ਰੋਮ (ਦਲਵੀਰ ਕੈਂਥ) : ਉਂਝ ਤਾਂ ਇਟਲੀ ਆਪਣੀ ਖੂਬਸੂਰਤੀ, ਅਮੀਰ ਵਿਰਸੇ ਤੇ ਇਤਿਹਾਸ, ਫੈਸ਼ਨ, ਖਾਣਾ, ਵਾਤਾਵਰਨ ਤੇ ਦੁਨੀਆਂ ਦੇ ਟਾਪ ਬਰਾਂਡਾਂ ਦੀ ਮਾਂ ਵਜੋਂ ਦੁਨੀਆਂ ਭਰ ਵਿੱਚ ਉੱਚ ਤੇ ਵਿਸ਼ੇਸ਼ ਰੁਤਬਾ ਰੱਖਦੀ ਹੈ। ਸੰਨ 2023 'ਚ ਇਟਲੀ ਦੇ ਰੂਪ ਨੂੰ ਨਿਹਾਰਨ ਲਈ 57 ਮਿਲੀਅਨ ਤੋਂ ਵੱਧ ਸੈਲਾਨੀ ਪਹੁੰਚੇ। ਇਟਲੀ ਦੀਆਂ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਇਸ ਸਾਲ ਹੋਰ ਜੁੜ ਗਈ ਹੈ ਜਿਸ ਨਾਲ ਇਟਲੀ ਪਹਿਲਾਂ ਤੋਂ ਵੀ ਵੱਧ ਵਿਸ਼ੇਸ਼ ਬਣ ਗਈ ਹੈ।
ਉਹ ਪ੍ਰਾਪਤੀ ਹੈ ਕਿ ਇਟਲੀ ਦੇ ਕਾਰੋਬਾਰ ਦਾ ਧੂਰਾ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੀ ਸੜਕ ਮੌਂਤੇ ਨੈਪੋਲੀਅਨ ਦਾ ਏਰੀਆ ਜਿਸ ਨੇ ਦੁਨੀਆਂ ਦੇ ਰਾਜ ਕਰਨ ਦੀ ਇੱਛਾ ਕਰ ਰਹੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਪੰਜਵੇਂ ਐਵੇਨਿਊ ਨੂੰ ਪਛਾੜਦਿਆਂ ਦੁਨੀਆਂ ਦੀ ਸਭ ਤੋਂ ਮਹਿੰਗੇ ਅਜਿਹੇ ਸ਼ਾਪਿੰਗ ਏਰੀਏ ਦਾ ਰੁਤਬਾ ਹਾਸਿਲ ਕੀਤਾ ਹੈ ਜਿਸ ਵਿੱਚ ਸਥਿਤ ਵੱਖ-ਵੱਖ ਬਰਾਂਡਾਂ ਦੀ ਸਭ ਤੋਂ ਵੱਧ ਖਰੀਦੋ-ਫਰੋਕਤ ਮਹਿੰਗੇ ਭਾਅ ਹੋਣ ਦੇ ਨਾਲ ਕਿਰਾਏ ਪੱਖੋਂ ਵੀ ਦੁਨੀਆਂ ਵਿੱਚ ਸਭ ਤੋਂ ਵੱਧ ਮਹਿੰਗੀ ਮਾਰਕੀਟ ਵਜੋਂ ਸਾਹਮਣੇ ਆਈ ਹੈ।
ਇਸ ਇਲਾਕੇ ਵਿੱਚ ਦੁਨੀਆਂ ਦੇ ਟਾਪ ਬਰਾਂਡ ਫੈਂਡੀ, ਲੋਵੇ, ਪ੍ਰਾਡਾ , ਗੂਚੀ, ਅਰਮਾਨੀ ਅਤੇ ਹੋਰ ਡਿਜ਼ਾਈਨਰ ਲੇਬਲਾਂ ਦੇ ਬਣੇ ਸ਼ੋਅ ਰੂਮਾਂ ਤੋਂ ਮਹਿੰਗੀ ਖਰੀਦਦਾਰੀ ਹੁਣ ਕੋਈ ਆਮ ਗੱਲ ਨਹੀਂ ਹੈ। ਮਿਲਾਨ ਦੀ ਸੜਕ ਮੌਂਤੇ ਨੈਪੋਲੀਅਨ ਦੇ ਏਰੀਏ ਨੂੰ ਦੁਨੀਆਂ ਦੀ ਸਭ ਤੋਂ ਵੱਧ ਮਹਿੰਗੀ ਮਾਰਕੀਟ ਬਣਾਇਆ ਹੈ। ਅਮਰੀਕੀ ਫਰਮ ਕੁਸ਼ਮੈਨ ਐਂਡ ਵੇਕਫੀਲਡ ਆਪਣੇ ਸਲਾਨਾ ਗੋਲਬਲ ਇੰਡੈਕਸ ਦੇ ਨਵੀਨਤਮ ਸੰਸਕਰਣ ਦੁਆਰਾ ਨਿਰਧਾਰਤ ਕਿਰਾਏ, ਕੀਮਤਾਂ ਦੇ ਅਧਾਰ ਤੇ ਖਰੀਦਦਾਰੀ ਖੇਤਰਾ ਨੂੰ ਦਰਜਾ ਦਿੰਦਾ ਹੈ। ਸੜਕ ਮੌਂਤੇ ਨੈਪੋਲੀਅਨ ਦੇ ਏਰੀਏ ਵਿੱਚ ਲਗਜ਼ਰੀ ਰੈਡੀ-ਟੂ-ਵੇਅਰ, ਗਹਿਣਿਆਂ ਇੱਥੋ ਤੱਕ ਕਿ ਪੇਸਟਰੀ ਬ੍ਰਾਂਡਾਂ ਲਈ ਵਿਸ਼ੇਸ਼ ਖਰੀਦਾਰੀ ਹੁੰਦੀ ਹੈ।
ਇਸ ਇਲਾਕੇ ਵਿੱਚ ਸਲਾਨਾ ਕਿਰਾਇਆ 20,000 ਯੂਰੋ ਪ੍ਰਤੀ ਵਰਗ ਮੀਟਰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਨਿਊਯਾਰਕ ਦੇ ਪੰਜਵੇਂ ਐਵਨਿਊ ਦੇ 11 ਬਲਾਕ ਦੇ ਮੁਕਾਬਲੇ ਵੱਧ ਹੈ। ਇੱਥੇ ਪ੍ਰਤੀ ਵਰਗ ਮੀਟਰ 19537 ਯੂਰੋ ਦੱਸਿਆ ਜਾ ਰਿਹਾ ਹੈ। ਇਸ ਮਹਿੰਗੇ ਵਰਗ ਮੀਟਰ ਭਾਅ ਵਿੱਚ ਹੁਣ ਪਹਿਲੇ ਨੰਬਰ ਵਿੱਚ ਇਟਲੀ ਦਾ ਮਿਲਾਨ, ਦੂਜੇ ਵਿੱਚ ਅਮਰੀਕਾ ਦਾ ਨਿਊਯਾਰਕ, ਤੀਜੇ ਵਿੱਚ ਇੰਗਲੈਂਡ ਦਾ ਲੰਡਨ ਚੌਥੇ ਵਿੱਚ ਚਾਈਨਾ ਦਾ ਹਾਂਗਕਾਂਗ, 5ਵੇਂ ਨੰਬਰ ਤੇ ਫਰਾਂਸ ਦਾ ਪੈਰਿਸ, 6ਵੇਂ ਵਿੱਚ ਜਪਾਨ ਦਾ ਟੋਕੀਓ, 7ਵੇਂ ਵਿੱਚ ਸਵਿਟਜ਼ਰਲੈਂਡ ਦਾ ਯੂਰੀਕ, 8ਵੇਂ ਵਿੱਚ ਅਸਟਰੇਲੀਆ ਦਾ ਸਿਡਨੀ , 9ਵੇਂ ਵਿੱਚ ਸਾਊਥ ਕੋਰੀਆ ਦਾ ਸਿਓਲ ਤੇ 10 ਵੇਂ ਵਿੱਚ ਅਸਟਰੀਆ ਦੇ ਵਿਆਨਾ ਦੀਆ ਮਾਰੀਕਟਾਂ ਦੀ ਗਿਣਤੀ ਹੋ ਰਹੀ ਹੈ।
'ਗੁਰੂ ਨਾਨਕ ਲੇਕ' 'ਤੇ ਕਰਵਾਏ ਗਏ ਧੰਨਵਾਦ ਸਮਾਗਮ ਦੌਰਾਨ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ
NEXT STORY