਪਹਿਲਾਂ ਹੀ ਲਾਇਸੰਸ ਹਾਸਲ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਇਸ ਕ੍ਰੈਸ਼ ਦਾ ਸ਼ਿਕਾਰ ਹੋ ਗਿਆ। ਉਥੇ ਝੈਂਗ ਨੇ ਇਕ ਨਿਊਜ਼ ਚੈਨ ਨੂੰ ਦਿੱਤੀ ਇੰਟਰਵਿਊ ਵਿਚ ਆਖਿਆ ਕਿ ਮੈਂ ਗੱਡੀ ਚਲਾ ਰਿਹਾ ਸੀ ਤਾਂ ਮੈਂ ਆਪਣੇ ਫੋਨ 'ਤੇ ਕੁਝ ਮੈਸੇਜ ਪਡ਼ ਰਿਹਾ ਸੀ, ਇਸ ਦੌਰਾਨ ਕਾਰ ਸਾਹਮਣੇ ਪੁਲ 'ਤੇ 2 ਲੋਕ ਮੇਰੇ ਸਾਹਮਣੇ ਆਏ ਗਏ। ਮੈਂ ਘਬਰਾ ਗਿਆ ਅਤੇ ਤੁਰੰਤ ਕਾਰ ਨੂੰ ਖੱਬੇ ਪਾਸੇ ਮੋਡ਼ ਦਿੱਤਾ, ਜਿਸ ਦੇ ਚੱਲਦੇ ਇਹ ਹਾਦਸਾ ਹੋਇਆ। ਮੈਂ ਕਾਰ 'ਤੇ ਆਪਣੀ ਨੰਬਰ ਪਲੇਟ ਸਿਰਫ 10 ਮਿੰਟ ਪਹਿਲਾਂ ਹੀ ਲਵਾਈ ਸੀ ਪਰ ਉਸ ਤੋਂ ਬਾਅਦ ਇਹ ਹਾਦਸਾ ਹੋ ਗਿਆ।
ਬਾਲ-ਬਾਲ ਵਚਿਆ ਵਿਅਕਤੀ
ਅਹਿਮ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਝੈਂਗ ਸੁਰੱਖਿਅਤ ਬਚ ਗਿਆ, ਹਾਲਂਕਿ ਉਨ੍ਹਾਂ ਮੋਢੇ ਵਿਚ ਸੱਟ ਲੱਗੀ ਹੈ। ਇਸ ਹਾਦਸੇ ਦੀ ਪੁਲਸ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਇਸ ਤਰ੍ਹਾਂ ਦਾ ਹਾਦਸਾ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾਂ 2017 ਵਿਚ ਵੀ ਇਕ ਵਿਅਕਤੀ ਸਕੂਟਰ ਚਲਾਉਂਦੇ ਵੇਲੇ ਫੋਨ ਦਾ ਇਸਤੇਮਾਲ ਕਰ ਰਿਹਾ ਸੀ ਅਤੇ ਉਹ ਸਡ਼ਕ 'ਤੇ ਇਕ ਟੋਏ ਵਿਚ ਡਿੱਗ ਗਿਆ ਸੀ।
PM ਟਰੂਡੋ 4 ਹਫਤਿਆਂ ਦੀ ਬੱਚੀ ਨੂੰ ਲੈ ਕੇ ਮੀਟਿੰਗ ਕਰਦੇ ਆਏ ਨਜ਼ਰ, ਫੋਟੋ ਵਾਇਰਲ
NEXT STORY