ਲੰਡਨ - ਕੋਰੋਨਾਵਾਇਰਸ ਦੇ ਬਾਰੇ ਵਿਚ ਇਕ ਰਿਸਰਚ ਵਿਚ ਪਤਾ ਲੱਗਾ ਹੈ ਕਿ ਇਸ ਨਾਲ ਹੋਣ ਵਾਲਾ ਕੋਵਿਡ-19 ਇਕ ਨਹੀਂ ਬਲਕਿ 6 ਤਰ੍ਹਾਂ ਦਾ ਹੁੰਦਾ ਹੈ ਅਤੇ ਹਰ ਕਿਸੇ ਦੇ ਖਾਸ ਲੱਛਣ ਹੁੰਦੇ ਹਨ। ਇਸ ਦੇ ਆਧਾਰ 'ਤੇ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਕਿਸ ਮਰੀਜ਼ ਨੂੰ ਵਾਇਰਸ ਤੋਂ ਕਿੰਨਾ ਖਤਰਾ ਹੈ ਅਤੇ ਉਸ ਨੂੰ ਕੀ ਇਲਾਜ ਦਿੱਤਾ ਜਾਣਾ ਚਾਹੀਦਾ। ਲੰਡਨ ਦੇ ਕਿੰਗਸ ਕਾਲਜ ਦੇ Covid Symptom App ਦੀ ਮਦਦ ਨਾਲ ਇਹ ਤੈਅ ਕਰਨ ਦਾ ਤਰੀਕਾ ਕੱਢਿਆ ਹੈ ਕਿ ਕਿਹੜੇ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਇਸ ਸਟੱਡੀ ਨੂੰ ਅਜੇ ਪੀਅਰ ਰੀਵਿਊ ਕੀਤਾ ਜਾਣਾ ਬਾਕੀ ਹੈ।
ਦੂਜੀ ਵੇਵ ਤੋਂ ਬਚਾਉਣ ਵਿਚ ਮਦਦ
ਮਾਹਿਰਾਂ ਦਾ ਆਖਣਾ ਹੈ ਕਿ ਇਸ ਦੀ ਮਦਦ ਨਾਲ ਅਜਿਹੇ ਲੋਕਾਂ ਦਾ ਇਲਾਜ ਬਿਹਤਰ ਹੋ ਸਕਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੋਵੇ ਅਤੇ ਦੂਜੀ ਵੇਵ ਆਉਣ ਦੀ ਸਥਿਤੀ ਵਿਚ ਇਨਫੈਕਸ਼ਨ ਦਾ ਸ਼ਿਕਾਰ ਬਣਨ ਦੀ ਸੰਭਾਵਨਾ ਹੈ। ਲਗਾਤਾਰ ਖਾਂਸੀ, ਬੁਖਾਰ ਹੋਣ ਜਾਂ ਸੁੰਗਣ ਸ਼ਕਤੀ ਖਤਮ ਹੋਣ ਤੋਂ ਇਲਾਵਾ ਸਿਰ ਦਰਦ ਅਤੇ ਡਾਇਰੀਆ ਵੀ ਇਸ ਦੇ ਲੱਛਣ ਹਨ।
ਅਲੱਗ ਕੋਵਿਡ-19, ਅਲੱਗ ਲੱਛਣ
ਇਸ ਦੇ ਲਈ ਉਨ੍ਹਾਂ ਨੇ ਅਮਰੀਕਾ ਅਤੇ ਬਿ੍ਰਟੇਨ ਦੇ 1600 ਮਰੀਜ਼ਾਂ ਦਾ ਮਾਰਚ ਅਤੇ ਅਪ੍ਰੈਲ ਦਾ ਡਾਟਾ ਇਕੱਠਾ ਕੀਤਾ। ਇਸ ਤੋਂ ਬਾਅਦ ਪਾਇਆ ਗਿਆ ਕਿ 6 ਅਲੱਗ-ਅਲੱਗ ਕੋਵਿਡ-19 ਕਾਰਨ 6 ਅਲੱਗ-ਅਲੱਗ ਲੱਛਣ ਹੁੰਦੇ ਹਨ। ਇਹ ਹੌਲੀ-ਹੌਲੀ ਗੰਭੀਰ ਹੋ ਜਾਂਦੇ ਹਨ। ਇਕ ਵਿਚ ਬੁਖਾਰ ਨਹੀਂ ਹੁੰਦਾ, ਇਕ ਵਿਚ ਬੁਖਾਰ ਹੁੰਦਾ ਹੈ ਅਤੇ ਇਕ ਵਿਚ ਬੁਖਾਰ ਤੋਂ ਬਾਅਦ ਡਾਇਰੀਆ। ਇਸ ਤੋਂ ਇਲਾਵਾ ਥਕਾਵਟ, ਕੰਫਿਊਜ਼ਨ ਅਤੇ ਢਿੱਡ-ਸਾਹ ਨਾਲ ਜੁੜੀਆਂ ਸੱਮਸਿਆਵਾਂ ਵੀ ਅਲੱਗ-ਅਲੱਗ ਕਾਰਨਾਂ ਕਾਰਨ ਹੁੰਦੇ ਹਨ। ਟੀਮ ਦਾ ਆਖਣਾ ਹੈ ਕਿ ਜ਼ਿਆਦਾ ਉਮਰ ਦੇ ਲੋਕਾਂ, ਵਧੇ ਹੋਏ ਭਾਰ ਅਤੇ ਕਿਸੇ ਹੋਰ ਬੀਮਾਰੀ ਤੋਂ ਪਰੇਸ਼ਾਨ ਹੋਣ।
ਪਤਾ ਲੱਗੇਗਾ, ਕਿਹੋ ਜਿਹਾ ਇਲਾਜ ਚਾਹੀਦਾ
ਟੀਮ ਨੇ ਇਕ ਮਾਡਲ ਤਿਆਰ ਕੀਤਾ ਹੈ ਜਿਸ ਦੇ ਆਧਾਰ 'ਤੇ ਇਹ ਸਮਝਿਆ ਜਾ ਸਕਦਾ ਹੈ ਕਿ ਕਿਸ ਕੈਟੇਗਰੀ ਵਿਚ ਮਰੀਜ਼ ਆਉਂਦਾ ਹੈ। ਇਸ ਨਾਲ ਉਨ੍ਹਾਂ ਦੀ ਉਮਰ, ਲਿੰਗਾ, ਬਾਡੀ ਮਾਸ ਇੰਡੈਕਸ ਅਤੇ ਪਹਿਲਾਂ ਦੀਆਂ ਬੀਮਾਰੀਆਂ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਨਾ ਹੈ ਜਾਂ ਨਹੀਂ। ਇਸ ਦੀ ਮਦਦ ਨਾਲ ਇਸ ਗੱਲ ਦੀ ਵੀ ਵਾਰਨਿੰਗ ਦਿੱਤੀ ਜਾ ਸਕਦੀ ਹੈ ਕਿ ਕਿਸੇ ਨੂੰ ਇੰਟੇਸਿਵ ਕੇਅਰ ਦੀ ਜ਼ਰੂਰਤ ਪੈ ਸਕਦੀ ਹੈ।
ਨੇਪਾਲ 'ਚ ਅਜੇ ਤੱਕ 17,502 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ
NEXT STORY