ਮੈਕਸੀਕੋ ਸਿਟੀ— ਮੈਕਸੀਕੋ ਦੇਸ਼ ਦਾ ਇਕ ਸ਼ਹਿਰ ਅਜਿਹਾ ਵੀ ਹੈ ਜਿਥੇ ਸ਼ਰੇਆਮ ਸੈਕਸ ਕਰਨ ਸਬੰਧੀ ਕਾਨੂੰਨ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਕਾਨੂੰਨ ਲਈ ਪਹਿਲ ਕਰਨ ਵਾਲੇ ਕੌਂਸਲਰ ਨੇ ਦੱਸਿਆ ਕਿ 15 ਲੱਖ ਦੀ ਆਬਾਦੀ ਵਾਲੇ ਉਕਤ ਸ਼ਹਿਰ ਗਵਾਦਲਜਾਰਾ ਵਿਖੇ ਸ਼ਰੇਆਮ ਖੁੱਲ੍ਹੀਆਂ ਥਾਵਾਂ 'ਤੇ ਪਿਆਰ ਕਰਨ ਵਾਲਿਆਂ ਨੂੰ ਹੁਣ ਪੁਲਸ ਤੰਗ-ਪ੍ਰੇਸ਼ਾਨ ਨਹੀਂ ਕਰ ਸਕੇਗੀ। ਉਹ ਉਨ੍ਹਾਂ ਕੋਲੋਂ ਰਿਸ਼ਵਤ ਵੀ ਨਹੀਂ ਲੈ ਸਕੇਗੀ।
ਕਾਨੂੰਨ 'ਚ ਕੀਤੀਆਂ ਗਈਆਂ ਨਵੀਆਂ ਤਬਦੀਲੀਆਂ ਮੁਤਾਬਕ ਜਨਤਕ ਥਾਵਾਂ, ਖਾਲੀ ਥਾਵਾਂ, ਕਿਸੇ ਮੋਟਰ ਗੱਡੀ ਅੰਦਰ ਜਾਂ ਫਿਰ ਅਜਿਹੀ ਥਾਂ, ਜਿਥੋਂ ਸਭ ਕੁੱਝ ਸਪੱਸ਼ਟ ਨਜ਼ਰ ਆ ਰਿਹਾ ਹੋਵੇ, ਸੈਕਸ ਕਰਨਾ ਉਦੋਂ ਤਕ ਅਪਰਾਧ ਨਹੀਂ ਮੰਨਿਆ ਜਾਏਗਾ ਜਦੋਂ ਤਕ ਕੋਈ ਵਿਅਕਤੀ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਨਾ ਕਰੇ।
ਸਾਵਧਾਨ : ਬੱਚਿਆਂ ਨੂੰ ਵਿਗਾੜ ਸਕਦੇ ਹਨ ਰੋਬੋਟ
NEXT STORY