ਯਾਂਗੂਨ— ਮਿਆਂਮਾਰ ਸਰਕਾਰ ਬੰਗਲਾਦੇਸ਼ ਗਏ ਆਪਣੇ ਰੋਹਿੰਗਿਆ ਮੁਸਲਮਾਨਾਂ ਦੀ ਵਾਪਸੀ ਦੀ ਯੋਜਨਾ 'ਚ ਜੁਟ ਗਈ ਹੈ। ਵਿਸ਼ਵ ਭਾਈਚਾਰੇ ਦੀ ਆਲੋਚਨਾ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਆਂਗ ਸਾਨ ਸੂ ਕੀ ਸਰਕਾਰ ਨੇ ਰੋਹਿੰਗਿਆ ਨੂੰ ਮੁੜ ਤੋਂ ਵਸਾਉਣ ਦਾ ਮਨ ਬਣਾ ਲਿਆ ਹੈ। ਇਸ ਤੋਂ ਇਹ ਆਸ ਜਾਗੀ ਹੈ ਕਿ ਜੋ ਰੋਹਿੰਗਿਆ ਮੁਸਲਮਾਨ ਭਾਰਤ ਵਿਚ ਰਹਿ ਰਹੇ ਹਨ, ਉਨ੍ਹਾਂ ਵੀ ਨੂੰ ਸ਼ਾਂਤੀਪੂਰਵਕ ਮਿਆਂਮਾਰ ਭੇਜਿਆ ਜਾ ਸਕਦਾ ਹੈ।
ਮਿਆਂਮਾਰ ਸਰਕਾਰ ਦੇ ਸਮਾਜਿਕ ਕਲਿਆਣ ਮੰਤਰੀ ਛੇਤੀ ਹੀ ਬੰਗਲਾਦੇਸ਼ ਦੀ ਯਾਤਰਾ ਕਰਨਗੇ, ਜਿੱਥੇ ਉਹ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮਿਲ ਕੇ ਇਸ ਸਮੱਸਿਆ ਨਾਲ ਨਜਿੱਠਣ ਨੂੰ ਲੈ ਕੇ ਚਰਚਾ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਮਿਆਂਮਾਰ ਸਰਕਾਰ ਨੇ ਰੋਹਿੰਗਿਆ ਮੁਸਲਮਾਨਾਂ ਨੂੰ ਮੁੜ ਤੋਂ ਵਸਾਉਣ ਲਈ ਇਕ ਪੂਰਾ ਰੋਡਮੈਪ ਵੀ ਤਿਆਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਮਿਆਂਮਾਰ ਫੌਜ ਅਤੇ ਰੋਹਿੰਗਿਆ ਮੁਸਲਮਾਨਾਂ ਵਿਚਾਲੇ ਬੀਤੀ 25 ਅਗਸਤ ਨੂੰ ਫੈਲੀ ਹਿੰਸਾ ਦੀ ਇਸ ਘਟਨਾ 'ਤੇ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਹੈ। ਮਿਆਂਮਾਰ ਦੇ ਰਖਾਇਨ ਸੂਬੇ ਵਿਚ ਭੜਕੀ ਹਿੰਸਾ ਤੋਂ ਬਾਅਦ ਹੁਣ ਤੱਕ 5 ਲੱਖ ਰੋਹਿੰਗਿਆ ਮੁਸਲਮਾਨ ਸਮੁੰਦਰੀ ਰਸਤਿਓਂ ਬੰਗਲਾਦੇਸ਼ ਵਿਚ ਸ਼ਰਨ ਲੈ ਚੁੱਕੇ ਹਨ। ਭਾਰਤ ਸਮੇਤ ਕਈ ਦੇਸ਼ਾਂ ਨੇ ਮਿਆਂਮਾਰ ਸਰਕਾਰ 'ਤੇ ਰੋਹਿੰਗਿਆ ਨੂੰ ਮੁੜ ਤੋਂ ਵਸਾਉਣ ਦਾ ਦਬਾਅ ਪਾਇਆ ਹੈ, ਜਿਸ ਤੋਂ ਬਾਅਦ ਮਿਆਂਮਾਰ ਸਰਕਾਰ ਨੇ ਉਨ੍ਹਾਂ ਨੂੰ ਵਸਾਉਣ ਦਾ ਮਨ ਬਣਾਇਆ ਹੈ।
ਚੀਨ ਦਾ ਉੱਤਰ ਕੋਰੀਆ ਨੂੰ ਝਟਕਾ : ਕਿਹਾ, ਸਮੇਟ ਲਓ ਬੋਰੀਆ ਬਿਸਤਰਾ
NEXT STORY