ਇੰਟਰਨੈਸ਼ਨਲ ਡੈਸਕ- ਕਿਸੇ ਨੇ ਸੱਚ ਕਿਹਾ ਹੈ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਇੱਕ ਸ਼ਖ਼ਸ ਨਾਲ ਹੋਇਆ ਅਤੇ ਉਸਦਾ ਸਭ ਤੋਂ ਬੁਰਾ ਦਿਨ ਪਲ ਵਿੱਚ ਸਭ ਤੋਂ ਵਧੀਆ ਬਣ ਗਿਆ। ਸਿਰਫ਼ 24 ਘੰਟਿਆਂ ਵਿੱਚ ਹੀ ਉਹ ਗ਼ਰੀਬ ਅਤੇ ਦੁਖੀ ਵੀ ਹੋਇਆ ਅਤੇ ਫਿਰ ਕਰੋੜਪਤੀ ਬਣ ਕੇ ਬਹੁਤ ਖੁਸ਼ ਵੀ ਹੋਇਆ।
ਇਹ ਕਹਾਣੀ ਐਰਿਕ ਐਬਟ ਨਾਂ ਦੇ ਸ਼ਖ਼ਸ ਦੀ ਹੈ, ਜੋ ਆਪਣੀ ਚੰਗੀ ਕਿਸਮਤ ਕਾਰਨ ਲਾਈਮਲਾਈਟ ਵਿੱਚ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 20 ਸਾਲ ਕੰਮ ਕਰਨ ਤੋਂ ਬਾਅਦ ਐਰਿਕ ਨੂੰ ਨੌਕਰੀ ਤੋਂ ਜਵਾਬ ਹੋ ਗਿਆ ਅਤੇ ਇਹ ਨਿਸ਼ਚਿਤ ਤੌਰ 'ਤੇ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਰਿਹਾ ਹੋਵੇਗਾ। ਹਾਲਾਂਕਿ ਕਿਸਮਤ ਉਸ 'ਤੇ ਇਸ ਤਰ੍ਹਾਂ ਮਿਹਰਬਾਨ ਹੋਈ ਕਿ ਉਹ ਅਗਲੀ ਸਵੇਰ ਹੋਣ ਤੱਕ ਕਰੋੜਪਤੀ ਬਣ ਗਿਆ।
ਬਣਿਆ ਕਰੋੜਪਤੀ
ਅਮਰੀਕਾ ਦੇ ਅਰਕਨਸਾਸ ਵਿੱਚ ਰਹਿਣ ਵਾਲੇ ਐਰਿਕ ਐਬੋਟ ਬਾਰੇ ਜਾਣ ਕੇ ਤੁਸੀਂ ਵੀ ਸੋਚੋਗੇ ਕਿ ਕਿਸਮਤ ਹੋਵੇ ਤਾਂ ਐਰਿਕ ਵਰਗੀ। ਜਿਸ ਦਿਨ ਉਸਦੀ 20 ਸਾਲ ਦੀ ਨੌਕਰੀ ਗਈ, ਉਹ ਬਹੁਤ ਦੁਖੀ ਸੀ ਪਰ 24 ਘੰਟਿਆਂ ਦੇ ਅੰਦਰ ਉਸਨੂੰ ਇੱਕ ਈ-ਮੇਲ ਮਿਲੀ, ਜਿਸ ਨੇ ਉਸਦੀ ਦੁਨੀਆ ਬਦਲ ਦਿੱਤੀ। ਉਸ ਨੇ 'ਪਲੇ ਇਟ ਅਗੇਨ' ਡਰਾਅ ਵਿੱਚ ਪਹਿਲੇ ਦੌਰ ਦਾ ਸਕ੍ਰੈਚ ਕਾਰਡ ਲਿਆ, ਪਰ ਕੋਈ ਇਨਾਮ ਨਹੀਂ ਮਿਲਿਆ। ਫਿਰ ਜਦੋਂ ਉਸ ਨੇ ਦੂਜੇ ਦੌਰ ਦਾ ਕਾਰਡ ਲਿਆ ਤਾਂ ਉਸ ਦੀ ਕਿਸਮਤ ਚਮਕ ਪਈ। ਸਵੇਰੇ 5 ਵਜੇ ਉਸਨੂੰ ਇੱਕ ਮੇਲ ਮਿਲੀ, ਜਿਸ ਦੁਆਰਾ ਉਸਨੂੰ ਪਤਾ ਲੱਗਾ ਕਿ ਉਸਨੇ £250,000 ਦੀ ਲਾਟਰੀ ਜਿੱਤ ਲਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੁੰਬਈ ਹਮਲੇ ਦੇ ਦੋਸ਼ੀ ਰਾਣਾ ਨੂੰ ਰਾਹਤ, ਅਮਰੀਕੀ ਅਦਾਲਤ ਨੇ ਹਵਾਲਗੀ 'ਤੇ ਲਗਾਈ ਰੋਕ
ਐਰਿਕ ਨੇ ਸੋਚਿਆ ਕਿ ਉਸ ਨਾਲ ਕੋਈ ਮਜ਼ਾਕ ਹੋ ਗਿਆ ਹੈ, ਪਰ ਜਦੋਂ ਉਸਨੇ ਜੇਤੂਆਂ ਦੀ ਸੂਚੀ ਵਿੱਚ ਆਪਣਾ ਨਾਮ ਚੈੱਕ ਕੀਤਾ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਸ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ £250,000 ਭਾਵ ਭਾਰਤੀ ਮੁਦਰਾ ਵਿੱਚ ਲਗਭਗ 2 ਕਰੋੜ 65 ਲੱਖ ਰੁਪਏ ਦੀ ਲਾਟਰੀ ਜਿੱਤਣ ਦੀ ਖ਼ਬਰ ਬਾਰੇ ਦੱਸਿਆ। ਹੁਣ ਐਰਿਕ ਦਾ ਕਹਿਣਾ ਹੈ ਕਿ ਉਹ ਪਹਿਲਾਂ ਆਪਣੇ ਲਈ ਕਾਰ ਖਰੀਦੇਗਾ ਅਤੇ ਫਿਰ ਬਾਕੀ ਰਕਮ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਲਈ ਖਰਚ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜਰਸੀ ਵਿਖੇ ਉੱਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਦਾ ਨਿੱਘਾ ਸਵਾਗਤ (ਤਸਵੀਰਾਂ)
NEXT STORY