ਜਲੰਧਰ/ਵਾਸ਼ਿੰਗਟਨ(ਨੈਸ਼ਨਲ ਡੈਸਕ)- ਭੇਦਭਰੀ ਹੈਪੇਟਾਈਟਸ ਬੀਮਾਰੀ ਪੂਰੀ ਦੁਨੀਆ ਲਈ ਸਮੱਸਿਆ ਬਣਦੀ ਜਾ ਰਹੀ ਹੈ। ‘ਯੂਰਪੀਨ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ’ (ਈ. ਸੀ. ਡੀ. ਸੀ.) ਅਨੁਸਾਰ ਪੂਰੀ ਦੁਨੀਆ ’ਚ 12 ਬੱਚਿਆਂ ਦੀ ਇਸ ਜਾਨਲੇਵਾ ਬੀਮਾਰੀ ਨਾਲ ਹੁਣ ਤੱਕ ਮੌਤ ਹੋ ਚੁਕੀ ਹੈ। 450 ਤੋਂ ਵੱਧ ਬੀਮਾਰ ਹਨ। ਇਹ ਗਿਣਤੀ ਵਧਣੀ ਯਕੀਨੀ ਹੈ ਕਿਉਂਕਿ ਅਜੇ ਤੱਕ ਇਸ ਅਣਜਾਣ ਬੀਮਾਰੀ ’ਤੇ ਖੋਜ ਚੱਲ ਰਹੀ ਹੈ। ਅਪ੍ਰੈਲ ਦੇ ਸ਼ੁਰੂ ਤੋਂ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਅਣਜਾਣ ਅਤੇ ਗੰਭੀਰ ਹੈਪੇਟਾਈਟਸ ਦਾ ਪਤਾ ਲਾਇਆ ਗਿਆ ਹੈ। ਹੁਣ ਤੱਕ ਇਹ 21 ਦੇਸ਼ਾਂ ’ਚ ਆਪਣੇ ਪੈਰ ਪਸਾਰ ਚੁਕੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ KSI ਰਾਤੋ-ਰਾਤ ਹੋਇਆ ਕੰਗਾਲ, ਖਾਤੇ 'ਚ ਪਏ 21 ਕਰੋੜ ਅਚਾਨਕ ਬਦਲੇ 50 ਹਜ਼ਾਰ 'ਚ
ਹੈਪੇਟਾਈਟਸ ਕੀ ਹੈ ਅਤੇ ਇਸ ਦੇ ਲੱਛਣ
ਹੈਪੇਟਾਈਟਸ ਜਿਗਰ ਦੀ ਇਕ ਸੋਜ਼ਿਸ਼ ਹੈ, ਜੋ ਆਮ ਤੌਰ ’ਤੇ ਵਾਇਰਲ ਇਨਫੈਕਸ਼ਨ ਜਾਂ ਸ਼ਰਾਬ ਪੀਣ ਨਾਲ ਜਿਗਰ ਦੇ ਨੁਕਸਾਨ ਕਾਰਨ ਹੁੰਦੀ ਹੈ। ਕੁਝ ਮਾਮਲੇ ਆਪਣੇ ਆਪ ਹੱਲ ਹੋ ਜਾਂਦੇ ਹਨ। ਕੁਝ ਮਾਮਲਿਆਂ ’ਚ ਇਕ ਜਿਗਰ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ। ਹੈਪੇਟਾਈਟਸ ਦਾ ਕਾਰਨ ਬਣਨ ਵਾਲੇ ਆਮ ਵਾਇਰਸਾਂ ’ਚ ਹੈਪੇਟਾਈਟਸ ਵਾਇਰਸ ਏ. ਬੀ. ਸੀ. ਡੀ. ਅਤੇ ਈ. ਸ਼ਾਮਿਲ ਹਨ। ਦੁਨੀਆ ’ਚ ਰਿਪੋਰਟ ਕੀਤੇ ਗਏ ਕਿਸੇ ਵੀ ਕੇਸ ’ਚ ਇਸ ਅਣਜਾਣ ਬੀਮਾਰੀ ਦਾ ਪਤਾ ਨਹੀਂ ਲੱਗਾ ਹੈ। ਹੈਪੇਟਾਈਟਸ ਵਾਲੇ ਲੋਕਾਂ ਨੂੰ ਥਕਾਵਟ, ਭੁੱਖ ਨਾ ਲੱਗਣਾ, ਜੀ ਕੱਚਾ ਹੋਣਾ, ਉਲਟੀਆਂ, ਪੇਟ ਦਰਦ, ਗੂੜ੍ਹਾ ਪਿਸ਼ਾਬ, ਹਲਕੇ ਰੰਗ ਦਾ ਪਖਾਨਾ ਅਤੇ ਜੋੜਾਂ ਦੇ ਦਰਦ ਦਾ ਅਹਿਸਾਸ ਹੁੰਦਾ ਹੈ। ਜੇਕਰ ਚਮੜੀ ਅਤੇ ਅੱਖਾਂ ਦਾ ਰੰਗ ਪੀਲਾ ਪੈ ਜਾਂਦਾ ਹੈ ਤਾਂ ਉਹ ਪੀਲੀਆ ਤੋਂ ਵੀ ਪੀੜਤ ਹੋ ਸਕਦੇ ਹਨ।
ਇਹ ਵੀ ਪੜ੍ਹੋ: ਭੁੱਟੋ ਦੀ ਇਮਰਾਨ 'ਤੇ ਚੁਟਕੀ, ਵ੍ਹਾਈਟ ਹਾਊਸ 'ਚ ਨਹੀਂ, ਬਿਲਾਵਲ ਹਾਊਸ 'ਚ ਰਚੀ ਗਈ ਤੁਹਾਡੇ ਖ਼ਿਲਾਫ਼ ਸਾਜ਼ਿਸ਼
ਯੂ. ਕੇ. ਅਤੇ ਯੂ. ਐੱਸ. ਏ. ’ਚ ਵਧੇਰੇ ਕੇਸ
ਬ੍ਰਿਟੇਨ ’ਚ 176 ਅਤੇ ਅਮਰੀਕਾ ’ਚ 110 ਮਾਮਲੇ ਸਾਹਮਣੇ ਆਏ ਹਨ। ਇਸ ਬੀਮਾਰੀ ਨਾਲ ਅਮਰੀਕਾ ਅਤੇ ਇੰਡੋਨੇਸ਼ੀਆ ’ਚ 5-5 ਮੌਤਾਂ ਹੋਈਆਂ ਹਨ, ਜਦੋਂ ਕਿ ਆਇਰਲੈਂਡ ਅਤੇ ਫਲਸਤੀਨ ’ਚ 1-1 ਮੌਤ ਹੋਈ ਹੈ। ਕੁਝ ਨੌਜਵਾਨ ਵੀ ਇਸ ਬੀਮਾਰੀ ਦੀ ਲਪੇਟ ’ਚ ਆ ਚੁਕੇ ਹਨ। ਹੁਣ ਤੱਕ ਸਾਹਮਣੇ ਆਏ ਕੇਸਾਂ ’ਚੋਂ 26 ਨੌਜਵਾਨਾਂ ਨੂੰ ਕਿਡਨੀ ਟਰਾਂਸਪਲਾਂਟ ਦੀ ਲੋੜ ਹੈ। ਯੂ. ਕੇ. ਦੇ ਵਿਗਿਆਨੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਐਡੀਨੋਵਾਇਰਸ ਦਾ ਪਰਿਵਰਤਨਸ਼ੀਲ ਤਣਾਅ ਵਧੇਰੇ ਗੰਭੀਰ ਹੋ ਗਿਆ ਹੈ?
ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਬੁਖ਼ਾਰ ਨਾਲ 8 ਹੋਰ ਮੌਤਾਂ, 5 ਲੱਖ ਤੋਂ ਵਧੇਰੇ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ
ਬ੍ਰਿਟੇਨ ’ਚ ਕੁੱਤੇ ਰੱਖਣ ਵਾਲੇ ਪਰਿਵਾਰਾਂ ਦੇ ਬੱਚਿਆਂ ’ਚ ਇਹ ਵਧੇਰੇ ਪ੍ਰਚਲਿੱਤ ਸੀ। ਇਸ ਲਈ ਕੁੱਤੇ ਤੋਂ ਬੀਮਾਰੀ ਫੈਲਣ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ’ਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਨੇ ਡਾਕਟਰਾਂ ਨੂੰ ਪ੍ਰਭਾਵਿਤ ਬੱਚਿਆਂ ਦੇ ਵਿਸ਼ਲੇਸ਼ਣ ਲਈ ਜਿਗਰ ਦੇ ਨਮੂਨੇ ਲੈਣ ਲਈ ਕਿਹਾ ਹੈ। ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਬੱਚਿਆਂ ’ਚ ਹੈਪੇਟਾਈਟਸ ਦੇ ਲੱਛਣ ਪੈਦਾ ਹੋਣ ਤਾਂ ਡਾਕਟਰਾਂ ਨਾਲ ਸੰਪਰਕ ਕਰਨ।
ਇਹ ਵੀ ਪੜ੍ਹੋ: ਇਮਰਾਨ ਨੂੰ ਸਤਾ ਰਿਹੈ ਆਪਣੇ ਕਤਲ ਦਾ ਡਰ, ਰਿਕਾਰਡ ਕੀਤੀ ਵੀਡੀਓ 'ਮੌਤ' ਤੋਂ ਬਾਅਦ ਹੋਵੇਗੀ ਨਸ਼ਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵੱਲੋਂ ਕਰਵਾਏ 20ਵੇਂ ਯਾਦਗਾਰੀ ਮੇਲੇ 'ਚ ਪਹੁੰਚੇ ਡਾ. ਸਵੈਮਾਨ ਸਿੰਘ
NEXT STORY