ਹਿਊਸਟਨ — ਹਿਊਸਟਨ ਦੇ ਪੁਲਸ ਅਧਿਕਾਰੀਆਂ ਨੇ ਇਕ ਔਰਤ ਨੂੰ ਹਿਰਾਸਤ 'ਚ ਲਿਆ ਹੈ, ਜਿਸ ਦੇ ਬਾਰੇ 'ਚ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਔਰਤ ਨੇ ਕਾਰ 'ਚ ਉਦੋਂ ਅੱਗ ਲਾ ਦਿੱਤੀ ਜਦੋਂ ਉਹ ਆਪਣੇ 3 ਬੱਚਿਆਂ ਦੇ ਨਾਲ ਉਸ ਦੇ ਅੰਦਰ ਬੈਠੀ ਸੀ।
ਹਿਊਸਟਨ ਪੁਲਸ ਦੀ ਬੁਲਾਰੀ ਜੋਡੀ ਸਿਲਵਾ ਨੇ ਦੱਸਿਆ ਕਿ ਔਰਤ ਐਤਵਾਰ ਸ਼ਾਮ ਨੂੰ ਕਾਰ ਧਵਾਉਣ (ਕਾਰ ਵਾਸ਼ਿੰਗ) ਲਈ ਗਈ ਸੀ ਜਦੋਂ ਉਸ ਨੇ ਇੰਜਣ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਸ਼ਟਾਰਟ ਨਾ ਹੋਈ । ਜਿਸ ਤੋਂ ਬਾਅਦ ਉਸ ਔਰਤ ਨੇ ਵਾਰ-ਵਾਰ ਇੰਜਣ ਨੂੰ ਸ਼ਟਾਰਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਚਾਨਕ ਕਾਰ 'ਚ ਅਗ ਲੱਗ ਗਈ। ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਔਰਤ ਦੇ 3 ਬੱਚਿਆਂ ਨੂੰ ਬਚਾ ਲਿਆ। ਗਵਾਹਾਂ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਔਰਤ ਬੱਚਿਆਂ ਨੂੰ ਕਹਿ ਰਹੀ ਸੀ, 'ਅਸੀਂ ਪ੍ਰਮਾਤਮਾ ਨੂੰ ਮਿਲਣ ਨੂੰ ਜਾ ਰਹੇ ਹਾਂ।' ਫਿਰ ਔਰਤ ਉਥੋਂ ਬੱਚਿਆਂ ਨੂੰ ਲੈ ਕੇ ਨਿਕਲ ਗਈ ਅਤੇ ਬਾਅਦ 'ਚ ਹੈਰਿਸ ਕਾਊਂਟੀ ਦੇ ਡਿਪਟੀ ਕਾਂਸਟੇਬਲ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਫਰਜ਼ੀ ਵਿਗਿਆਪਨਾਂ ਨੂੰ ਲੈ ਕੇ ਫੇਸਬੁੱਕ ਖਿਲਾਫ ਬ੍ਰਿਟਿਸ਼ ਅਦਾਲਤ 'ਚ ਮਾਮਲਾ ਦਰਜ
NEXT STORY