Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 05, 2025

    8:54:43 AM

  • congress expelled senior leader

    ਕਾਂਗਰਸ ਨੇ ਸੀਨੀਅਰ ਲੀਡਰ ਨੂੰ 6 ਸਾਲਾਂ ਲਈ ਪਾਰਟੀ...

  • major incident  shot dead of a famous businessman

    ਵੱਡੀ ਵਾਰਦਾਤ: ਮਸ਼ਹੂਰ ਕਾਰੋਬਾਰੀ ਦਾ ਕਤਲ, ਬਦਮਾਸ਼ਾਂ...

  • one big beautiful bill becomes law in america

    ਅਮਰੀਕਾ 'ਚ 'ਵਨ ਬਿੱਗ ਬਿਊਟੀਫੁੱਲ ਬਿੱਲ' ਬਣਿਆ...

  • major robbery at indian jewelers showroom in broad daylight in california

    ਦਿਨ-ਦਿਹਾੜੇ ਜਿਊਲਰਸ ਦੇ ਸ਼ੋਅਰੂਮ 'ਚ ਵੱਡੀ ਲੁੱਟ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਫਰਿਜ਼ਨੋ ਵਿਖੇ ਕਰਵਾਏ ਗਏ ਮਿਸ ਐਂਡ ਮਿਸਿਜ਼ ਪੰਜਾਬਣ ਮੁਕਾਬਲੇ ਰਹੇ ਬੇਹੱਦ ਦਿਲਚਸਪ

INTERNATIONAL News Punjabi(ਵਿਦੇਸ਼)

ਫਰਿਜ਼ਨੋ ਵਿਖੇ ਕਰਵਾਏ ਗਏ ਮਿਸ ਐਂਡ ਮਿਸਿਜ਼ ਪੰਜਾਬਣ ਮੁਕਾਬਲੇ ਰਹੇ ਬੇਹੱਦ ਦਿਲਚਸਪ

  • Updated: 21 Sep, 2021 08:19 PM
International
miss and mrs punjaban pageant held in fresno was very interesting
  • Share
    • Facebook
    • Tumblr
    • Linkedin
    • Twitter
  • Comment

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੋਰੋਨਾ ਕਾਲ ਦੇ ਚੱਲਦਿਆਂ ਲੰਬੇ ਅਰਸੇ ਦੀ ਚੁੱਪ ਮਗਰੋਂ ਮੇਲਿਆਂ ਦੇ ਸਿਲਸਿਲੇ ਦੀ ਬਾਤ ਫਰਿਜ਼ਨੋ ਸ਼ਹਿਰ ਵਿਖੇ ਸਾਊਥ ਈਸਟ ਏਸ਼ੀਅਨ ਪੈਜਿੰਡ ਦੀ ਟੀਮ ਵੱਲੋਂ ਕਰਵਾਏ ਮਿੱਸ ਐਂਡ ਮਿਸਿਜ਼ ਪੰਜਾਬਣ ਦੇ ਦਿਲਕਸ਼ ਮੁਕਾਬਲੇ ਨਾਲ ਫਿਰ ਤੋਂ ਸ਼ੁਰੂ ਹੋਈ। ਇਹ ਮੁਕਾਬਲਾ ਫਰਿਜ਼ਨੋ ਸ਼ਹਿਰ ਦੇ ਈਲਾਈਟ ਈਵੈਂਟ ਸੈਂਟਰ ਵਿਖੇ ਬੜੀ ਸ਼ਾਮਲ ਸ਼ੌਕਤ ਨਾਲ ਕਰਵਾਇਆ ਗਿਆ। ਇਸ ਦੌਰਾਨ ਸਜੀ ਵੱਡੀ ਸਟੇਜ ਅਤੇ ਪੰਜਾਬਣਾਂ ਨੇ ਐਸੀਆਂ ਧਮਾਲਾਂ ਪਾਈਆ ਕਿ ਜਿਵੇਂ ਸਾਰੇ ਪੰਜਾਬ ਦਾ ਹੁਸਨ ਇਸ ਮੁਕਾਬਲੇ ਵਿੱਚ ਹੀ ਪਹੁੰਚਿਆ ਹੋਵੇ। ਇਸ ਮੁਕਾਬਲੇ ਦੀ ਜੱਜਮੈਂਟ ਜੋਤਨ ਕੌਰ ਗਿੱਲ, ਰਜਵੰਤ ਰਾਜ਼ੀ, ਡਾ. ਜੀਨਾ ਬਰਾੜ, ਜਸਪ੍ਰੀਤ ਕੌਰ ਸੰਘਾ, ਡਾ. ਮੋਨਿਕਾ ਚਾਹਲ ਆਦਿ ਨੇ ਬਹੁਤ ਸੁਚੱਜੇ ਢੰਗ ਨਾਲ ਕੀਤੀ। ਮੀਡੀਆ ਜੱਜ ਦੀ ਭੂਮਿਕਾ ਅਦਾਕਾਰ-ਨਿਰਦੇਸ਼ਕ ਅਤੇ ਭੰਗੜਾ ਕਿੰਗ ਮਨਦੀਪ ਜਗਰਾਓ, ਪੱਤਰਕਾਰ ਨੀਟਾ ਮਾਛੀਕੇ ਅਤੇ ਕਮਲ ਕੌਰ ਗੋਤਰਾ ਨੇ ਬਾਖੂਬੀ ਨਿਭਾਈ।

ਪ੍ਰੋਗਰਾਮ ਦੀ ਸ਼ੁਰੂਆਤ ਗਲੋਬਲ ਪੰਜਾਬ ਟੀ.ਵੀ. ਹੋਸਟ ਗਿੱਲ ਪ੍ਰਦੀਪ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਉਪਰੰਤ ਬੱਚਿਆਂ ਨੇ ਭੰਗੜੇ ਦੀ ਬਾਕਮਾਲ ਪੇਸ਼ਕਾਰੀ ਕੀਤੀ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਪਿੱਛੋਂ ਸਟੇਜਾ ਦੀ ਮਲਕਾ ਆਸ਼ਾ ਸ਼ਰਮਾਂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਸ਼ੇਅਰਾ ਦੀ ਝੜੀ ਲਾਉਂਦਿਆਂ ਸਾਰੇ ਸਮਾਗਮ ਦਾ ਸਫਲ ਸਟੇਜ ਸੰਚਾਲਨ ਕੀਤਾ, ਵਿੱਚ ਵਿੱਚ ਦੀ ਪ੍ਰਬੰਧਕ ਕਮੇਟੀ ਦੀ ਮੋਹਰੀ ਮੈਂਬਰ ਕੁਲਵੀਰ ਕੌਰ ਸੇਖੋ ਨੇ ਵੀ ਸਟੇਜ ਤੋਂ ਹਾਜ਼ਰੀ ਭਰੀ। ਇਸ ਮੌਕੇ ਮਿੱਸ ਅਤੇ ਮਿਸਿਜ਼ ਪੰਜਾਬਣਾਂ ਪੂਰੀਆਂ ਸਜ ਧਜ ਕੇ ਪਹੁੰਚੀਆਂ ਹੋਈਆ ਸਨ, ਸ਼ੁਰੂਆਤ ਰੈਂਪ ਵਾਕ ਨਾਲ ਹੋਈ।

ਇਸ ਮੌਕੇ ਮਾਂਵਾਂ ਅਤੇ ਬੱਚਿਆਂ ਨੇ ਵੀ ਵਾਕ ਕੀਤਾ। ਇਸ ਉਪਰੰਤ ਟੇਲੈਂਟ ਰਾਊਂਡ ਬੜੇ ਵੱਖਰੇ ਅੰਦਾਜ਼ ਵਿੱਚ ਹੋਇਆ। ਡਾਂਸ ਰਾਊਂਡ ਵਿੱਚ ਦਰਸ਼ਕਾਂ ਨੇ ਖ਼ੂਬ ਤਾੜੀਆਂ ਨਾਲ ਭਾਗ ਲੈ ਰਹੀਆਂ ਮੁਟਿਆਰਾਂ ਦੀ ਹੌਸਲਾ-ਫਿਸਾਈ ਕੀਤੀ। ਅਖੀਰ ਬਾਈ ਮਨਦੀਪ ਜਗਰਾਓ ਨੇ ਬੋਲੀਆਂ ਪਾ ਕੇ ਜਿਵੇਂ ਪੰਡਾਲ ਹੀ ਨੱਚਣ ਲਾ ਦਿੱਤਾ। ਇਹ ਸ਼ਾਇਦ ਪਹਿਲਾ ਮੁਕਾਬਲਾ ਸੀ ਜਿੱਥੇ ਜੋਟਿਆਂ ਵਿੱਚ ਮਿੱਸ ਅਤੇ ਮਿਸਿਜ਼ ਪੰਜਾਬਣ ਚੁਣੀਆਂ ਗਈਆ। ਮਿਸਿਜ਼ ਪੰਜਾਬਣ ਮੁਕਾਬਲੇ ਵਿੱਚ ਕਮਲਜੀਤ ਧਾਲੀਵਾਲ ਅਤੇ ਸੋਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਨਵਦੀਪ ਕੌਰ ਅਤੇ ਪ੍ਰਵੀਨ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਜਦੋਂ ਕਿ ਹਰਜੀਤ ਕੌਰ ਅਤੇ ਹਰਮਨ ਕੌਰ ਤੀਸਰੇ ਸਥਾਨ ਨੇ ਆਈਆ। ਇਸੇ ਤਰੀਕੇ ਮਿਸ ਪੰਜਾਬਣ ਮੁਕਾਬਲੇ ਦੌਰਾਨ ਸਿਮਰਤ ਕੌਰ ਪਹਿਲੇ ਸਥਾਨ 'ਤੇ ਰਹੀ ‘ਤੇ ਕ੍ਰਮਵਾਰ ਜਸਮੀਨ ਕੌਰ ਦੂਸਰੇ ਅਤੇ ਗੁਰਜੀਵਨ ਕੌਰ ਤੀਸਰੇ ਸਥਾਨ 'ਤੇ ਰਹੀ। ਇਸ ਮੌਕੇ ਬੈਸਟ ਡਾਂਸ ਲਈ ਜਸਲੀਨ ਥਾਂਦੀ ਨੂੰ ਚੁਣਿਆ ਗਿਆ। ਬੈਸਟ ਵਾਕ ਦਾ ਅਵਾਰਡ ਅਰਲੀਨ ਸੋਢੀ ਦੇ ਹਿੱਸੇ ਆਇਆ। ਬੈਸਟ ਸਿੰਗਰ ਦਾ ਇਨਾਮ ਰਾਜਵਿੰਦਰ ਕੌਰ ਨੂੰ ਦਿੱਤਾ ਗਿਆ। ਬੈਸਟ ਸਮਾਇਲ ਲਈ ਕੇਸੀ ਨੂੰ ਚੁਣਿਆ ਗਿਆ ਅਤੇ ਬੈਸਟ ਕਨਫੀਡੈਂਸ ਅਵਾਰਡ ਪ੍ਰਭਜੋਤ ਕੌਰ ਨੂੰ ਦਿੱਤਾ ਗਿਆ।

ਇਸ ਮੌਕੇ ਏਸ਼ੀਆਨਾ ਟਰੈਵਲਜ਼ ਵੱਲੋਂ ਇੰਡੀਆ ਦੀ ਫ੍ਰਰੀ ਟਿਕਟ ਕੱਢੀ ਗਈ। ਇਸ ਪ੍ਰੋਗਰਾਮ ਦੌਰਾਨ ਐਨ. ਆਰ . ਆਈ. ਸਭਾ ਅਮਰੀਕਾ ਦੇ ਪ੍ਰਧਾਨ ਪਾਲ ਸਹੋਤਾ, ਗਿੱਲ ਇੰਸ਼ੋਰੈਂਨਸ ਵਾਲੇ ਅਵਤਾਰ ਗਿੱਲ, ਹਰਿੰਦਰ ਸਿੰਘ ਧਨੋਆ ਆਦਿ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਮੁਕਾਬਲੇ ਵਿੱਚ ਉਚੇਚੇ ਤੌਰ 'ਤੇ ਮਿਸ ਮੈਨਟੀਕਾ ਰਹੀ ਅਰਵੀਨ ਵਿਰਦੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਕੁਲਵੀਰ ਕੌਰ ਸੇਖੋ, ਨਵਕੀਰਤ ਚੀਮਾ, ਜੋਤਨ ਗਿੱਲ, ਕੁਲਦੀਪ ਕੌਰ ਸੀਰਾ ਅਤੇ ਰਾਜ ਸਿੱਧੂ ਮਾਨ ਆਦਿ ਸਿਰ ਜਾਂਦਾ ਹੈ। ਕੁੜੀਆਂ ਦੀ ਮੁਕਾਬਲੇ ਲਈ ਤਿਆਰੀ ਟ੍ਰੇਲਰ ਰਾਜ ਮਾਨ ਨੇ ਕਰਵਾਈ। ਪ੍ਰਬੰਧਕਾਂ ਨੇ ਸਹਿਯੋਗ ਲਈ ਗਿੱਧਾ ਕੋਚ ਤਰਨ ਕਲੇਰ ਦਾ ਵੀ ਸਪੈਸ਼ਲ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਮੈਂਬਰ ਵਧਾਈ ਦੇ ਪਾਤਰ ਨੇ ਜਿੰਨਾ ਅਸ਼ੋਕਾ ਰੈਸਟੋਰੈਂਟ ਦੇ ਸੁਆਦਿਸ਼ਟ ਖਾਣੇ ਦਾ ਪ੍ਰਬੰਧ ਸਮੂਹ ਹਾਜ਼ਰੀਨ ਲਈ ਕੀਤਾ। ਅਖੀਰ ਸੁੱਖ ਸ਼ਾਂਤੀ ਨਾਲ ਨੇਪਰੇ ਚੜਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪ੍ਰਬੰਧਕਾਂ ਵੱਲੋਂ ਸਮੂਹ ਸਪਾਂਸਰ ਸੱਜਣਾਂ ਜਿੰਨਾਂ ਵਿੱਚ ਮਾਊਂਟਿਨ ਮਾਈਕ ਪੀਜ਼ਾ, 777 ਟਰੱਕ ਐਂਡ ਟ੍ਰੇਲਰ ਰਿਪੇਅਰ, ਪੀਜ਼ਾ ਟਵਿੱਸਟ, ਜਗਦੀਪ ਇੰਸ਼ੋਰੈਨਸ, ਕੁਲਦੀਪ ਸਿੰਘ ਧਾਲੀਵਾਲ, ਹਰਜੀਤ ਟਿਵਾਣਾ ਅਤੇ ਗੋਲਡਨ ਪੈਲਿਸ-ਈਲਾਈਟ ਈਵੈਂਟ ਸੈਂਟਰ ਆਦਿ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪੂਰੇ ਸਮਾਗਮ ਦੀ ਕਵਰੇਜ਼ ਪੱਤਰਕਾਰ ਕੁਲਵੰਤ ਧਾਲੀਆਂ ਨੇ ਬਾਖੂਬੀ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

  • Fresno
  • Miss Mrs Punjaban
  • Elite Event Center
  • ਫਰਿਜ਼ਨੋ
  • ਮਿਸ ਐਂਡ ਮਿਸਿਜ਼ ਪੰਜਾਬਣ
  • ਈਲਾਈਟ ਈਵੈਂਟ ਸੈਂਟਰ

ਅਮਰੀਕਾ ਦੇ ਫਰਿਜ਼ਨੋ ਨਿਵਾਸੀ ਹਰਭਜਨ ਸਿੰਘ ਰੰਧਾਵਾ ਨੇ ਪੰਜਾਬੀਆਂ ਦਾ ਨਾਂ ਚਮਕਾਇਆ

NEXT STORY

Stories You May Like

  • fresno father son duo put on a stellar performance at the bay area
    ਫਰਿਜ਼ਨੋ ਦੇ ਪਿਤਾ-ਪੁੱਤਰ ਨੇ ਬੇ ਏਰੀਆ ਸੀਨੀਅਰ ਗੇਮਜ਼-2025 'ਚ ਦਿਖਾਈ ਸ਼ਾਨਦਾਰ ਖੇਡ ਪ੍ਰਸਤੁਤੀ
  • gurmat knowledge and turban competitions organized in italy
    ਇਟਲੀ 'ਚ ਗੁਰਮਤਿ ਗਿਆਨ ਅਤੇ ਦਸਤਾਰ, ਦੁਮਾਲਾ ਮੁਕਾਬਲੇ ਆਯੋਜਿਤ
  • punjabi woman fatally attacked  robbed in canada
    ਕੈਨੇਡਾ 'ਚ ਪੰਜਾਬਣ 'ਤੇ ਜਾਨਲੇਵਾ ਹਮਲਾ, ਕੀਤੀ ਲੁੱਟਖੋਹ
  • trump  s big deal
    ਟਰੰਪ ਦਾ ਵੱਡਾ ਬਿਆਨ! ਭਾਰਤ ਕਿਸੇ ਨੂੰ ਵੜ੍ਹਣ ਨਹੀਂ ਦਿੰਦਾ...ਪਰ ਅਸੀਂ ਬੇਹੱਦ ਘੱਟ ਟੈਰੀਫ 'ਤੇ ਕਰਨ ਜਾ ਰਹੇ ਸਮਝੌਤਾ
  • many countries are thinking about becoming nuclear power rich
    ਅਨੇਕ ਦੇਸ਼ ਪ੍ਰਮਾਣੂ ਸ਼ਕਤੀ ਸੰਪੰਨ ਹੋਣ ਬਾਰੇ ਸੋਚ ਰਹੇ
  • rupee rises 13 paise against usd
    ਅਮਰੀਕੀ ਡਾਲਰ ਮੁਕਾਬਲੇ ਰੁਪਇਆ 13 ਪੈਸੇ ਚੜ੍ਹਿਆ
  • rupee fell four paise against usd
    ਅਮਰੀਕੀ ਡਾਲਰ ਮੁਕਾਬਲੇ ਰੁਪਇਆ ਚਾਰ ਪੈਸੇ ਡਿੱਗਿਆ
  • former ed officer records statement in majithia case
    ਮਜੀਠੀਆ ਮਾਮਲੇ 'ਚ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਦਰਜ ਕਰਵਾਏ ਬਿਆਨ
  • liquor being openly served outside the shops
    ਠੇਕਿਆਂ ਦੇ ਬਾਹਰ ਸ਼ਰੇਆਮ ਪਰੋਸੀ ਜਾ ਰਹੀ ਸ਼ਰਾਬ, ਉਡਾਈਆਂ ਜਾ ਰਹੀਆਂ ਕਾਨੂੰਨਾਂ ਦੀਆਂ...
  • big uproar in punjab politics crisis in congress leadership serious
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...
  • jalandhar s shahkot ranked first in country received a reward of rs 1 5 crore
    ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ
  • heavy rain alert issued for 14 districts in punjab
    ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ...
  • today  s top 10 news
    ਪੰਜਾਬ 'ਚ ਵੱਡੀ ਵਾਰਦਾਤ ਤੇ ਰੂਸ ਨੇ ਯੂਕਰੇਨ 'ਤੇ ਦਾਗੇ 550 ਡਰੋਨ, ਅੱਜ ਦੀਆਂ...
  • clash between two parties at religious place in jalandhar
    ਜਲੰਧਰ 'ਚ ਧਾਰਮਿਕ ਸਥਾਨ 'ਤੇ ਦੋ ਧਿਰਾਂ ਵਿਚਾਲੇ ਝੜਪ, ਮਹਿਲਾ ਦੇ ਪਾੜ 'ਤੇ...
  • hearing on mla raman arora  s voice and handwriting samples on 8th
    ਭ੍ਰਿਸ਼ਟਾਚਾਰ ਦੇ ਮਾਮਲੇ ’ਚ MLA ਰਮਨ ਅਰੋੜਾ ਦੇ ਆਵਾਜ਼ ਤੇ ਹੈਂਡਰਾਈਟਿੰਗ ਦੇ...
  • adampur pilot capt harpreet singh nali wins hearts on inaugural mumbai flight
    ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਪਹਿਲੀ ਉਡਾਣ 'ਚ ਪਾਇਲਟ ਨੇ ਜਿੱਤਿਆ ਦਿਲ,...
Trending
Ek Nazar
big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

jalandhar s shahkot ranked first in country received a reward of rs 1 5 crore

ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

heavy rain alert issued for 14 districts in punjab

ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ...

czech mountaineer klara kolochova died   nanga parbat

ਚੈੱਕ ਪਰਬਤਾਰੋਹੀ ਕਲਾਰਾ ਕੋਲੋਚੋਵਾ ਦੀ ਨੰਗਾ ਪਰਬਤ 'ਤੇ ਚੜ੍ਹਾਈ ਕਰਦੇ ਸਮੇਂ ਮੌਤ

iran resumes international flights

ਈਰਾਨ ਨੇ ਮੁੜ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ

pet lion injures three people

'ਪਾਲਤੂ' ਸ਼ੇਰ ਨੇ ਜ਼ਖਮੀ ਕਰ 'ਤੇ ਬੱਚਿਆਂ ਸਣੇ ਤਿੰਨ ਲੋਕ, ਮਾਲਕ ਗ੍ਰਿਫ਼ਤਾਰ

ac coach hirakud express tt coach without reservation travel

AC ਕੋਚ 'ਚ ਉਦਾਸ ਬੈਠੀ ਸੀ ਖੂਬਸੂਰਤ ਔਰਤ, ਤਦੇ ਟੀਟੀ ਦੀ ਪਈ ਨਜ਼ਰ ਤੇ ਪੈ ਗਿਆ...

indian flags hoisted in balochistan  slogans raised

ਬਲੋਚਿਸਤਾਨ 'ਚ ਲਹਿਰਾਏ ਗਏ ਭਾਰਤੀ ਝੰਡੇ, ਭਾਰਤ ਦੇ ਹੱਕ 'ਚ ਨਾਅਰੇਬਾਜ਼ੀ

bus overturns in germany

ਯਾਤਰੀਆਂ ਨਾਲ ਭਰੀ ਬੱਸ ਪਲਟੀ, 20 ਤੋਂ ਵਧੇਰੇ ਜ਼ਖਮੀ

pak security forces killed 30 terrorists

ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ

accused of high commission attacks still absconding in uk

UK ਦਾ ਖਾਲਿਸਤਾਨ ਪ੍ਰੇਮ; ਹਾਈ ਕਮਿਸ਼ਨ ਹਮਲਿਆਂ ਦੇ ਦੋਸ਼ੀ 2 ਸਾਲ ਬਾਅਦ ਵੀ ਫਰਾਰ

explosion at petrol station in rome

ਜ਼ੋਰਦਾਰ ਧਮਾਕੇ ਨਾਲ ਕੰਬਿਆ ਰੋਮ ਦਾ ਪੈਟਰੋਲ ਸਟੇਸ਼ਨ, 9 ਪੁਲਸ ਕਰਮਚਾਰੀਆਂ ਸਮੇਤ 40...

modi reached trinidad  tobago  got grand welcome

ਤ੍ਰਿਨੀਦਾਦ-ਟੋਬੈਗੋ ਪਹੁੰਚੇ PM ਮੋਦੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਦਿੱਤਾ...

wildfire in america

ਅਮਰੀਕਾ 'ਚ ਜੰਗਲ ਦੀ ਅੱਗ, ਇੱਕ ਰਾਤ 'ਚ 50,000 ਏਕੜ ਤੋਂ ਵੱਧ ਰਕਬਾ ਚਪੇਟ 'ਚ...

indian origin kaushal chaudhary sentenced in us

ਅਮਰੀਕਾ 'ਚ ਪਾਰਸਲ ਘੁਟਾਲੇ ਲਈ ਭਾਰਤੀ ਮੂਲ ਦੇ ਕੌਸ਼ਲ ਚੌਧਰੀ ਨੂੰ ਸਜ਼ਾ

leopard terror in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਚੀਤੇ ਦੀ ਆਮਦ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ

relations before marriage result in prison

ਵਿਆਹ ਤੋਂ ਪਹਿਲਾਂ ਬਣਾਏ ਜਿਨਸੀ ਸੰਬੰਧ ਤਾਂ ਹੋਵੇਗੀ ਜੇਲ੍ਹ!

indian origin man attacks fellow passenger on flight

ਫਲਾਈਟ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ 'ਤੇ ਕੀਤਾ ਹਮਲਾ, ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • golden time of these zodiac signs starting in sawan
      ਸ਼ੁਰੂ ਹੋ ਰਿਹਾ ਗੋਲਡਨ ਸਮਾਂ, ਸਾਵਣ 'ਚ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ...
    • facebook account hacked recover
      ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ
    • major orders issued to owners of vacant plots in punjab
      ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
    • jalandhar s air has become clear the mountains of himachal are visible
      ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
    • ration card depot holder central government
      ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
    • this thing is the food of virtues
      ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
    • powercom  connection  electricity department
      ਹੈਰਾਨੀਜਨਕ ! ਇਤਰਾਜ਼ ਦੇ ਬਾਵਜੂਦ, 4000 ਕਿਲੋਵਾਟ ਵਾਲੇ ਕੁਨੈਕਸ਼ਨ ’ਚ ਮਾਲਕ ਦਾ...
    • punjab will no longer have to visit offices for property registration
      ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
    • powercom electricity connection employee
      ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨ ਵਾਲਿਆਂ ਦੀ...
    • google pay paytm will be closed
      Google pay, Paytm ਹੋ ਜਾਣਗੇ ਬੰਦ! ਜਾਰੀ ਹੋਇਆ ALERT, ਕਰ ਲਓ ਕੈਸ਼ ਦਾ ਬੰਦੋਬਸਤ
    • direct flight from adampur airport to delhi will start soon
      ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
    • ਵਿਦੇਸ਼ ਦੀਆਂ ਖਬਰਾਂ
    • today  s top 10 news
      ਪੰਜਾਬ 'ਚ ਵੱਡੀ ਵਾਰਦਾਤ ਤੇ ਰੂਸ ਨੇ ਯੂਕਰੇਨ 'ਤੇ ਦਾਗੇ 550 ਡਰੋਨ, ਅੱਜ ਦੀਆਂ...
    • six canadian airports disrupted by bomb threats later deemed false
      ਕੈਨੇਡਾ 'ਚ 6 ਹਵਾਈ ਅੱਡਿਆਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ! ਉਡਾਨਾਂ ਪ੍ਰਭਾਵਿਤ
    • famous english film actor michael maddison passes away
      ਅੰਗਰੇਜ਼ੀ ਫਿਲਮਾਂ 'ਚ 300 ਤੋਂ ਵਧੇਰੇ ਕਿਰਦਾਰ ਨਿਭਾ ਚੁੱਕੇ ਪ੍ਰਸਿੱਧ ਅਦਾਕਾਰ ਦਾ...
    • czech mountaineer klara kolochova died   nanga parbat
      ਚੈੱਕ ਪਰਬਤਾਰੋਹੀ ਕਲਾਰਾ ਕੋਲੋਚੋਵਾ ਦੀ ਨੰਗਾ ਪਰਬਤ 'ਤੇ ਚੜ੍ਹਾਈ ਕਰਦੇ ਸਮੇਂ ਮੌਤ
    • gaza  35 killed in israeli attack
      ਗਾਜ਼ਾ: ਇਜ਼ਰਾਈਲੀ ਹਮਲੇ ਵਿੱਚ 35 ਲੋਕ ਦੀ ਮੌਤ
    • iran resumes international flights
      ਈਰਾਨ ਨੇ ਮੁੜ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ
    • pet lion injures three people
      'ਪਾਲਤੂ' ਸ਼ੇਰ ਨੇ ਜ਼ਖਮੀ ਕਰ 'ਤੇ ਬੱਚਿਆਂ ਸਣੇ ਤਿੰਨ ਲੋਕ, ਮਾਲਕ ਗ੍ਰਿਫ਼ਤਾਰ
    • indian flags hoisted in balochistan  slogans raised
      ਬਲੋਚਿਸਤਾਨ 'ਚ ਲਹਿਰਾਏ ਗਏ ਭਾਰਤੀ ਝੰਡੇ, ਭਾਰਤ ਦੇ ਹੱਕ 'ਚ ਨਾਅਰੇਬਾਜ਼ੀ
    • bus overturns in germany
      ਯਾਤਰੀਆਂ ਨਾਲ ਭਰੀ ਬੱਸ ਪਲਟੀ, 20 ਤੋਂ ਵਧੇਰੇ ਜ਼ਖਮੀ
    • indian origin doctor neha gupta daughter south florida
      ਡਾਕਟਰ ਮਾਂ ਨੇ ਰਚੀ ਭਿਆਨਕ ਸਾਜ਼ਿਸ਼, ਬੇਰਹਿਮੀ ਨਾਲ ਮਾਰ'ਤੀ ਮਾਸੂਮ ਤੇ ਫਿਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +