ਦੁਬਈ - ਯਮਨ ਦੇ ਹੂਤੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਦਨ ਦੀ ਖਾੜੀ ’ਚ ਵਪਾਰਕ ਜਹਾਜ਼ਾਂ ਖਿਲਾਫ ਕਾਰਵਾਈ ’ਚ ਦੂਜੀ ਵਾਰ ਲਾਇਬੇਰੀਆ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ’ਤੇ ਹਮਲਾ ਕੀਤਾ ਹੈ। ਯਮਨ ਦੇ ਫੌਜੀ ਬੁਲਾਰੇ ਯਾਹਿਆ ਸਾਰੀ ਨੇ ਟੈਲੀਵਿਜ਼ਨ 'ਤੇ ਦਿੱਤੇ ਗਏ ਬਿਆਨ ’ਚ ਇਹ ਨਹੀਂ ਦੱਸਿਆ ਕਿ ਐਮ.ਵੀ. ਗ੍ਰੋਟਨ ’ਤੇ ਇਹ ਹਮਲਾ ਕਦੋਂ ਹੋਇਆ। ਯੂਨਾਈਟਡ ਕਿੰਗਡਮ ਮੈਰੀਟਾਈਮ ਟਰੇਡ ਆਪ੍ਰੇਸ਼ਨਜ਼ ਨੇ ਇਕ ਐਡਵਾਇਜ਼ਰੀ ਨੋਟ ’ਚ ਕਿਹਾ ਕਿ ਸ਼ੁੱਕਰਵਾਰ ਨੂੰ ਯਮਨ ਦੇ ਅਦਨ ਤੋਂ 130 ਸਮੁੰਦਰ ਮੀਲ ਪੂਰਬ ’ਚ ਜਹਾਜ਼ ’ਤੇ ਲਗਭਗ 2 ਮਿਸਾਈਲਾਂ ਦਾਗੀਆਂ ਗਈਆਂ, ਜਿਸ ਦੌਰਾਨ ਦੱਸਿਆ ਗਿਆ ਹੈ ਕਿ ਕਰੂ ਸੁਰੱਖਿਅਤ ਹੈ। ਹਾਲਾਂਕਿ, ਜਹਾਜ਼ ਨੂੰ ਹੋਏ ਨੁਕਸਾਨ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਸਾਰੀ ਨੇ ਕਿਹਾ, "ਇਹ ਮੁਹਿੰਮ ਸਮੁੰਦਰੀ ਫੌਜ, ਯੂਏਵੀ ਅਤੇ ਮਿਸਾਈਲ ਬਲਾਂ ਵੱਲੋਂ ਚਲਾਈ ਗਈ ਸੀ...।
ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ
ਦੱਸ ਦਈਏ ਕਿ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਇਹ ਦੂਜੀ ਘਟਨਾ ਹੈ, ਇਸ ਤੋਂ ਪਹਿਲਾਂ 3 ਅਗਸਤ ਨੂੰ ਵੀ ਇਸਨੂੰ ਨਿਸ਼ਾਨਾ ਬਣਾਇਆ ਗਿਆ ਸੀ।" ਇਸ ਦੌਰਾਨ ਹੁਤੀਆਂ ਨੇ ਲਾਲ ਸਾਗਰ ਅਤੇ ਅਦਨ ਦੀ ਖਾੜੀ ’ਚ ਵਪਾਰਕ ਜਹਾਜ਼ਾਂ ਦੇ ਖਿਲਾਫ 9 ਮਹੀਨਿਆਂ ਦੌਰਾਨ ਡਰੋਨ ਅਤੇ ਮਿਸਾਈਲ ਮੁਹਿੰਮ ਚਲਾਈਆਂ ਹਨ, ਜਿਨ੍ਹਾਂ ’ਚ ਦੋ ਜਹਾਜ਼ ਡੁੱਬ ਗਏ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਹਮਲੇ ਗਾਜ਼ਾ ਪੱਟੀ ’ਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਯੁੱਧ ’ਚ ਫਿਲਸਤੀਨੀਆਂ ਨਾਲ ਏਕਤਾ ਦਰਸਾਉਣ ਲਈ ਹਨ ਅਤੇ ਜੇਕਰ ਯੁੱਧ ਵਿਰਾਮ ਨਹੀਂ ਹੁੰਦਾ, ਤਾਂ ਇਹ ਹਮਲੇ ਸ਼ਾਇਦ ਜਾਰੀ ਰਹਿਣਗੇ। ਆਪਣੇ ਸਭ ਤੋਂ ਹਾਲੀਆ ਹਮਲਿਆਂ ’ਚੋਂ ਇਕ ’ਚ, ਹੁਤੀਆਂ ਨੇ ਗ੍ਰੀਕ ਝੰਡੇ ਵਾਲੇ ਤੇਲ ਟੈਂਕਰ ਸੋਨੀਅਨ ’ਤੇ ਕਈ ਹਮਲੇ ਕੀਤੇ, ਜੋ ਲਗਭਗ 1 ਮਿਲੀਅਨ ਬੈਰਲ ਤੇਲ ਲੈ ਕੇ ਜਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ 'ਚ ਲਾਪਤਾ ਹੈਲੀਕਾਪਟਰ 'ਚ ਸਵਾਰ 17 ਲੋਕਾਂ ਦੀਆਂ ਲਾਸ਼ਾਂ ਬਰਾਮਦ
NEXT STORY