ਇਸਲਾਮਾਬਾਦ (ਏਜੰਸੀ)- ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫੰਡ (ਯੂਨੀਸੇਫ) ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਹੜ੍ਹ ਕਾਰਨ ਅੰਦਾਜ਼ਨ 16 ਮਿਲੀਅਨ ਬੱਚੇ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਵਿਚੋਂ 3.4 ਮਿਲੀਅਨ ਤੋਂ ਵੱਧ ਬੱਚਿਆਂ ਨੂੰ ਜੀਵਨ ਰੱਖਿਅਕ ਮਦਦ ਦੀ ਤੁਰੰਤ ਲੋੜ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ 2 ਦਿਨਾਂ ਦੌਰਾ ਕਰਨ ਵਾਲੇ ਯੂਨੀਸੈਫ ਦੇ ਪ੍ਰਤੀਨਿਧੀ ਅਬਦੁੱਲਾ ਫਾਦਿਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਥਿਤੀ ਬਹੁਤ ਗੰਭੀਰ ਹੈ, ਜਿੱਥੇ ਕੁਪੋਸ਼ਿਤ ਬੱਚੇ ਦਸਤ, ਡੇਂਗੂ ਬੁਖਾਰ, ਚਮੜੀ ਰੋਗ ਅਤੇ ਹੋਰ ਦਰਦਨਾਕ ਬਿਮਾਰੀਆਂ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: ਸਰਹੱਦੀ ਵਿਵਾਦ ਤੋਂ ਬਾਅਦ ਪਹਿਲੀ ਵਾਰ SCO ਸਿਖ਼ਰ ਸੰਮੇਲਨ 'ਚ ਆਹਮੋ-ਸਾਹਮਣੇ ਹੋਏ PM ਮੋਦੀ ਅਤੇ ਜਿਨਪਿੰਗ
ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਘੱਟੋ-ਘੱਟ 528 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੀ ਮੌਤ ਦੁਖਾਂਤ ਸੀ, ਜਿਸ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੁਖ਼ਦਾਈ ਹਕੀਕਤ ਇਹ ਹੈ ਕਿ ਸਹਾਇਤਾ ਵਿਚ ਵਾਧੇ ਦੀ ਘਾਟ ਕਾਰਨ ਹੋਰ ਬਹੁਤ ਸਾਰੇ ਹੋਰ ਬੱਚੇ ਆਪਣੀਆਂ ਜਾਨਾਂ ਗੁਆ ਦੇਣਗੇ। ਪਾਕਿਸਤਾਨ ਦੇ ਅਖ਼ਬਾਰ 'ਡਾਨ' ਦੀ ਰਿਪੋਰਟ ਮੁਤਾਬਕ ਪਿਛਲੇ ਜੂਨ ਤੋਂ ਆਏ ਹੜ੍ਹਾਂ 'ਚ ਹੋਰ 40 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,545 ਹੋ ਗਈ ਹੈ।
ਇਹ ਵੀ ਪੜ੍ਹੋ: ਪੁਤਿਨ ਨਾਲ ਮੁਲਾਕਾਤ ਪਿਛੋਂ ਮੋਦੀ ਨੇ ਕਿਹਾ, ਅੱਜ ਦਾ ਯੁੱਗ ਜੰਗ ਦਾ ਨਹੀਂ, ਗੱਲਬਾਤ ਰਾਹੀਂ ਹੱਲ ਕਰੋ ਮਸਲੇ
ਮਹਾਰਾਣੀ ਦੀ ਆਖ਼ਰੀ ਝਲਕ ਪਾਉਣ ਲਈ 8 ਕਿਲੋਮੀਟਰ ਲੰਬੀ ਲਾਈਨ ਲੱਗੀ
NEXT STORY