ਯੰਗੂਨ-ਮਿਆਂਮਾਰ 'ਚ ਸੁਰੱਖਿਆ ਫੋਰਸਾਂ ਨੇ ਪਿਛਲੇ ਮਹੀਨੇ ਹੋਏ ਫੌਜੀ ਤਖਤਾਪਲਟ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਖਤਰਨਾਕ ਤਾਕਤ ਦੀ ਵਰਤੋਂ ਨੂੰ ਰੋਕਣ ਦੀ ਸੰਯੁਕਤ ਰਾਸ਼ਟਰ ਦੀ ਅਪੀਲ ਨੂੰ ਦਰਕਿਨਾਰ ਕਰ ਕੇ ਵੀਰਵਾਰ ਨੂੰ ਘਟੋ-ਘੱਟ 10 ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ, ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਫੌਜੀ ਨੇ ਚੁਣੀ ਹੋਈ ਨੇਤਾ ਆਂਗ ਸਾਨ ਸੂ ਚੀ 'ਤੇ ਵੀ ਨਵੇਂ ਦੋਸ਼ ਲਾਏ, ਜਿਨ੍ਹਾਂ ਨੇ ਉਸ ਨੂੰ ਇਕ ਫਰਵਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ -ਸਾਲ ਭਰ ਤੋਂ ਬਾਅਦ ਵੀ ਕੋਰੋਨਾ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਿਹੈ WHO
ਫੌਜ ਨੇ ਰਾਜਧਾਨੀ ਨੇਪੀਤਾ 'ਚ ਇਕ ਪ੍ਰੈੱਸ ਕਾਨਫਰੰਸ ਸੰਮੇਲਨ 'ਚ ਕਿਹਾ ਕਿ ਸੂ ਚੀ ਨੇ ਸਾਲ 2017-18 'ਚ ਆਪਣੇ ਸਿਆਸੀ ਸਹਿਯੋਗੀ ਯੰਗੂਨ ਦੇ ਸਾਬਕਾ ਮੁੱਖ ਮੰਤਰੀ ਫਉ ਮਿਨ ਤੇਨ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਛੇ ਲੱਖ ਅਮਰੀਕੀ ਡਾਲਰ ਅਤੇ ਸੋਨਾ ਹਾਸਲ ਕੀਤਾ ਸੀ। ਫੌਜ ਦੇ ਬੁਲਾਰੇ ਬ੍ਰਿਗੇਡਈਰ ਜਨਰਲ ਜਾ ਮਿਨ ਤੁਨ ਨੇ ਕਿਹਾ ਕਿ ਫਉ ਮਿਨ ਤੇਨ ਨੇ ਸੂ ਚੀ ਨੂੰ ਪੈਸੇ ਅਤੇ ਸੋਨਾ ਦੇਣ ਦੀ ਗੱਲ ਸਵੀਕਾਰ ਕੀਤੀ ਹੈ।
ਇਹ ਵੀ ਪੜ੍ਹੋ -ਭਾਰਤ ਵਿਰੁੱਧ ਸਾਜਿਸ਼ ਰਚਣ ਵਾਲੇ ਇਨ੍ਹਾਂ ਦੋ ਦੇਸ਼ਾਂ ਨੂੰ ਅਮਰੀਕਾ ਨੇ ਦਿੱਤਾ ਵੱਡਾ ਝਟਕਾ
ਹਾਲਾਂਕਿ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਵੀਰਵਾਰ ਨੂੰ ਸਥਾਨਕ ਮੀਡੀਆ 'ਚ ਆ ਰਹੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਗਿਆ ਹੈ ਕਿ ਮੱਧ ਮੇਗੇਵੇ ਖੇਤਰ ਦੇ ਇਕ ਕਸਬੇ ਮਯੇਂਗ 'ਚ ਛੇ ਜਦਕਿ ਯੰਗੂਨ, ਮੰਡਾਲੇ, ਬੋਗਾ ਅਤੇ ਤੋਂਗੂ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਸੁਰੱਖਿਆ ਫੋਰਸਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਵੀ ਚਲਾ ਚੁੱਕੇ ਹਨ, ਜਿਸ 'ਚ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ 'ਤੇ ਹੰਝੂ ਹੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਵਾਛੜਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਕਈ ਪ੍ਰਦਰਸ਼ਨਕਾਰੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
‘ਭਾਰਤ ਨੇ ਆਪਣੇ ਗੁਆਂਢੀ ਦੇਸ਼ ਨੇਪਾਲ ਦੀ ਇੰਝ ਕੀਤੀ ਮਦਦ’
NEXT STORY