ਬਰਮਿੰਘਮ (ਸੰਜੀਵ ਭਨੋਟ ਬਰਮਿੰਘਮ)- ਬੋਰਿਸ ਜਾਨਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲਦੀ ਹੀ ਆਉਂਦੀ ਕੋਰੋਨਾ ਲਹਿਰ ਤੋਂ ਬਚਣ ਦੇ ਉਪਾਅ ਕਰਨ ਜਾਂ ਹਸਪਤਾਲ 'ਚ ਦਾਖਲ ਹੋਣ ਵਾਲੇ ਭਾਰੀ ਵਾਧੇ 'ਚ ਬਚਾਅ ਨੀਤੀ ਬਨਾਉਣ। ਵਿਗਿਆਨਕ ਸਲਾਹਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਮਹੀਨੇ ਇੰਗਲੈਂਡ 'ਚ ਰੋਜ਼ਾਨਾ 7,000 ਤੱਕ ਲੋਕ ਕੋਵਿਡ ਨਾਲ ਹਸਪਤਾਲ 'ਚ ਦਾਖਲ ਹੋ ਸਕਦੇ ਹਨ ਜਦੋ ਤੱਕ 'ਉਪਾਅ ਦੀ ਨੀਤੀ' ਲਾਗੂ ਨਹੀਂ ਕੀਤੀ ਜਾਂਦੀ। ਕੱਲ੍ਹ ਦੀ ਪ੍ਰੈਸ ਕਾਨਫਰੰਸ ਦੌਰਾਨ ਬੋਰਿਸ ਜਾਨਸਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਤਾਜ਼ਾ ਪਾਬੰਦੀਆਂ ਤੋਂ ਬਚਣਾ ਚਾਹੁੰਦੇ ਹਨ ਤੇ ਤਾਜ਼ਾ ਕੋਵਿਡ ਨਿਯਮਾਂ ਦੀ ਰਣਨੀਤੀ ਦੇ ਨਾਲ 'ਜਾਰੀ ਰੱਖਣਾ' ਚਾਹੁੰਦੇ ਹਨ ਪਰ ਪ੍ਰਧਾਨ ਮੰਤਰੀ ਨੇ ਤਾਲਾਬੰਦੀ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ। ਇਹ ਕਹਿੰਦੇ ਹੋਏ ਕਿ ਉਹ 'ਐੱਨ.ਐੱਚ.ਐੱਸ. ਤੇ ਜ਼ਿਆਦਾ ਦਬਾਅ ਨੂੰ ਰੋਕਣ' ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ
ਬੋਰਿਸ ਜਾਨਸਨ ਨੇ ਇਹ ਵੀ ਪੁਸ਼ਟੀ ਕੀਤੀ ਕਿ ਜੇ ਮਾਮਲਿਆਂ 'ਚ ਬੇਕਾਬੂ ਵਾਧਾ ਹੁੰਦਾ ਹੈ ਤਾਂ ਮੰਤਰੀ 'ਪਲਾਨ ਬੀ' ਤਿਆਰ ਕਰ ਰਹੇ ਹਨ। ਇਹ ਵੱਡੇ ਸਮਾਗਮਾਂ ਲਈ ਕੋਵਿਡ ਵੈਕਸੀਨ ਪਾਸਪੋਰਟਾਂ ਦੀ ਸ਼ੁਰੂਆਤ, ਫੇਸ ਮਾਸਕ ਦੀ ਲਾਜ਼ਮੀ ਤੇ ਘਰ ਤੋਂ ਕੰਮ ਕਰਨ ਦੀ ਸਲਾਹ ਨੂੰ ਦੁਬਾਰਾ ਵੇਖ ਸਕਦਾ ਹੈ। ਰਿਸ਼ੀ ਸੋਨਕ ਨੇ ਸਲਾਹਕਾਰ ਕਮੇਟੀ ਦੇ ਮਾਹਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤੋਂ ਕਾਰਵਾਈ ਕਰੇ। ਕੇਸਾਂ ਤੇ ਮੌਤਾਂ ਦੇ ਨਾਲ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸਭ ਤੋਂ ਵੱਧ ਰਹੇ ਨੇ। ਤਾਜ਼ਾ ਦਸਤਾਵੇਜ਼ ਦਰਸਾਉਂਦੇ ਹਨ ਕਿ ਉਹ ਉਮੀਦ ਕਰਦੇ ਹਨ ਕਿ ਪਤਝੜ ਤੇ ਸਰਦੀਆਂ 'ਚ ਇਨਫੈਕਸ਼ਨ ਵਧਣਗੀਆਂ। ਅਗਲੇ ਮਹੀਨੇ ਇੰਗਲੈਂਡ ਵਿੱਚ ਕੋਵਿਡ ਮਰੀਜ਼ਾਂ ਦੀ ਹਸਪਤਾਲ 'ਚ ਦਾਖਲ ਹੋਣ ਦੀ ਸੰਭਾਵਨਾ 2,000 ਤੋਂ 7,000 ਦੇ ਵਿਚ ਹੈ। ਇਹ ਯੂਕੇ ਵਿੱਚ ਪਿਛਲੇ ਸਰਦੀਆਂ ਦੇ 4,500 ਦੇ ਸਿਖਰ ਨੂੰ ਪਾਰ ਕਰ ਜਾਵੇਗਾ। ਇਸ ਵੇਲੇ ਹਰ ਰੋਜ਼ 1,000 ਤੱਕ ਯੂਕੇ ਦੇ ਹਸਪਤਾਲਾਂ ਵਿਚ ਕੋਵਿਡ ਦੇ ਨਾਲ ਦਾਖਲ ਹੋ ਰਹੇ ਹਨ।
ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ
ਮਾਹਿਰਾਂ ਦਾ ਕਹਿਣਾ ਹੈ ਕਿ ਇਸ 'ਬਹੁਤ ਮੁਸ਼ਕਲ ਸਰਦੀ' ਤੋਂ ਬਚਿਆ ਜਾ ਸਕਦਾ ਹੈ ਜੇ ਉਪਾਅ ਜਲਦੀ ਲਾਗੂ ਕੀਤੇ ਜਾਣ। ਵਿਗਿਆਨੀ ਚੇਤਾਵਨੀ ਦਿੰਦੇ ਹਨ, ਤਰ੍ਹਾਂ-ਤਰ੍ਹਾਂ ਦੇ ਨਵੇਂ ਵਾਇਰਸ ਦੇ ਆਉਣ ਨਾਲ ਹਾਲਾਤ ਮੌਜੂਦਾ ਸਥਿਤੀ ਤੇ ਸਿਹਤ ਅਤੇ ਦੇਖਭਾਲ ਦੀਆਂ ਸਥਿਤੀਆਂ' ਤੇ ਬੋਝ ਬਹੁਤ ਤੇਜ਼ੀ ਨਾਲ ਵਧਾ ਸਕਦੇ ਹਨ। ਯੂਕੇ ਦੇ ਸਿਰਫ 80% ਬਾਲਗਾਂ ਨੇ ਦੋਵੇਂ ਜੈਬ ਪ੍ਰਾਪਤ ਕੀਤੇ ਹਨ ਪਰ ਲਗਭਗ 60 ਲੱਖ ਲੋਕ ਅਜੇ ਵੀ ਬਿਨਾਂ ਟੀਕਾਕਰਣ ਦੇ ਹਨ ਤੇ ਬਹੁਤ ਜਲਦੀ ਫੈਲਣ ਵਾਲੇ ਡੈਲਟਾ ਰੂਪ ਲਈ ਕਮਜ਼ੋਰ ਹਨ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਅੱਜ ਸਵੇਰੇ ਵਿਗਿਆਨੀਆਂ ਦੀ ਇਸ ਤਾਜ਼ਾ ਚੇਤਾਵਨੀ ਤੋਂ ਬਾਅਦ ਸਰਕਾਰ ਦੀ ਕੋਵਿਡ ਸਰਦੀਆਂ ਦੀ ਯੋਜਨਾ ਦਾ ਬਚਾਅ ਕਰਦਿਆਂ ਕਿਹਾ ਕਿ ਇੱਥੇ 'ਜੋਖਮ ਮੁਕਤ' ਵਿਕਲਪ ਨਹੀਂ ਹਨ। ਉਹਨਾਂ ਦੱਸਿਆ, “ਇਹ ਸਹੀ ਹੈ ਕਿ ਮਾਹਿਰ ਤਾਜ਼ਾ ਹਾਲਾਤਾਂ ਨੂੰ ਘੋਖ ਰਹੇ ਨੇ ਉਨ੍ਹਾਂ ਦੇ ਅਨੁਮਾਨ ਦੇ ਮੁਤਾਬਿਕ ਕੁੱਝ ਨੀਤੀਆਂ ਬਣਾਈਆਂ ਜਾ ਸਕਦੀਆਂ ਹਨ।
ਸਿਹਤ ਮੰਤਰੀ ਨੇ 'ਪਲਾਨ ਬੀ' ਦੀਆਂ ਪਾਬੰਦੀਆਂ ਵੱਲ ਨਾ ਜਾਣ ਦਾ ਬਚਾਅ ਕਰਦੇ ਹੋਏ ਕਿਹਾ ਕਿ 'ਜਦੋਂ ਅਸੀਂ ਪੜਾਅ 4 ਦਾ ਫੈਸਲਾ ਲਿਆ ਸੀ ਤਾਂ ਮਾਹਰ ਇਹ ਵੀ ਕਹਿ ਰਹੇ ਸਨ ਕਿ ਕੇਸਾਂ ਦੀ ਦਰ 200,000 ਤੱਕ ਵਧਣ ਜਾ ਰਹੀ ਹੈ। ਹਸਪਤਾਲ 'ਚ ਦਾਖਲ ਦਿਨ ਵਿਚ 2,000 ਤੋਂ 3,000 ਤੱਕ ਜਾ ਰਹੇ ਹਨ- ਅਜਿਹਾ ਨਾ ਕਰੋ।
'ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਪਵੇਗੀ ਪਰ ਆਖਰਕਾਰ ਅਸੀਂ ਜੋ ਸੋਚਦੇ ਹਾਂ ਉਹ ਸਹੀ ਫੈਸਲਾ ਹੈ। ਕੋਈ ਜੋਖਮ-ਰਹਿਤ ਫੈਸਲਾ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਜੋ ਅਸੀਂ ਇਸ ਯੋਜਨਾ ਦੇ ਰੂਪ 'ਚ ਘੋਸ਼ਿਤ ਕੀਤਾ ਹੈ। ਚੰਗੀ ਤਰ੍ਹਾਂ ਵਿਚਾਰਿਆ ਗਿਆ ਹੈ। 'ਇਹ ਸਾਡੀ ਜ਼ਿੰਮੇਵਾਰ ਯੋਜਨਾ ਨੂੰ ਨਿਰਧਾਰਤ ਕਰਨਾ ਇੱਕ ਜ਼ਿੰਮੇਵਾਰ ਸਰਕਾਰ ਦਾ ਕੰਮ ਹੈ ਪਰ ਜੇ ਹਾਲਾਤ ਅਜਿਹੇ ਨਹੀਂ ਨਾ ਰਹੇ। ਜਿਵੇਂ ਅਸੀਂ ਚਾਹੁੰਦੇ ਹਾਂ ਤਾਂ ਸਾਡੇ ਕੋਲ ਇੱਕ ਹੋਰ ਯੋਜਨਾ ਹੋਵੇ ਉਸ ਉੱਤੇ ਵੀ ਕੰਮ ਚੱਲ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਕਾਟਲੈਂਡ: 2021 ਦੇ ਪਹਿਲੇ ਅੱਧ 'ਚ ਨਸ਼ਿਆਂ ਨਾਲ ਹੋਈਆਂ 700 ਤੋਂ ਵੱਧ ਮੌਤਾਂ
NEXT STORY