ਕੁਆਲੰਲਪੁਰ (ਏਜੰਸੀ)— 22 ਸਾਲ ਦੇ ਅਬਦੁਸ ਸਲਾਮ ਫਿਰਦੌਸ ਅਬਦੁਲ ਅਜੀਜ ਆਪਣੀ ਖੂਬਸੂਰਤੀ ਕਾਰਨ ਰਾਤੋ-ਰਾਤ ਸਟਾਰ ਬਣ ਗਿਆ। ਉਸ ਦੀ ਲੁੱਕ ਅਜਿਹੀ ਹੈ ਕਿ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਕਿ ਉਹ ਮੁੰਡਾ ਹਨ ਕੁੜੀ ਨਹੀਂ। ਉਸ ਨੂੰ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਆਈ. ਡੀ. ਕਾਰਡ ਦਿਖਾਉਣਾ ਪੈਂਦਾ ਹੈ। ਪਿਛਲੇ ਦਿਨੀਂ ਇਕ ਫੁੱਟਬਾਲ ਦਾ ਮੈਚ ਦੇਖਣ ਗਏ ਅਜੀਜ ਨਾਲ ਕੁੱਝ ਅਜਿਹਾ ਹੋਇਆ ਕਿ ਉਹ ਰਾਤੋ-ਰਾਤ ਸਟਾਰ ਬਣ ਗਿਆ। ਇਸ ਗੇਮ ਦੇ ਐਂਟਰੀ ਗੇਟ 'ਤੇ ਸਕਿਓਰਿਟੀ ਗਾਰਡ ਨੇ ਅਜੀਜ ਦੀ ਚੈਕਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੂੰ ਲੱਗਾ ਕਿ ਉਹ ਕੁੜੀ ਹੈ। ਉਸ ਨੇ ਅਤੇ ਉਸ ਦੇ ਦੋਸਤਾਂ ਨੇ ਵਾਰ-ਵਾਰ ਸਕਿਓਰਿਟੀ ਗਾਰਡ ਨੂੰ ਸਮਝਾਇਆ ਕਿ ਉਹ ਮੁੰਡਾ ਹੈ। ਅਖੀਰ ਉਸ ਨੇ ਆਪਣਾ ਆਈ. ਡੀ. ਕਾਰਡ ਕੱਢ ਕੇ ਦਿਖਾਇਆ ਤਾਂ ਗਾਰਡ ਨੂੰ ਭਰੋਸਾ ਹੋਇਆ ਕਿ ਉਹ ਮੁੰਡਾ ਹੈ। ਇਸ ਘਟਨਾ ਮਗਰੋਂ ਉਹ ਸੋਸ਼ਲ ਮੀਡੀਆ 'ਤੇ ਛਾ ਗਿਆ।

ਅਜੀਜ ਨੇ ਦੱਸਿਆ ਕਿ ਅੰਦਰ ਜਾ ਕੇ ਜਦ ਉਹ ਚੈਕਿੰਗ ਕਰਵਾਉਣ ਲੱਗਾ ਤਾਂ ਦੂਜੇ ਗਾਰਡ ਨੇ ਕਿਹਾ ਕਿ ਉਹ ਕੁੜੀਆਂ ਵਾਲੀ ਲਾਈਨ 'ਚ ਜਾ ਕੇ ਚੈਕਿੰਗ ਕਰਾਵੇ। ਫਿਰ ਉਸ ਨਾਲ ਵੀ ਅਜੀਜ ਅਤੇ ਉਸ ਦੇ ਦੋਸਤਾਂ ਦੀ ਬਹਿਸ ਹੋਈ, ਸਿਰਫ ਇਹ ਸਮਝਾਉਣ ਲਈ ਕਿ ਉਹ ਮੁੰਡਾ ਹੈ। ਆਈ. ਡੀ. ਕਾਰਡ ਦਿਖਾਉਣ ਮਗਰੋਂ ਉਸ ਨੂੰ ਯਕੀਨ ਹੋਇਆ।
ਅਜੀਜ ਨੇ ਕਿਹਾ ਕਿ ਉਹ ਨਹੀਂ ਜਾਣਦਾ ਸੀ ਕਿ ਇਹ ਮੈਚ ਉਸ ਨੂੰ ਮਸ਼ਹੂਰ ਕਰ ਦੇਵੇਗਾ। ਉਸ ਨੇ ਕਿਹਾ ਕਿ ਉਹ ਤਾਂ ਮੈਚ ਦੇਖਣ ਨਹੀਂ ਜਾਣਾ ਚਾਹੁੰਦਾ ਸੀ ਪਰ ਉਸ ਦੇ ਦੋਸਤਾਂ ਕੋਲ ਵਾਧੂ ਟਿਕਟ ਸੀ ਅਤੇ ਉਨ੍ਹਾਂ ਨਾਲ ਉਹ ਵੀ ਚਲਾ ਗਿਆ।

ਅਜੀਜ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਹੋਈਆਂ ਅਤੇ ਲੋਕਾਂ ਨੇ ਉਸ ਨੂੰ 'ਸਭ ਤੋਂ ਸੋਹਣਾ ਨੌਜਵਾਨ' ਹੋਣ ਦਾ ਖਿਤਾਬ ਦਿੱਤਾ। ਬਹੁਤ ਸਾਰੇ ਲੋਕਾਂ ਨੇ ਉਸ ਨੂੰ ਵਾਲ ਕਟਵਾ ਕੇ ਦਾੜ੍ਹੀ ਰੱਖਣ ਦੀ ਸਲਾਹ ਦਿੱਤੀ ਤਾਂ ਕਿ ਉਹ ਮੁੜ ਅਜਿਹੀ ਪ੍ਰੇਸ਼ਾਨੀ 'ਚ ਨਾ ਪਵੇ। ਕੁੱਝ ਲੋਕਾਂ ਨੇ ਕਿਹਾ ਕਿ ਉਹ ਜਾਪਾਨ ਦੇ ਇਦੇਗਾਮੀ ਬਾਕੂ ਵਾਂਗ ਸੋਹਣਾ ਹੈ। ਅਜੀਜ ਨੇ ਸਾਰਿਆਂ ਦਾ ਕੁਮੈਂਟ ਕਰਨ ਲਈ ਧੰਨਵਾਦ ਕੀਤਾ ਅਤੇ ਉਸ ਨੇ ਦੱਸਿਆ ਕਿ ਇਕ ਵਾਰ ਉਸ ਨੇ ਛੋਟੇ-ਛੋਟੇ ਵਾਲ ਰੱਖ ਲਏ ਸਨ ਪਰ ਲੋਕ ਉਸ ਨੂੰ 'ਟਾਮ ਬੁਆਏ' ਕਹਿਣ ਲੱਗ ਗਏ ਸਨ ਤੇ ਜੇਕਰ ਉਹ ਦਾੜ੍ਹੀ ਰੱਖੇਗਾ ਤਾਂ ਲੋਕ ਉਸ ਨੂੰ ਹੋਰ ਵੀ ਕਈ ਨਾਵਾਂ ਨਾਲ ਬੁਲਾਉਣਗੇ।
ਵਿਰੋਧੀ ਧਿਰ ਨੇ ਥੈਰੇਸਾ ਮੇਅ ਵਿਰੁੱਧ ਕੀਤਾ ਅਵਿਸ਼ਵਾਸ ਪ੍ਰਸਤਾਵ ਪੇਸ਼
NEXT STORY