ਸਨਾ (ਭਾਸ਼ਾ): ਯਮਨ ਦੇ ਦੱਖਣ ਵਿਚ ਐਤਵਾਰ ਨੂੰ ਇਕ ਪ੍ਰਮੁੱਖ ਮਿਲਟਰੀ ਅੱਡੇ 'ਤੇ ਇਕ ਮਿਜ਼ਾਈਲ ਅਤੇ ਵਿਸਫੋਟਕ ਨਾਲ ਭਰੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ-ਘੱਟ 5 ਸੈਨਿਕਾਂ ਦੀ ਮੌਤ ਹੋ ਗਈ। ਸੈਨਾ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਸੂਬੇ ਲਾਹਜ ਵਿਚ ਅਲ-ਆਨਦ ਅੱਡਿਆਂ 'ਤੇ ਘੱਟੋ-ਘੱਟੋ ਤਿੰਨ ਧਮਾਕੇ ਹੋਏ। ਇਸ ਅੱਡੇ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦਾ ਕੰਟਰੋਲ ਹੈ। ਇਸ ਹਮਲੇ ਵਿਚ ਦੋ ਦਰਜਨ ਤੋਂ ਵੱਧ ਸੈਨਿਕ ਜ਼ਖਮੀ ਹੋ ਗਏ। ਯਮਨ 2014 ਤੋਂ ਹੀ ਗ੍ਰਹਿ ਯੁੱਧ ਵਿਚ ਉਲਝਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਡੇ ਦੇ ਸਿਖਲਾਈ ਇਲਾਕੇ ਵਿਚ ਇਕ ਬੈਲਿਸਟਿਕ ਮਿਜ਼ਾਈਲ ਡਿੱਗੀ, ਜਿੱਥੇ ਸਵੇਰ ਵੇਲੇ ਦਰਜਨਾਂ ਸੈਨਿਕ ਅਭਿਆਸ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਕਾਬੁਲ ਹਵਾਈ ਅੱਡੇ 'ਤੇ ਹੋਏ ਧਮਾਕੇ ਦੇ ਪੀੜਤਾਂ 'ਚ 2 ਪੱਤਰਕਾਰ ਅਤੇ 2 ਅਥਲੀਟ ਸ਼ਾਮਲ
ਅਧਿਕਾਰੀਆਂ ਨੇ ਇਸ ਲਈ ਹੁਤੀ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਅਧਿਕਾਰੀ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸ ਰਹੇ ਸਨ ਕਿਉਂਕਿ ਉਹ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ। ਉੱਥੇ ਹੁਤੀ ਦੇ ਮਿਲਟਰੀ ਬੁਲਾਰੇ ਨੇ ਨਾ ਤਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ।
ਇਟਲੀ : ਗ੍ਰੀਨ ਪਾਸ ਨਾ ਹੋਣ ਦੀ ਸੂਰਤ 'ਚ 1000 ਯੂਰੋ ਦਾ ਜੁਰਮਾਨਾ
NEXT STORY