ਵਾਸ਼ਿੰਗਟਨ— ਅਗਵਾ ਅਮਰੀਕੀ ਬੱਚਿਆਂ ਦੇ ਮਾਮਲੇ ਵਿਚ ਇਕ ਪ੍ਰਮੁੱਖ ਅਮਰੀਕੀ ਸੰਸਦ ਮੈਂਬਰ ਨੇ ਬਿੱਲ ਪੇਸ਼ ਕੀਤਾ ਹੈ। ਇਸ ਵਿਚ ਮਾਤਾ ਜਾਂ ਪਿਤਾ ਨੂੰ ਅਗਵਾ ਬੱਚੇ ਨੂੰ ਵਾਪਸ ਨਾ ਦੇਣ ਵਾਲੇ ਦੇਸ਼ਾਂ ਨੂੰ ਮਿਲਣ ਵਾਲੇ ਟੈਰਿਫ ਦੇ ਲਾਭਾਂ ਨੂੰ ਖਤਮ ਕਰਨ ਦਾ ਪ੍ਰੰਬਧ ਹੈ। ਇਸ ਬਿੱਲ ਦਾ ਭਾਰਤ ਜਿਹੇ ਦੇਸ਼ਾਂ 'ਤੇ ਪ੍ਰਭਾਵ ਪੈ ਸਕਦਾ ਹੈ।
ਬਿੱਲ ਦਾ ਨਾਂ 'ਬਿੰਦੂ ਫਿਲਿਪਸ ਐਂਡ ਡੇਵਾਨ ਇੰਟਰਨੈਸ਼ਨਲ ਚਾਈਲਡ ਐਬਡਕਸ਼ਨ ਰਿਟਰਨ ਆਫ 2017' ਰੱਖਿਆ ਗਿਆ ਹੈ। ਇਹ ਨਾਂ ਇਕ ਭਾਰਤੀ ਅਮਰੀਕੀ ਅਤੇ ਇਕ ਬ੍ਰਾਜ਼ੀਲੀਆਈ ਅਮਰੀਕੀ ਮਾਤਾ-ਪਿਤਾ ਦੇ ਨਾਂ 'ਤੇ ਹੈ। ਦੋਹਾਂ ਦਾ ਦੋਸ਼ ਹੈ ਕਿ ਅਗਵਾ ਕਰ ਕੇ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਅਤੇ ਬ੍ਰਾਜ਼ੀਲ ਲੈ ਜਾਇਆ ਗਿਆ। ਅਮਰੀਕੀ ਅਦਾਲਤਾਂ ਦੇ ਆਦੇਸ਼ ਦੇ ਬਾਵਜੂਦ ਦੋਵੇਂ ਦੇਸ਼ ਉਨ੍ਹਾਂ ਦੇ ਬੱਚਿਆਂ ਦੀ ਵਾਪਸੀ ਵਿਚ ਮਦਦ ਨਹੀਂ ਕਰ ਰਹੇ।
ਰਿਪਬਲੀਕਨ ਸਾਂਸਦ ਕ੍ਰਿਸ ਸਮਿਥ ਨੇ ਕਿਹਾ ਕਿ ਬਿੰਦੂ ਫਿਲਿਪਸ ਨੇ ਆਪਣੇ ਅਗਵਾ ਜੁੜਵਾਂ ਬੱਚਿਆਂ ਦੀ ਵਾਪਸੀ ਲਈ ਕਰੀਬ 8 ਸਾਲ ਤੱਕ ਕਾਨੂੰਨੀ ਲੜਾਈ ਲੜੀ। ਸਮਿਥ ਨੇ ਕਿਹਾ ਕਿ ਸਾਨੂੰ ਅਗਵਾ ਕਰਨ ਵਾਲਿਆਂ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਇਨਾਮ ਦੇਣੇ ਬੰਦ ਕਰਨੇ ਚਾਹੀਦੇ ਹਨ। ਨਵੇਂ ਬਿੱਲ ਵਿਚ ਕੁਝ ਉਤਪਾਦਾਂ ਨੂੰ ਫੀਸ ਮੁਕਤ ਕਰ ਕੇ ਵਿਕਾਸਸ਼ੀਲ ਦੇਸ਼ਾਂ ਨੂੰ ਲਾਭ ਦੇਣ ਦੀ ਵਪਾਰ ਨੀਤੀ ਵਿਚ ਸੋਧ ਦਾ ਪ੍ਰਸਤਾਵ ਹੈ।
ਮੰਗੇਤਰ ਨਾ ਤੋੜ ਦੇਵੇ ਰਿਸ਼ਤਾ, ਇਸੇ ਚੱਕਰ 'ਚ ਸਿਰਫਿਰੇ ਮੁੰਡੇ ਨੇ ਚੁੱਕਿਆ ਅਜਿਹਾ ਕਦਮ ਕਿ ਸੁਣ ਸਹਿਮ ਗਏ ਲੋਕ
NEXT STORY